ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਆਪਣੇ ਕਾਰਜਕਾਲ ਦੌਰਾਨ ਗੁਰੂ ਹਰਿ ਕ੍ਰਿਸ਼ਨ ਬਾਲਾ ਸਾਹਿਬ ਹਸਪਤਾਲ ਨੂੰ ਦੋ ਵਾਰ ਵੇਚੇ ਜਾਣ ਦੀ ਕੋਸ਼ਿਸ਼ ਦੇ ਲਗ ਰਹੇ ਦੋਸ਼ਾ ਤੇ ਅੱਜ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਲਗਭਗ 6 ਮਹੀਨੇ ਦੇ ਬਾਅਦ ਆਪਣੀ ਚੁੱਪੀ ਤੋੜਦੇ ਹੋਏ ਸਰਨਾ ਤੇ ਲਗਭਗ 80, ਕਰੋੜ ਦੇ ਘੋਟਾਲੇ ਦਾ ਦੋਸ ਲਗਾਇਆ ਹੈ। ਜਿਸ ਵਿਚ 62, ਕਰੋੜ ਰੁਪਏ ਰਿਸ਼ਵਤ ਦੇ ਰੁਪ ਵਿਚ ਅਤੇ 17.75 ਕਰੋੜ ਉਨ੍ਹਾਂ ਕੰਪਨੀਆ ਵਲੋਂ ਪੇਸ਼ਗੀ ਦੇ ਰੁਪ ਵਿਚ ਵਸੂਲ ਕੀਤੇ ਹਨ। ਇਸ ਬਾਰੇ ਹੋਰ ਜਾਨਕਾਰੀ ਦਿੰਦੇ ਹੋਏ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਸਰਨਾ ਨੇ 3 ਮਈ 2007 ਨੂੰ ਮਨੀਪਾਲ ਹੈਲਥ ਸਿਸਟਮ ਨੂੰ 30 ਸਾਲ ਦੀ ਲੀਜ਼ ਤੇ ਹਸਪਤਾਲ ਨੂੰ 311 ਕਰੋੜ ਵਿਚ ਵੇਚਣ ਦਾ ਕਰਾਰ ਕੀਤਾ ਸੀ। ਜਿਸ ਲਈ ਸਰਨਾ ਨੇ ਆਪਣੇ ਪਰਿਵਾਰਿਕ ਟ੍ਰਸਟ ਦੇ ਨਾਂ ਤੇ 5, ਕਰੋੜ ਰੁਪਏ ਚੈਕ ਦੇ ਜ਼ਰੀਏ ਅਤੇ ਰਿਸ਼ਵਤ ਦੇ 20, ਕਰੋੜ ਰੁਪਏ ਨਗਦ ਲੈਣੇ ਤੈਅ ਕੀਤੇ ਸਨ। ਜਿਸ ਵਿਚੋਂ ਮਨੀਪਾਲ ਹੈਲਥ ਨੇ ਸਰਨਾ ਨੂੰ 7, ਕਰੋੜ ਨਗਦ ਦਿੱਤੇ ਸਨ ਅਤੇ ਬਾਕੀ ਦੇ 13, ਕਰੋੜ ਰੁਪਏ ਦੇਣ ਤੋਂ ਉਹ ਮੁਕਰ ਗਏ ਸਨ, ਜਿਸ ਕਾਰਣ ਸਰਨਾ ਨੇ ਉਨ੍ਹਾਂ ਨਾਲ ਕੀਤਾ ਕਰਾਰ ਰੱਦ ਕਰ ਦਿੱਤਾ। ਇਸਤੋਂ ਬਾਅਦ ਸਰਨਾ ਨੇ ਰੇਡਿਅੰਟ ਲਾਈਫ ਕੇਅਰ/ਬੀ.ਐਲ. ਕਪੂਰ ਨੂੰ ਹਸਪਤਾਲ 30 ਸਾਲਾਂ ਵਾਸਤੇ ਲੀਜ਼ ਤੇ ਦੇਣ ਦਾ 363.75, ਕਰੋੜ ਦਾ ਕਰਾਰ ਕੀਤਾ ਸੀ। ਜਿਸ ਵਿਚੋ 12.75, ਕਰੋੜ ਰੁਪਏ ਪਹਲੀ ਕਿਸ਼ਤ ਦੇ ਰੁਪ ਵਿਚ ਆਪਣੇ ਪਰਿਵਾਰਿਕ ਟ੍ਰਸਟ ਦੇ ਖਾਤੇ ਵਿਚ ਲਿਤੇ ਗਏ ਅਤੇ 55, ਕਰੋੜ ਰੁਪਏ ਰਿਸ਼ਵਤ ਦੇ ਰੂਪ ਵਿਚ 19 ਜਨਵਰੀ 2013 ਨੂੰ ਲੈ ਲਿੱਤੇ। ਜਿਸ ਦੇ ਸਾਰੇ ਸਬੂਤ ਸਾਡੇ ਕੋਲ ਮੌਜੂਦ ਹਨ ਅਤੇ ਜੋ ਦੋਣਾ ਕੰਪਨੀਆ ਤੋਂ 17.75, ਕਰੋੜ ਰੁਪਏ ਸਰਨਾ ਨੇ ਚੈਕ ਦੇ ਜ਼ਰੀਏ ਲਿੱਤੇ ਸਨ। ਉਹ ਅਜੇ ਤਕ 6 ਮਹੀਨੇ ਬੀਤਣ ਤੋਂ ਬਾਅਦ ਵੀ ਗੁਰਦੁਆਰਾ ਕਮੇਟੀ ਨੂੰ ਨਾ ਤੇ ਇਨ੍ਹਾਂ ਪੈਸਿਆਂ ਦਾ ਹਿਸਾਬ ਦਿੱਤਾ ਗਿਆ ਹੈ ਤੇ ਨਾ ਹੀ ਪੈਸੇ ਪਹੁੰਚਾਏ ਗਏ ਹਨ।
ਮਨਜੀਤ ਸਿੰਘ ਜੀ.ਕੇ. ਨੇ ਸਰਨਾ ਭਰਾਵਾਂ ਤੇ ਰਿਸ਼ਵਤ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਦਾਅਵਾ ਕੀਤਾ ਕਿ 19 ਜਨਵਰੀ 2012 ਨੂੰ ਜਿਸ ਦਿਨ ਸਰਨਾ ਭਰਾਵਾਂ ਨੇ ਰੇਡਿਅੰਟ ਲਾਈਫ ਕੇਅਰ ਤੋਂ 55, ਕਰੋੜ ਰੁਪਏ ਰਿਸ਼ਵਤ ਦੇ ਰੁਪ ਵਿਚ ਵਸੂਲੇ ਸਨ ਉਸ ਤੋਂ ਅਗਲੇ ਹੀ ਦਿਨ ਮੁਖੌਟਾ ਕੰਪਨੀ ਐਸ.ਕੇ.ਏ. ਸਟੇਟ ਦੇ ਜ਼ਰੀਏ ਨਾਲ ਲਗਭਗ 6, ਏਕੜ ਦਾ ਇਕ ਫਾਰਮ ਹਾਉਸ ਬਿਜਵਾਸਨ ਵਿਖੇ 110, ਕਰੋੜ ਰੁਪਏ ‘ਚ ਖਰੀਦਿਆ, ਜਿਸਦੀ ਪੇਸ਼ਗੀ ਦੇ ਰੂਪ ਵਿਚ 2.25, ਕਰੋੜ ਰੁਪਏ ਅਗਲੇ ਹੀ ਦਿਨ 20 ਜਨਵਰੀ 2012 ਨੂੰ ਦਿੱਤੇ ਗਏ ਅਤੇ ਜਿਸਦਾ ਪੰਜੀਕਰਣ 6 ਮਈ 2013 ਨੂੰ 53.55, ਕਰੋੜ ਦੀ ਕੀਮਤ ਦਸ ਕੇ ਰਜਿਸਟ੍ਰਾਰ ਦੇ ਕੋਲ ਕਰਵਾਇਆ ਗਿਆ ਅਤੇ ਸੰਪਤੀ ਦੇ ਮਾਲਕ ਨੂੰ ਬਾਕੀ ਰਕਮ 55, ਕਰੋੜ ਰੁਪਏ ਨਗਦ ਕਾਲੇ ਧਨੰ ਦੇ ਰੂਪ ਵਿਚ ਜੋ ਰੇਡਿਅੰਟ ਲਾਈਫ ਕੇਅਰ ਤੋਂ ਮਿਲੀ ਸੀ ਦਾ ਭੁਗਤਾਨ ਕੀਤਾ ਗਿਆ। ਇਸ ਕੰਪਨੀ ਵਿਚ ਸਰਨਾ ਅਤੇ ੳਸਦੀ ਪਤਨੀ ਜਸਪਾਲ ਕੌਰ ਦੋਨੋ ਹੀ ਡਾਇਰੇਕਟਰ ਹਨ ਅਤੇ ਰਜਿਸਟ੍ਰਾਰ ਦੇ ਸਾਮਣੇ ਸਰਨਾ ਨੇ ਜੋ ਸਾਈਨ ਕੀਤੇ ਹਨ, ਉਸ ਵਿਚ ਆਪਣਾ ਨਾਂ ਕੇਵਲ ਪਰਮਜੀਤ ਸਿੰਘ ਹੀ ਲਿਖਿਆਂ ਹੈ ਅਤੇ ਆਪਣੀ ਪਹਿਚਾਣ ਛੁਪਾਣ ਲਈ ਸਰਨਾ ਨੇ ਜਗਜੀਤ ਸਿੰਘ ਕੋਚਰ ਨਾਂ ਦੇ ਇਕ ਬੰਦੇ ਨੂੰ ਇਸ ਕੰਪਨੀ ਦਾ ਕਰਤਾ-ਧਰਤਾ ਦਸਕੇ ਸੇਲ-ਡੀਡ ਦੇ ਕਾਗਜ਼ਾ ਤੇ ੳਸੇ ਦੀ ਹੀ ਫੋਟੋ ਲਗਵਾ ਦਿੱਤੀ ਹੈ।
ਮਨਜੀਤ ਸਿੰਘ ਜੀ.ਕੇ. ਨੇ ਬਿਜਵਾਸਨ ਦੇ ਉਸ ਫਾਰਮ ਹਾਉਸ ਨੂੰ 60, ਕਰੋੜ ਵਿਚ ਖਰੀਦਨ ਦੀ ਪੇਸ਼ਕਸ਼ ਕਰਦੇ ਹੋਏ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਇਸ ਫਾਰਮ ਹਾਉਸ ਨੂੰ ਖਰੀਦਣ ਲਈ 110, ਕੋਰੜ ਦੇ ਖਰੀਦਾਰ ਵੀ ਮੌਜੂਦ ਹਨ ਅਤੇ ਸਰਨਾ ਉਨ੍ਹਾਂ ਦੀ ਇਹ ਪੇਸ਼ਕਸ਼ ਸਵੀਕਾਰ ਕਰ ਲਵੇ ਤਾਂ ਉਹ ਇਹ ਮੁਨਾਫੇ ਦੇ 50, ਕੋਰੜ ਰੁਪਏ ਗੁਰੂ ਦੀ ਗੋਲਕ ਵਿਚ ਪਾਉਣ ਲਈ ਤਿਆਰ ਹਨ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਬੜੇ ਹੀ ਦੁਖ ਦੀ ਗੱਲ ਹੈ ਕਿ ਗੁਰਦੁਆਰਾ ਕਮੇਟੀ ਦੀ ਸੇਵਾ ਦੇ ਨਾਂ ਤੇ ਸਰਨਾ ਭਰਾਵਾਂ ਨੇ ਆਪਣੀ ਕਾਲੀ ਕਰਤੂਤਾਂ ਦੇ ਕਾਰਣ ਨਾ ਕੇਵਲ ਸਿੱਖ ਭਾਈਚਾਰੇ ਦਾ ਸਿਰ ਸ਼ਰਮ ਨਾਲ ਝੁਕਾਇਆ ਹੈ, ਸਗੋ ਆਪਣੇ ਘੋਟਾਲਿਆਂ ਦੇ ਦੁਆਰਾ ਸਿੱਖ ਸਮਾਜ ਦੀ ਛਵੀ ਧੁੰਧਲੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਪਰਿਵਾਰਿਕ ਟ੍ਰਸਟ ਦੇ ਨਾਂ ਤੇ ਇਹ ਲੈਣ-ਦੇਣ ਕੀਤਾ ਗਿਆ ਉਸ ਟ੍ਰਸਟ ਨੂੰ 2013 ਵਿਚ ਪਟਿਆਲਾ ਹਾਉਸ ਕੋਰਟ ਨੇ ਇਸ ਨੂੰ ਅਵੈਧ ਘੋਸ਼ਿਤ ਕਰ ਦਿੱਤਾ ਸੀ। ਦਿੱਲੀ ਕਮੇਟੀ ਚੋਣਾਂ ਹਾਰਣ ਤੋਂ ਬਾਅਦ ਵੀ ਸਰਨਾ ਭਰਾਵਾਂ ਨੇ ਇਸ ਹਸਪਤਾਲ ਦੇ ਕਰਾਰ ਨੂੰ ਬਚਾਉਣ ਲਈ ਗੁਰਦੁਆਰਾ ਕਮੇਟੀ ਦੇ ਵਲੋਂ ਖੁਦ ਪੇਸ਼ ਹੋ ਕੇ 5 ਫਰਵਰੀ 2013 ਰੇਡਿਅੰਟ ਹੈਲਥ ਕੇਯਰ ਨੂੰ ਦਿੱਲੀ ਹਾਈ ਕੋਰਟ ਤੋਂ ਸਟੇ ਦਿਲਵਾ ਦਿੱਤਾ ਸੀ ਤਾਕਿ ਸਰਨਾ ਭਰਾਵਾਂ ਨੂੰ ਮਿਲੇ ਰਿਸ਼ਵਤ ਦੇ ਪੈਸੇ ਕੰਪਨੀ ਨੂੰ ਵਾਪਿਸ ਨਾ ਦੇਣੇ ਪੈਣ।
ਮਨਜੀਤ ਸਿੰਘ ਜੀ.ਕੇ. ਨੇ ਭਰੋਸਾ ਦਿੱਤਾ ਕਿ ਜਲਦ ਹੀ ਬਾਲਾ ਸਾਹਿਬ ਹਸਪਤਾਲ ਨੂੰ ਦਿੱਲੀ ਕਮੇਟੀ ਵਲੋਂ ਮਾਹਿਰਾ ਦੀ ਟੀਮ ਦੀ ਅਗਵਾਈ ਹੇਠ ਚਾਲੂ ਕੀਤਾ ਜਾਵੇਗਾ। ਕੁਲਦੀਪ ਸਿੰਘ ਭੋਗਲ ਨੇ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਹਸਪਤਾਲ ਨੂੰ ਨਿਜੀ ਹੱਥਾ ਵਿਚ ਜਾਣ ਤੋਂ ਰੋਕਣ ਵਾਸਤੇ ਜੱਦੋਜਹਿਦ ਕਰ ਰਹੇ ਹਨ, ਨੇ ਦਾਅਵਾ ਕੀਤਾ ਕਿ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਅਤੇ ਕੋਰਟ ਵਿਚ ਚਲ ਰਹੇ ਮੁਕੱਦਮਿਆ ਵਿਚ ਸਰਨਾ ਭਰਾਵਾਂ ਨੂੰ ਮੁਹ ਦੀ ਖਾਣੀ ਪਵੇਗੀ। ਇਸ ਮੌਕੇ ਦੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਬੀਬੀ ਦਲਜੀਤ ਕੌਰ ਖਾਲਸਾ, ਮਨਮਿੰਦਰ ਸਿੰਘ ਆਯੂਰ, ਅਮਰਜੀਤ ਸਿੰਘ ਪੱਪੂ, ਚਮਨ ਸਿੰਘ, ਗੁਰਦੇਵ ਸਿੰਘ ਭੋਲਾ, ਪਰਮਜੀਤ ਸਿੰਘ ਚੰਢੋਕ, ਹਰਵਿੰਦਰ ਸਿੰਘ ਕੇ.ਪੀ. ਅਤੇ ਜਸਪ੍ਰੀਤ ਸਿੰਘ ਵਿੱਕੀ ਮਾਨ ਮੌਜੂਦ ਸਨ।