ਫਰਾਂਸ, (ਸੁਖਵੀਰ ਸਿੰਘ ਸੰਧੂ)- ਪੈਰਿਸ ਛੇ ਦੇ ਬਿਲਕੁਲ ਵਿਚਕਾਰ ਸੇਨ ਦਰਿਆ ਦੇ ਪੁੱਲ ਉਪਰ ਲੱਗੀਆਂ ਲੋਹੇ ਦੀਆਂ ਗਰਿੱਲਾਂ ਨੂੰ ਹਜ਼ਾਰਾਂ ਆਸ਼ਕ ਜੋੜਿਆਂ ਨੇ ਆਪਣੇ ਪਿਆਰ ਨੂੰ ਇਜ਼ਹਾਰ ਕਰਦਿਆਂ ਜਿੰਦਰੇ ਲਾ ਲਾ ਢੱਕ ਦਿੱਤਾ ਹੈ।ਇਸ ਚਾਰ ਲਾਈਨਾਂ ਵਾਲੇ ਪੁਲ ਉਪਰ ਗੱਡੀਆਂ ਬੱਸਾਂ ਜਾਣ ਦੀ ਮਨਾਹੀ ਹੈ।ਸਿਰਫ ਪੈਦਲ ਹੀ ਪਾਰ ਕੀਤਾ ਜਾ ਸਕਦਾ ਹੈ।ਹਰ ਸਾਲ ਫਰਾਂਸ, ਯੌਰਪ ਅਤੇ ਦੇਸਾਂ ਵਿਦੇਸ਼ਾ ਤੋਂ ਆਸ਼ਕ ਜੋੜੇ ਇਸ ਪੁੱਲ ਉਪਰ ਆਕੇ ਆਪਣੇ ਉਕਰੇ ਹੋਏ ਨਾਵਾਂ ਵਾਲਾ ਤਾਲਾ ਲਗਾ ਕੇ ਚਾਬੀ ਨੂੰ ਦਰਿਆ ਵਿੱਚ ਸੁੱਟ ਦਿਦੇ ਹਨ।ਉਹਨਾਂ ਦਾ ਵਿਚਾਰ ਹੈ ਕਿ ਅਸੀ ਆਪਣੇ ਗ੍ਰਹਿਸਤੀ ਜੀਵਣ ਵਾਲੇ ਪਿਆਰ ਨੂੰ ਜਿੰਦਰਾ ਲਾ ਦਿੱਤਾ ਹੈ।ਚਾਬੀ ਦਰਿਆ ਵਿੱਚ ਸੁੱਟਣ ਦਾ ਮਤਲਬ ਕੇ ਸਾਡਾ ਪਿਆਰ ਕਦੇ ਵੀ ਟੁੱਟ ਨਹੀ ਸਕਦਾ। ਸਾਲ 2008 ਤੋਂ ਬਾਅਦ ਪੁੱਲ ਉਪਰ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਹੈਰਾਨੀ ਜਨਕ ਵਾਧਾ ਹੋਇਆ ਹੈ।ਇਸ ਵਕਤ ਹਜ਼ਾਰਾਂ ਲੋਹੇ ਦੇ ਤਾਲਿਆਂ ਦਾ ਭਾਰ ਸਕਿਉਰਟੀ ਲਈ ਸਿਰਦਰਦੀ ਦਾ ਕਾਰਣ ਬਣ ਗਿਆ ਹੈ।ਸ਼ਾਇਦ ਕਿਸੇ ਵਕਤ ਵੀ ਇਸ ਦੇ ਤਾਲਿਆਂ ਨੂੰ ਤੋੜਿਆ ਜਾ ਸਕਦਾ ਹੈ।ਇਥੇ ਇਹ ਵੀ ਯਿਕਰ ਯੋਗ ਹੈ ਕਿ ਪੈਰਿਸ ਦੀ ਇਹ ਬਹੁਤ ਹੀ ਖੁਬਸੂਰਤ ਸਥਾਨ ਹੈ।ਜਿਹੜੀ ਹਰ ਆਸ਼ਕ ਜੋੜਿਆਂ ਦੇ ਪਿਆਰ ਨੂੰ ਤਾਲੇ ਲਗਾਉਣ ਲਈ ਮਜ਼ਬੂਰ ਕਰ ਦਿੰਦੀ ਹੈ।ਤਾਂ ਕਿ ਕੋਈ ਸਾਡੇ ਪਿਆਰ ਨੂੰ ਚੁਰਾ ਨਾ ਸਕੇ।
ਪੈਰਿਸ ਵਿੱਚ ਆਸ਼ਕ ਜੋੜਿਆਂ ਨੇ ਦਰਿਆ ਦੇ ਪੁੱਲ ਨੂੰ ਪਿਆਰ ਭਰੇ ਹਜ਼ਾਰਾਂ ਤਾਲੇ ਲਗਾ ਕੇ ਢੱਕ ਦਿੱਤਾ
This entry was posted in ਅੰਤਰਰਾਸ਼ਟਰੀ.