ਚੰਡੀਗੜ੍ਹ – “ਕੈਨੇਡਾ ਸਰਕਾਰ ਨੇ ਸ. ਸੁਖਬੀਰ ਸਿੰਘ ਬਾਦਲ ਨਾਈਬ ਮੁੱਖ ਮੰਤਰੀ ਪੰਜਾਬ ਦਾ ਦੌਰਾ ਰੱਦ ਕਰ ਦਿੱਤਾ ਹੈ । ਭਾਰਤ ਦੀ ਵਿਦੇਸ਼ ਵਿਜ਼ਾਰਤ ਨੇ ਇਹ ਵੀ ਸ. ਸੁਖਬੀਰ ਸਿੰਘ ਨੂੰ ਦੱਸਿਆ ਹੈ ਕਿ ਜੇਕਰ ਉਹ ਕੈਨੇਡਾ ਗਏ ਤਾਂ ਉਥੋ ਦੇ ਪਰਾਈਮਨਿਸਟਰ ਸ੍ਰੀ ਸਟੀਫਨ ਹਾਰਪਰ ਉਹਨਾਂ ਨੂੰ ਨਹੀ ਮਿਲ ਸਕਣਗੇ । ਇਹ ਸਾਰੇ ਸਿਲਸਿਲੇ ਦੇ ਮਾਮਲੇ ਦੇ ਬਾਰੇ ਕੈਨੇਡਾ ਦੇ ਪਿਛੋਕੜ ਨੂੰ ਵੇਖਣ ਦੀ ਲੋੜ ਹੈ । ਕੈਨੇਡਾ ਦੇ ਵਿਚ ਹੁਣ 3% ਸਿੱਖ ਕੌਮ ਦੀ ਨਫਰੀ ਹੈ, ਜੋ ਕੁਝ ਸਿੱਖ ਕੌਮ ਦੇ ਨਾਲ ਭਾਰਤ ਦੇ ਵਿਚ ਜੁਲਮ ਵਾਪਰਿਆ ਹੈ ਤੇ ਆਪਰੇਸ਼ਨ ਬਲਿਊ ਸਟਾਰ ਤੋ ਬਾਅਦ ਜੋ ਸਿੱਖ ਕੌਮ ਦੀ ਨਸਲਕੁਸੀ ਕੀਤੀ ਗਈ ਹੈ ਅਤੇ ਕੋਈ ਵੀ ਕਸੂਰਵਾਰ ਦੋਸ਼ੀ ਅਜੇ ਤੱਕ ਕਟਹਿਰੇ ਵਿਚ ਨਹੀ ਖੜ੍ਹਾ ਕੀਤਾ, ਜਿਹੜੇ ਜਾਲਮਾਂ ਦੀ ਸੂਚੀ ਅਸੀ ਹੇਠ ਦਿੰਦੇ ਹਾਂ :
ਜਿਸ ਕਰਕੇ ਕੈਨੇਡਾ ਤੇ ਬਾਹਰ ਵੱਸਦੇ ਸਿੱਖ ਭਾਰਤ ਤੇ ਉਹਨਾਂ ਦੇ ਪਿੱਠੂਆਂ ਬੇਸੱਕ ਦੋਨੋ ਬਾਦਲ ਹੋਣ ਜਾਂ ਕੈਪਟਨ ਅਮਰਿੰਦਰ ਸਿੰਘ, ਬੀਬੀ ਭੱਠਲ ਜਾਂ ਸ੍ਰੀ ਬਾਜਵਾ ਹੋਣ ਇਹਨਾਂ ਤੋ ਨਫਰਤ ਕਰਦੇ ਹਨ ।
ਦੂਸਰੀ ਗੱਲ ਕੈਨੇਡਾ ਤੇ ਬਾਹਰ ਦੇ ਸਿੱਖਾਂ ਨੂੰ ਇਹ ਵੀ ਚੁੱਭਦੀ ਹੈ ਕਿ ਕਾਂਗਰਸ, ਬਾਦਲ ਦਲ ਤੇ ਬੀਜੇਪੀ ਸਰਕਾਰਾਂ ਲਗਾਤਾਰ ਜਿਹੜੇ ਪੁਲਿਸ ਅਫ਼ਸਰਾਂ ਨੇ ਸਿੱਖ ਕੌਮ ਦੇ ਉਤੇ ਅਣਮਨੁੱਖੀ ਜੁਲਮ ਕੀਤੇ ਹਨ ਉਹਨਾਂ ਸਾਰਿਆ ਨੂੰ ਪੁਲਿਸ ਦੇ ਜਰਨੈਲ ਤਾਇਨਾਤ ਕਰਦੀਆਂ ਰਹੀਆਂ ਹਨ ਬੇਸੱ਼ਕ ਜੂਲੀਅਸ ਰੀਬੇਰੋ, ਕੇ.ਪੀ.ਐਸ. ਗਿੱਲ, ਸ਼ਰਮਾ, ਐਸ.ਐਸ. ਵਿਰਕ, ਇਜ਼ਹਾਰ ਆਲਮ, ਸੁਮੇਧ ਸੈਣੀ, ਹਰਦੀਪ ਢਿੱਲੋਂ, ਕਿਉ ਨਾ ਹੋਣ । ਇਸ ਜੁਲਮ ਦੀ ਹਨ੍ਹੇਰੀ ਤੋ ਤੰਗ ਆਏ ਭਾਰਤ ਦੇ ਰਹਿਣ ਵਾਲੇ ਸਿੱਖ ਲਹਿੰਦੇ ਵੱਲ ਦੀ ਜਮਹੂਰੀਅਤ ਪਸੰਦ ਮੁਲਕਾਂ ਅਮਰੀਕਾ, ਕੈਨੇਡਾ, ਯੂਰਪ, ਇੰਗਲੈਡ, ਆਸਟਰੇਲੀਆ, ਨਿਊਜੀਲੈਡ ਨੂੰ ਹਿਜਰਤ ਕਰ ਚੁੱਕੇ ਹਨ ਅਤੇ ਬਹੁਤ ਮੁਸ਼ਕਿਲਾਂ ਤੇ ਤਸੀਹੇ ਝੱਲਦੇ ਹੋਏ ਉਹਨਾਂ ਨੇ ਇਹਨਾਂ ਮੁਲਕਾਂ ਦੇ ਵਿਚ ਆਪਣੇ ਪੈਰ ਲਗਾਏ ਹਨ ਮਿਹਨਤ ਅਤੇ ਮਜਦੂਰੀ ਦੇ ਨਾਲ ਹੁਣ ਆਪਣੀਆਂ ਜਿੰਦਗੀਆਂ ਸੌਖੇ ਹੋ ਕੇ ਬਤੀਤ ਕਰ ਰਹੇ ਹਨ । ਬੇਸ਼ੱਕ ਸ. ਪ੍ਰਕਾਸ਼ ਸਿੰਘ ਬਾਦਲ ਤੇ ਕਾਕਾ ਸੁਖਬੀਰ ਸਿੰਘ ਆਪਣੇ ਆਪ ਨੂੰ ਸਿੱਖ ਕੌਮ ਦੇ ਬੇਤਾਜ ਬਾਦਸ਼ਾਹ ਹੋਣ ਦਾ ਭਰਮ ਪਾਲਦੇ ਆ ਰਹੇ ਹਨ । ਕਿਉਂਕਿ ਕੈਨੇਡਾ ਦੀਆਂ ਸਿਆਸੀ ਪਾਰਟੀਆਂ ਇਹ ਸਮਝਦੀਆਂ ਹਨ ਕਿ ਜੇ ਅਸੀ ਸਿੱਖਾਂ ਦੀ ਮਰਜੀ ਤੋ ਬਗੈਰ ਇਹਨਾਂ ਜ਼ਾਲਮ ਹੁਕਮਰਾਨਾਂ ਵੱਲ ਹੱਥ ਵਧਾਵਾਂਗੇ ਤਾਂ ਸਿੱਖ ਵੋਟ ਜਿਹੜੀ ਉਹਨਾਂ ਨੂੰ ਗੱਦੀ ਤੇ ਬੈਠਾ ਸਕਦੀ ਹੈ ਅਤੇ ਲਾਹ ਸਕਦੀ ਹੈ ਉਸਦਾ ਵੀ ਉਹਨਾਂ ਨੂੰ ਬਹੁਤ ਫਿਕਰ ਹੈ । ਇਸ ਦਾ ਸਬੂਤ ਇਹ ਹੈ ਕਿ ਪਿੱਛਲੇ ਕੈਨੇਡਾ ਦੀਆਂ ਚੋਣਾਂ ਦੇ ਵਿਚ ਜੋ ਕੈਪਟਨ ਅਮਰਿੰਦਰ ਸਿੰਘ, ਬਾਪੂ ਬਾਦਲ ਤੇ ਕਾਕਾ ਬਾਦਲ ਨੇ ਸਿੱਖ ਕੈਨੇਡਾ ਦੇ ਸਿਆਸਤਦਾਨ ਪਾਲੇ ਸਨ ਜਿਨ੍ਹਾਂ ਨੂੰ ਭਾਰਤ ਤੇ ਪੰਜਾਬ ਦੇ ਦੌਰੇ ਤੇ ਇਹਨਾਂ ਨੂੰ ਵਿਸ਼ੇਸ਼ ਪੰਜ ਤਾਰਾ ਹੋਟਲਾ ਦੇ ਵਿਚ ਮਹਿਮਾਨ ਨਿਵਾਜੀ ਕਰਕੇ, ਪੁਲਿਸ ਦੀਆਂ ਜਿਪਸੀਆਂ ਅੱਗੇ-ਪਿੱਛੇ ਹੂਟਰ ਵਜਾਕੇ ਇਹਨਾਂ ਦੀਆਂ ਕਾਰਾਂ ਨੂੰ ਪਾਈਲਟ ਕਰਦੀਆਂ ਸਨ, ਜਿਵੇ ਕਿ ਬੀਬੀ ਰੂਬੀ ਢੱਲਾ, ਗੁਰਬਖਸ ਸਿੰਘ ਮੱਲ੍ਹੀ ਸਾਹਿਬ ਆਦਿ ਇਹ ਸਾਰੇ ਕੈਨੇਡਾ ਪਾਰਲੀਮੈਟ ਵਿਚ ਜਾਣ ਤੋ ਸਿੱਖ ਵੋਟਰਾਂ ਨੇ ਅਸਫ਼ਲ ਕਰਵਾ ਦਿੱਤੇ । ਅਸੀ ਸਮਝਦੇ ਹਾਂ ਕਿ ਦੋਨੋ ਬਾਦਲ ਨਾ ਅਮਰੀਕਾ, ਨਾ ਕੈਨੇਡਾ ਦਾ ਦੌਰਾ ਕਰ ਸਕਦੇ ਹਨ । ਜੋ ਭਾਰਤ ਦੇ ਵਜ਼ੀਰ-ਏ-ਆਜ਼ਮ ਸ. ਮਨਮੋਹਨ ਸਿੰਘ ਇਹ ਸਮਝਦੇ ਹਨ ਕਿ ਜੇ ਬਾਦਲਾਂ ਨੂੰ ਹੱਥ ਵਿਚ ਰੱਖੀਏ ਤਾਂ ਸਿੱਖ ਕੌਮ ਵੀ ਸਾਡੀ ਮੁੱਠੀ ਵਿਚ ਰਹੇਗੀ । ਹੁਣ ਜਦੋ ਕੈਨੇਡਾ ਨੇ ਕਾਕਾ ਸੁਖਬੀਰ ਸਿੰਘ ਦਾ ਦੌਰਾ ਰੱਦ ਕਰ ਦਿੱਤਾ ਅਤੇ ਬਾਪੂ ਬਾਦਲ ਅਮਰੀਕਾ ਨਹੀ ਜਾ ਸਕਦੇ, ਤਾਂ ਸਿੱਖਾਂ ਉਤੇ ਹੋਏ ਜ਼ੁਲਮ ਸੰਬੰਧੀ ਅਤੇ ਦੋਸ਼ੀਆਂ ਨੂੰ ਨਾ ਸਜ਼ਾ ਦੇਣ ਸੰਬੰਧੀ ਹਿੰਦ ਦੀ ਹਕੂਮਤ ਤੇ ਵਜ਼ੀਰ-ਏ-ਆਜ਼ਮ ਦੀਆਂ ਅੱਖਾਂ ਖੁੱਲ੍ਹ ਜਾਣੀਆਂ ਚਾਹੀਦੀਆਂ ਹਨ ।
ਇਸੇ ਤਰ੍ਹਾਂ ਜੋ ਨਰਿੰਦਰ ਮੋਦੀ ਗੁਜਰਾਤ ਦਾ ਚੀਫ ਮਨਿਸਟਰ ਕਰੀਬ 30 ਹਜ਼ਾਰ ਸਿੱਖਾਂ ਨੂੰ ਗੁਜਰਾਤ ਵਿਚੋਂ ਉਜਾੜਨਾ ਚਾਹੁੰਦਾ ਹੈ ਤੇ ਉਹਨਾਂ ਦੀ ਰਿਟਪਟੀਸਨ ਦੀ ਸੁਣਵਾਈ ਸੁਪਰੀਮ ਕੋਰਟ ਦੇ ਵਿਚ 27 ਅਗਸਤ 2013 ਨੂੰ ਸੁਣੀ ਜਾਣੀ ਹੈ ਉਹਨਾਂ ਨੇ ਵੀ ਦੋਨੋ ਬਾਦਲਾਂ ਵੱਲੋਂ ਗੁਜਰਾਤ ਦੇ ਕਿਸਾਨਾਂ ਨੂੰ ਆਪਣੇ ਵੱਲੋਂ ਪੰਜਾਬ ਦੇ ਐਡਵੋਕੇਟ ਜਰਨਲ ਸ੍ਰੀ ਅਗਰਵਾਲ ਦੀਆਂ ਦਿੱਤੀਆਂ ਸੇਵਾਵਾ ਲੈਣ ਤੋ ਇਨਕਾਰ ਕਰ ਦਿੱਤਾ ਹੈ । ਕਿਉਂਕਿ ਗੁਜਰਾਤ ਦੇ ਕਿਸਾਨ ਸਮਝਦੇ ਹਨ ਕਿ ਦੋਨੋ ਬਾਦਲ ਬੀਜੇਪੀ, ਆਰ.ਐਸ.ਐਸ. ਅਤੇ ਨਰਿੰਦਰ ਮੋਦੀ ਨਾਲ ਘਿਓ-ਖਿਚੜੀ ਹਨ ਕਿ ਇਹਨਾਂ ਦੇ ਦਿੱਤੇ ਹੋਏ ਵਕੀਲ ਸਾਜਿਤ ਤਹਿਤ ਮੋਦੀ ਨਾਲ ਮਿਲਕੇ ਇਹਨਾਂ ਦਾ ਮੁਕੱਦਮਾ ਮੋਦੀ ਦੇ ਹੱਕ ਵਿਚ ਨਾ ਕਰਵਾ ਦੇਣ । ਇਸੇ ਕਰਕੇ ਗੁਜਰਾਤ ਦੇ ਸਿੱਖ ਜਿੰਮੀਦਾਰਾਂ ਨੇ ਬਾਦਲਾਂ ਦੀ ਦਿੱਤੀ ਕਾਨੂੰਨੀ ਅਮਦਾਦ ਰੱਦ ਦਿੱਤੀ ਹੈ । ਅਸੀ ਦੋਨੋ ਬਾਦਲਾਂ ਨੂੰ ਜਨਤਕ ਤੌਰ ਤੇ ਪੁੱਛਣਾ ਚਾਹਾਵਾਂਗੇ ਕਿ ਜੇਕਰ ਉਹ ਗੁਜਰਾਤ ਦੇ ਜਿੰਮੀਦਾਰਾਂ ਦੇ ਹਾਮੀ ਹਨ ਜਿਵੇ ਕਿ ਉਹ ਦਾਅਵਾ ਕਰਦੇ ਹਨ ਕਿ ਅਸੀ ਰੋਜ ਸਵੇਰੇ ਗੁਜਰਾਤ ਦੀਆਂ ਗਊਆਂ ਦਾ ਦੁੱਧ ਪੀਦੇ ਹਾਂ ਫਿਰ ਇਹ ਨਰਿੰਦਰ ਮੋਦੀ ਤੋ ਗੁਜਰਾਤ ਦੇ ਜਿੰਮੀਦਾਰਾਂ ਵਿਰੁੱਧ ਜੋ ਰਿਟ ਉਸ ਨੇ ਕੀਤੀ ਹੈ ਉਸ ਨੂੰ ਵਾਪਿਸ ਕਿਉ ਨਹੀ ਕਰਵਾ ? ਫਿਰ ਮਾਮਲਾ ਹੀ ਖ਼ਤਮ ਹੋ ਜਾਵੇਗਾ । ਗੁਜਰਾਤ ਦੇ ਸਿੱਖਾਂ ਨੇ ਬਾਦਲਾਂ ਤੋ ਕਾਨੂੰਨੀ ਰਾਇ ਲੈਣ ਤੋ ਜੋ ਨਾਂਹ ਕੀਤੀ ਹੈ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਦੋਨੋ ਬਾਦਲ ਤੇ ਬਾਦਲ ਦਲੀਏ ਹੁਣ ਸਿੱਖਾਂ ਤੇ ਪੰਜਾਬੀਆਂ ਦਾ ਵਿਸ਼ਵਾਸ ਗੁਆ ਬੈਠੇ ਹਨ ।
ਪੁਲਿਸ ਅਫ਼ਸਰ ਮੋਹਾਲੀ ਦੇ ਐਸ.ਐਸ.ਪੀ. ਸ੍ਰੀ ਭੁੱਲਰ ਵਾਂਗ ਪੰਜਾਬ ਦੇ ਪੁਲਿਸ ਅਫ਼ਸਰ ਇਹ ਦਾਅਵਾ ਕਰ ਰਹੇ ਹਨ ਕਿ ਉਹਨਾਂ ਨੇ ਕਾਲੇ ਕੱਛੇ ਵਾਲਿਆਂ ਦਾ ਗ੍ਰੋਹ ਫੜ ਲਿਆ ਹੈ । ਜਦੋਕਿ ਕਾਕਾ ਸੁਖਬੀਰ ਸਿੰਘ ਬਿਆਨ ਦੇ ਰਹੇ ਹਨ ਕਿ ਕਾਲੇ ਕੱਛੇ ਵਾਲੇ ਹੈ ਹੀ ਨਹੀ ਅਤੇ ਜੋ ਉਹਨਾਂ ਬਾਰੇ ਗੱਲ ਕਰੇਗਾ ਉਸ ਨੂੰ ਉਹ ਫੜਵਾਕੇ ਜੇਲ੍ਹ ਵਿਚ ਭੇਜ ਦੇਣਗੇ । ਸ. ਬਿਕਰਮ ਸਿੰਘ ਮਜੀਠੀਆ ਜੋਕਿ ਕਾਕਾ ਸੁਖਬੀਰ ਸਿੰਘ ਦੇ ਸਾਲੇ ਹਨ, ਉਹਨਾਂ ਨੇ ਅਤੇ ਉਹਨਾਂ ਦੇ ਬਾਪੂ ਜੀ ਨੇ ਬੀਤੇ ਸਮੇਂ ਵਿਚ ਸਾਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵਰਕਰਾ ਨੂੰ ਕਤਲ ਕਰਵਾਉਣ ਦੇ ਇਰਾਦੇ ਨਾਲ ਕੱਥੂਨੰਗਲ ਵਿਖੇ ਜੁਲਮ ਤੇ ਗੁੰਡਾਬਾਜੀ ਕੀਤੀ ਸੀ, ਉਸ ਨੂੰ ਸਿੱਖ ਕੌਮ ਭੁੱਲਣ ਦੇ ਲਈ ਤਿਆਰ ਨਹੀ । ਜੋ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨਿਯੁਕਤ ਕਰਦੇ ਸਮੇਂ ਗਿਆਨੀ ਮੱਲ੍ਹ ਸਿੰਘ ਜੀ ਦੀ ਤਾਜਪੋਸ਼ੀ ਸਿੱਖੀ ਰਵਾਇਤਾ ਨੂੰ ਨਜ਼ਰ ਅੰਦਾਜ ਕਰਕੇ ਇਕ ਸੁਖਬੀਰ ਸਿੰਘ ਬਾਦਲ ਵਰਗੇ ਉਸ ਨੌਜ਼ਵਾਨ, ਜਿਸ ਦੀ ਅੱਜ ਤੱਕ ਕੋਈ ਧਾਰਮਿਕ ਸੇਵਾ ਨਹੀ ਅਤੇ ਜਿਸ ਨੇ ਧਾਰਮਿਕ ਮਰਿਯਾਦਾਵਾਂ ਅਤੇ ਨਿਯਮਾਂ ਨੂੰ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਘਾਣ ਕਰਦੇ ਆ ਰਹੇ ਹਨ । ਕਾਕਾ ਸੁਖਬੀਰ ਸਿੰਘ ਨੂੰ ਇਸ ਤਾਜਪੋਸ਼ੀ ਸਮੇਂ ਬਤੌਰ ਮੁੱਖ ਮਹਿਮਾਨ ਦੇ ਪੇਸ਼ ਕਰਕੇ ਪ੍ਰਬੰਧਕਾਂ ਨੇ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੇ ਸਤਿਕਾਰ ਨੂੰ ਜਿਥੇ ਠੇਸ ਪਹੁੰਚਾਈ ਹੈ, ਉਥੇ ਗਲਤ ਪਿਰਤਾ ਨੂੰ ਪੱਕਿਆ ਕਰਨ ਦੇ ਦੋਸ਼ੀ ਵੀ ਬਣੇ ਹਨ, ਜਿਸ ਤੋ ਬਾਦਲ ਪਰਿਵਾਰ ਵੀ ਨਹੀ ਬਚ ਸਕਦਾ । ਜਦੋਕਿ ਸਿੱਖ ਰਵਾਇਤਾ ਅਨੁਸਾਰ ਖ਼ਾਲਸਾ ਪੰਥ ਦੀਆਂ ਸਮੂਹ ਧਾਰਮਿਕ, ਸਮਾਜਿਕ, ਸਿਆਸੀ ਜਥੇਬੰਦੀਆਂ, ਸਿੰਘ ਸਭਾਵਾਂ ਅਤੇ ਸਖਸ਼ੀਅਤਾਂ ਨੂੰ ਸਤਿਕਾਰ ਸਾਹਿਤ ਲਿਖਤੀ ਸੱਦਾ ਭੇਜਕੇ ਇਸ ਮੌਕੇ ਤੇ ਉਹਨਾਂ ਦੀ ਹਾਜਰੀ ਯਕੀਨੀ ਬਣਾਉਣਾ ਜਰੂਰੀ ਸੀ । ਪਰ ਹੰਕਾਰੇ ਹੋਏ ਬਾਦਲ ਦਲੀਆਂ ਨੇ ਇਹਨਾਂ ਸਭ ਰਵਾਇਤਾ ਦਾ ਘਾਣ ਕਰਕੇ ਕੇਵਲ ਕਾਕਾ ਸੁਖਬੀਰ ਸਿੰਘ ਬਾਦਲ ਵੱਲੋਂ ਤਾਜਪੋਸੀ ਕਰਵਾਉਣੀ ਹੀ ਉਚਿਤ ਸਮਝੀ ।
ਇਥੇ ਇਹ ਵੀ ਵਰਨਣ ਕਰਨਾ ਜ਼ਰੂਰੀ ਹੈ ਕਿ ਕਾਕਾ ਸੁਖਬੀਰ ਸਿੰਘ ਬਾਦਲ ਤੇ ਬਾਪੂ ਪ੍ਰਕਾਸ਼ ਸਿੰਘ ਬਾਦਲ ਨੇ ਪੰਥਕ ਅਜ਼ਾਦੀ ਪਸੰਦ ਅਕਾਲੀ ਦਲ (ਅ) ਨੂੰ ਤੋੜਣਾ ਅਤੇ ਉਸ ਨੂੰ ਖ਼ਤਮ ਕਰਨ ਦੇ ਆਪਣੇ ਸੌੜੇ ਹਿੱਤਾ ਨੂੰ ਉਪਰ ਰੱਖਿਆ ਜਿਸ ਅਧੀਨ ਸਾਡੀ ਪਾਰਟੀ ਵਿਚੋਂ ਸ. ਚਰਨ ਸਿੰਘ ਲੋਹਾਰਾ, ਜਸਪਾਲ ਸਿੰਘ ਗੋਰਖਾ, ਕਮਿਕਰ ਸਿੰਘ, ਰਾਗੀ ਰਾਮ ਸਿੰਘ, ਵਰਿੰਦਰ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਗੁਰਪ੍ਰੀਤ ਸਿੰਘ ਝੱਬਰ, ਗੁਰਜਤਿੰਦਰਪਾਲ ਸਿੰਘ ਭਿੱਖੀਵਿੰਡ, ਪਰਮਜੀਤ ਸਿੰਘ ਬਰਨਾਲਾ, ਨਿਰਮਲ ਸਿੰਘ ਘਰਾਚੋ, ਜਸਵੀਰ ਸਿੰਘ ਰੋਡੇ, ਦਿਆ ਸਿੰਘ ਕੱਕੜ, ਹਰਚਰਨ ਸਿੰਘ ਰੋਡੇ ਤੇ ਹੋਰਨਾਂ ਨੂੰ ਭੰਨ-ਤੋੜਕੇ ਆਪਣੀ ਪਾਰਟੀ ਰਵਾਇਤੀ ਬਾਦਲ ਦਲ ਦੇ ਵਿਚ ਸ਼ਾਮਿਲ ਕਰਵਾ ਲਏ । ਇਹਨਾਂ ਸਾਮਿਲ ਕੀਤੇ ਗਏ ਆਗੂਆਂ ਨੇ ਕਾਕਾ ਸੁਖਬੀਰ ਸਿੰਘ ਤੇ ਬਾਪੂ ਪ੍ਰਕਾਸ਼ ਸਿੰਘ ਬਾਦਲ ਨੂੰ ਭਰੋਸਾ ਦਿਵਾਇਆ ਸੀ ਕਿ ਅਸੀ ਅਕਾਲੀ ਦਲ (ਅ) ਨੂੰ ਤੋੜ-ਭੰਨ ਦੇਵਾਂਗੇ ਅਤੇ ਖ਼ਾਲਿਸਤਾਨ ਤੇ ਅਜ਼ਾਦੀ ਦੀ ਮੰਗ ਨੂੰ ਰੱਦੀ ਟੋਕਰੀ ਦੇ ਵਿਚ ਸੁਟਵਾ ਦੇਵਾਂਗੇ ਇਸ ਤੋ ਇਲਾਵਾ ਇਹ ਵੀ ਵਿਸ਼ਵਾਸ ਦਿਵਾਇਆ ਸੀ ਕਿ ਅਸੀ ਵੱਡੇ ਤੇ ਛੋਟੇ ਬਾਦਲ ਦੀਆਂ ਯਾਤਰਾਵਾਂ ਕੈਨੇਡਾ, ਅਮਰੀਕਾ ਤੇ ਹੋਰ ਦੇਸ਼ਾਂ ਦੇ ਵਿਚ ਸਫਲ ਕਰਵਾਵਾਗੇ । ਅਸੀ ਇਹ ਪੁੱਛਣਾ ਚਾਂਵਾਗੇ ਕਿ ਐਨੇ ਵੱਡੀ ਰਾਜਸੀ ਸ਼ਕਤੀ ਦੇ ਦਾਅਵੇਦਾਰ ਅਤੇ ਸੈਟਰ ਦੀਆਂ ਯੂ.ਪੀ.ਏ ਅਤੇ ਐਨ.ਡੀ.ਏ. ਸਿੱਖ ਵਿਰੋਧੀ ਜਮਾਤਾਂ ਦੀ ਸਰਪ੍ਰਸਤੀ ਹਾਸਲ ਕਰਨ ਉਪਰੰਤ ਵੀ, ਫਿਰ ਸ. ਬਾਦਲ ਦੀ ਫੇਰੀ ਅਮਰੀਕਾ ਦੀ ਤੇ ਕਾਕਾ ਸੁਖਬੀਰ ਸਿੰਘ ਦੀ ਫੇਰੀ ਕੈਨੇਡਾ ਦੀ ਕਿਉ ਨਹੀ ਕਾਮਯਾਬ ਕਰਵਾ ਸਕੇ ਅਤੇ ਕਿਉ ਅਜ਼ਾਦੀ ਪਸੰਦ ਸਾਡੀ ਪਾਰਟੀ ਨੂੰ ਖ਼ਤਮ ਨਹੀ ਕਰ ਸਕੇ ? ਇਸ ਦੀ ਵਜਹ ਹੈ ਕਿ ਅਕਾਲੀ ਦਲ (ਅ), ਸਿੱਖ ਕੌਮ ਦੀ ਗੁਰੂ ਨਾਨਕ ਸਾਹਿਬ ਜੀ ਤੋ ਚੱਲਦੀ ਹੋਈ ਵਿਚਾਰਧਾਰਾ “ਨਾ ਅਸੀ ਹਿੰਦੂ ਨਾ ਮੁਸਲਮਾਨ”, “ਬਾਬਰ-ਜ਼ਾਬਰ” ਅਤੇ ਉਹ ਮਾਵਾਂ ਜਿਨ੍ਹਾਂ ਨੇ ਆਪਣੇ ਪੁੱਤਾਂ ਦੀਆਂ ਸ਼ਹੀਦੀਆਂ ਸਿੱਖ ਕੌਮ ਦੇ ਖ਼ਾਲਿਸਤਾਨ ਮਿਸ਼ਨ ਲਈ ਦਿਵਾਈਆਂ ਹਨ, ਉਸ ਸੋਚ ਦੀ ਤਰਜਮਾਨੀ ਕਰਦਾ ਹੈ । ਇਸ ਪਾਰਟੀ ਨੂੰ ਅਤੇ ਅਜ਼ਾਦ ਖ਼ਾਲਸਾ ਪੰਥ ਦੀ ਸੋਚ ਨੂੰ ਨਾ ਤਾਂ ਹਿੰਦ ਰਾਸ਼ਟਰ ਦੀ ਹਕੂਮਤ ਤੇ ਨਾ ਹੀ ਉਸਦੇ ਪਿੱਠੂ ਸਿੱਖ ਤੋੜ ਸਕਦੇ ਹਨ । ਇਹ ਵੀ ਠੀਕ ਹੈ ਕਿ “ਚੱਲਤੀ ਕਾ ਨਾਮ ਗਾਡੀ ਹੈ” । ਪਰ ਜੋ ਬਾਦਲਾਂ ਨੂੰ ਅਤੇ ਬਾਦਲ ਦਲੀਆਂ ਨੂੰ ਕੈਨੇਡਾ ਅਤੇ ਅਮਰੀਕਾ ਵਰਗੇ ਜਮਹੂਰੀਅਤ ਪਸੰਦ ਮੁਲਕਾਂ ਤੋ ਇਹਨਾਂ ਦੇ ਦੌਰੇ ਕੈਸਲ ਹੋਣ ਤੇ ਡੂੰਘੀ ਸੱਟ ਵੱਜੀ ਹੈ ਇਹ ਇਹਨਾਂ ਦੇ ਕੁਕਰਮਾਂ ਅਤੇ ਪਾਪਾ ਦੇ ਅੰਤ ਦੀ ਸੁਰੂਆਤ ਹੈ । ਇਸ ਲਈ ਸਿੱਖ ਕੌਮ ਨੂੰ ਹੀ ਨਹੀ, ਬਲਕਿ ਸਮੁੱਚੇ ਪੰਜਾਬੀਆਂ ਨੂੰ ਇਹ ਗੱਲ ਆਪਣੇ ਜਹਿਨ ਵਿਚ ਵਸਾ ਲੈਣੀ ਚਾਹੀਦੀ ਹੈ ਕਿ ਨਾ ਸ. ਬਿਕਰਮ ਸਿੰਘ ਮਜੀਠੀਆ, ਨਾ ਬੀਬੀ ਹਰਸਿਮਰਤ ਕੌਰ ਬਾਦਲ ਇਹਨਾਂ ਦੀ ਸਿਆਸੀ ਤੇ ਇਖ਼ਲਾਕੀ ਤੌਰ ਤੇ ਡੁੱਬਦੀ ਜਾ ਰਹੀ ਕਿਸਤੀ ਨੂੰ ਕੰਢੇ ਨਹੀ ਲਗਾ ਸਕਣਗੇ ।