ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਈਕਰੋਬਾਇਲੋਜੀ ਵਿਭਾਗ ਦੀ ਵਿਦਿਆਰਥਣ ਨੂੰ ਦੇਸ਼ ਦਾ ਮਾਣ ਮੱਤਾ ਸਨਮਾਨ ਜਵਾਹਰ ਲਾਲ ਨਹਿਰੂ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਨਵੀਂ ਦਿੱਲੀ ਵੱਲੋਂ ਡਾ: ਗੁਲਾਬ ਪਾਂਡਵ ਨੂੰ ਇਹ ਪੁਰਸਕਾਰ ਉਨ੍ਹਾਂ ਦੀ ਉਚੇਰੀ ਸਿੱਖਿਆ ਦੌਰਾਨ ਚੰਗੀਆਂ ਖੋਜ ਪ੍ਰਾਪਤੀਆਂ ਲਈ ਦਿੱਤਾ ਗਿਆ। ਪ੍ਰੀਸ਼ਦ ਦੇ 85ਵੇਂ ਸਥਾਪਨਾ ਦਿਵਸ ਦੌਰਾਨ ਇਹ ਪੁਰਸਕਾਰ ਦੇਸ਼ ਦੇ ਖੇਤੀਬਾੜੀ ਮੰਤਰੀ ਸ਼੍ਰੀ ਸ਼ਰਦ ਪਵਾਰ ਵੱਲੋਂ ਦਿੱਤਾ ਗਿਆ। ਇਸ ਸਨਮਾਨ ਲਈ ਡਾ: ਪਾਂਡਵ ਨੂੰ ਇਕ ਸਰਟੀਫਿਕੇਟ, ਪ੍ਰਸੰਸਾ ਪੱਤਰ, ਗੋਲਡ ਮੈਡਲ ਅਤੇ 50 ਹਜ਼ਾਰ ਦੀ ਨਗਦ ਰਾਸ਼ੀ ਵੀ ਦਿੱਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਗੁਰਸ਼ਰਨ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਪ੍ਰਾਪਤ ਕੀਤਾ ਜਾਣ ਵਾਲਾ 17ਵਾਂ ਜਵਾਹਰ ਲਾਲ ਨਹਿਰੂ ਐਵਾਰਡ ਹੈ। ਉਨ੍ਹਾਂ ਵਿਸ਼ੇਸ਼ ਤੌਰ ਤੇ ਡਾ: ਪਾਂਡਵ ਦੇ ਐਡਵਾਈਜ਼ਰ ਡਾ: ਪਰਮਪਾਲ ਸਹੋਤਾ ਦੀ ਵਡਿਆਈ ਕੀਤੀ ਜਿਨ੍ਹਾਂ ਦੀ ਦੇਖਰੇਖ ਹੇਠ ਵਿਦਿਆਰਥਣ ਇਹ ਸਨਮਾਨ ਹਾਸਿਲ ਕੀਤਾ ਹੈ। ਡਾ: ਪਾਂਡਵ ਨੇ ਆਪਣੀਆਂ ਖੋਜ ਪ੍ਰਾਪਤੀਆਂ ਦੇ ਆਧਾਰ ਤੇ ਦੋ ਪੇਟੈਂਟ ਬਣਾਉਣ ਦੀ ਵੀ ਅਰਜ਼ੀ ਦਰਜ ਕੀਤੀ ਹੈ।
ਐਗਰੀਕਲਚਰਲ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਜਵਾਹਰ ਲਾਲ ਨਹਿਰੂ ਐਵਾਰਡ ਹਾਸਿਲ ਕੀਤਾ
This entry was posted in ਖੇਤੀਬਾੜੀ.