ਨਵੀਂ ਦਿੱਲੀ :ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਦਿੱਲੀ ਸਟੇਟ ਅਥਲੈਟਿਕ ਚੇਮਪਿਅਨਸ਼ਿਪ ਵਿਚ 5 ਤਮਗੇ ਜੀਤ ਕੇ ਲਿਆਣ ਵਾਲੇ ਖਿਡਾਰੀਆਂ ਨੂੰ ਕਮੇਟੀ ਵਲੋਂ ਟ੍ਰੇਕ ਸੂਟ, ਕਿਟ ਬੈਗ ਅਤੇ ਨਗਦ ਸਹਾਇਤਾ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਗੁਰੂ ਹਰਿਕ੍ਰਿਸਨ ਪਬਲਿਕ ਸਕੂਲ ਇੰਡੀਆ ਗੇਟ ਦੇ ਵਿਦਿਆਰਥੀ ਸਕਸ਼ਮ ਨੇ ਲੋਂਗ ਜੰਪ ਵਿਚ ਬਰਾਉਂਜ਼ ਮੈਡਲ ਅਤੇ ਮੇਹਰਤਾਜ ਨੇ 200 ਮੀਟਰ ਰੇਸ ਵਿਚ ਸਿਲਵਰ ਤੇ 400 ਮੀਟਰ ਵਿਚ ਗੋਲਡ ਮੈਡਲ ਪ੍ਰਾਪਤ ਕੀਤਾ ਹੈ। ਮੈਨ ਜ਼ੋਨ ਵਿਚ ਵਸੰਤ ਵਿਹਾਰ ਦੇ ਗੁਰਕਰਨ ਸਿੰਘ ਸੁਰੀ ਨੇ 100 ਮੀਟਰ ਰੇਸ ਵਿਚ ਸਿਲਵਰ ਅਤੇ 200 ਮੀਟਰ ਵਿਚ ਗੋਲਡ ਮੈਡਲ ਸਟੇਟ ਗੇਮ ਵਿਚ ਪ੍ਰਾਪਤ ਕੀਤਾ ਸੀ। ਅਕਤੂਬਰ ਵਿਚ ਦਿੱਲੀ ਕਮੇਟੀ ਵਲੋਂ ਦਿੱਲੀ ਖਾਲਸਾ ਸਕੂਲ ਗੇਮ ਦੀ ਤਿਆਰੀ ਵਾਸਤੇ ਬੁਲਾਈ ਗਈ ਇਸ ਮੀਟਿੰਗ ਵਿਚ ਸਮੁਹ ਖਾਲਸਾ ਸਕੂਲਾ ਦੇ ਪ੍ਰਿੰਸੀਪਲ, ਐਚ.ਓ.ਡੀ. ਅਤੇ ਫਿਜ਼ੀਕਲ ਟ੍ਰੇਨਰ ਮੌਜੂਦ ਸਨ।
ਮਨਜੀਤ ਸਿੰਘ ਜੀ.ਕੇ. ਨੇ ਅਥਲੈਟਿਕ ਮੁਕਾਬਲਿਆਂ ਦੇ ਨਾਲ ਹੀ ਫੁਟਬਾਲ, ਹਾਕੀ, ਬੇਡਮਿੰਟਨ, ਬਾਸਕਿਟ ਬਾਲ, ਵਾਲੀ ਬਾਲ, ਅਤੇ ਟੇਬਲ ਟੇਨਿਸ ਨੂੰ ਵੀ ਖਾਲਸਾ ਸਕੂਲ ਗੇਮਾ ਵਿਚ ਸ਼ਾਮਿਲ ਕਰਨ ਦੀ ਘੋਸ਼ਣਾ ਕੀਤੀ। ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਅਤੇ ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਵੀ ਖੇਡਾ ਵਿਚ ਬੱਚਿਆ ਨੂੰ ਉਤਸਾਹਿਤ ਕਰਨ ਵਾਸਤੇ ਆਪਣੇ ਵਿਚਾਰ ਰਖੇ। ਕਮੇਟੀ ਮੈਂਬਰ ਕੁਲਮੋਹਨ ਸਿੰਘ, ਦਰਸ਼ਨ ਸਿੰਘ, ਕੁਲਵੰਤ ਸਿੰਘ ਬਾਠ, ਕੁਲਦੀਪ ਸਿੰਘ ਸਾਹਨੀ, ਪਰਮਜੀਤ ਸਿੰਘ ਚੰਢੋਕ, ਗੁਰਬਚਨ ਸਿੰਘ ਚੀਮਾ ਅਤੇ ਸਪੋਰਟਸ ਡਰੈਕਟਰ ਸਵਰਨਜੀਤ ਸਿੰਘ ਬਰਾੜ ਨੇ ਦਿੱਲੀ ਕਮੇਟੀ ਦੀ ਇਸ ਮੁਹਿਮ ਦੀ ਸ਼ਲਾਘਾ ਕੀਤੀ।