ਜਰਮਨੀ- ਸਰਦੂਲ ਸਿੰਘ ਸੇਖੋਂ –ਸ਼੍ਰੀ ਅਕਾਲ ਤਖਤ ਸਾਹਿਬ ਤੋ ਕੌਮੀ ਸ਼ਹੀਦ ਦਾ ਮਾਣ ਹਾਸਿਲ ਕਰਨ ਵਾਲੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੀ 18ਵੀਂ ਬਰਸੀ ਸ਼੍ਰੀ ਅਕਾਲ ਤਖਤ ਸਾਹਿਬ ਸਮੇਤ ਵਿਦੇਸ਼ਾਂ ਵਿੱਚ ਵੱਡੀ ਪੱਧਰ ਤੇ ਮਨਾਈ ਗਈ, ਜਰਮਨੀ ਦੀਆ ਪੰਥਕ ਜਥੇਬੰਦੀਆਂ ਵੱਲੋ ਸਾਝੇਂ ਰੂਪ ਵਿੱਚ ਗੁਰਦੁਆਰਾ ਸ਼੍ਰੀ ਦਸਮੇਸ਼ ਸਿੰਘ ਸਭਾ ਕੋਲਨ ਵਿਖੇ ਵੱਡੀ ਪੱਧਰ ਤੇ ਮਨਾਈ ਗਈ । ਸ਼੍ਰੀ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਬਲਜੀਤ ਸਿੰਘ ਅਤੇ ਗ੍ਰੰਥੀ ਭਾਈ ਸੋਹਣ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ । ਇਟਲੀ ਤੋ ਪਹੁੰਚੇ ਭਾਈ ਗੁਰਮੀਤ ਸਿੰਘ ਦੇ ਕਵੀਸ਼ਰੀ ਜਥੇ ਨੇ ਅਤੇ ਭਾਈ ਕੁਲਵਿੰਦਰ ਸਿੰਘ ਤੇ ਅਰਸ਼ਦੀਪ ਸਿੰਘ ਨੇ ਸੰਗਤਾ ਨੂੰ ਜਝਾਰੂ ਸੂਰਵੀਰਾ ਅਤੇ ਸ਼ਹੀਦ ਸਿੰਘਾ ਦੀਆ ਵਾਰਾ ਸੁਣਾ ਕਿ ਨਿਹਾਲ ਕੀਤਾ ।
ਜਥੇਦਾਰ ਰੇਸ਼ਮ ਸਿੰਘ ਬੱਬਰ ਮੁੱਖੀ ਬੱਬਰ ਖਾਲਸਾ ਜਰਮਨੀ, ਭਾਈ ਸੋਹਣ ਸਿੰਘ ਕੰਗ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅ ਜਰਮਨੀ, ਭਾਈ ਗੁਰਦਿਆਲ ਸਿੰਘ ਲਾਲੀ ਸੀਨੀਅਰ ਮੀਤ ਪ੍ਰਧਾਨ ਸਿੱਖ ਫੇਡਰੇਸ਼ਨ ਜਰਮਨੀ, ਭਾਈ ਸੁਰਿੰਦਰ ਸਿੰਘ ਸੇਖੋਂ ਪ੍ਰਧਾਨ ਦਲ ਖਾਲਸਾ ਇੰਟਰ. ਜਰਮਨੀ, ਜਥੇਦਾਰ ਸਤਨਾਮ ਸਿੰਘ ਬੱਬਰ ਮੁੱਖ ਸੇਵਾਦਾਰ ਗੁਰਦੁਆਰਾ ਸ਼੍ਰੀ ਦਸਮੇਸ਼ ਸਿੰਘ ਸਭਾ ਕੋਲਨ, ਇਸ ਮੌਕੇ ਬੁਲਾਰਿਆ ਨੇ ਸੰਗਤਾਂ ਨੂੰ ਸੰਬੋਧਿਤ ਹੁੰਦਿਆ ਕਿਹਾ ਕਿ ਭਾਈ ਦਿਲਾਵਰ ਸਿੰਘ ਬੱਬਰ ਦੀ ਕੁਰਬਾਨੀ ਨੂੰ ਉਹ ਪ੍ਰਨਾਮ ਕਰਦੇ ਹਨ, ਭਾਈ ਦਿਲਾਵਰ ਸਿੰਘ ਨੇ ਆਪਣਾ ਬਲੀਦਾਨ ਦੇ ਕਿ ਸਿੱਖ ਜੁਵਾਨੀ ਦੇ ਕਤਲੇਆਮ ਨੂੰ ਠਲ ਪਾਈ ਸੀ । ਬੇਅੰਤ ਕੇਸ ਵਿੱਚ ਅਦਾਲਤ ਵੱਲੋ ਸੁਣਾਈ ਉਮਰ ਕੈਦ ਦੀ ਸਜਾ ਤੋ ਵੱਧ ਸਮਾਂ ਜੇਲ੍ਹ ਦੀਆ ਕਾਲ ਕੋਠੜੀਆਂ ਵਿੱਚ ਬਿਤਾਉਣ ਵਾਲੇ ਸਿੰਘਾ ਦੀ ਰਿਹਾਈ ਨਾ ਹੋਣ ਨੂੰ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਦੀ ਕਾਰਵਾਈ ਕਰਾਰ ਦਿੱਤਾ । ਪੰਥਕ ਆਗੂਆ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਸਜਾ ਪੂਰੀ ਕਰ ਚੁੱਕੇ ਸਿੰਘਾ ਦੀ ਰਿਹਾਈ ਲਈ ਯੋਗ ਕਦਮ ਚੁੱਕਣ । ਸਟੇਜ ਦੀ ਜੁਮੇਵਾਰੀ ਭਾਈ ਜਤਿੰਦਰਵੀਰ ਸਿੰਘ ਜਰਨਲ ਸਲੱਤਰ ਸਿੱਖ ਫੇਡਰੇਸ਼ਨ ਜਰਮਨੀ ਨੇ ਨਿਭਾਈ । ਇਸ ਮੌਕੇ ਵੱਡੀ ਗਿਣਤੀ ਵਿੱਚ ਪੰਥਕ ਆਗੂ ਹਾਜਰ ਸਨ ਜਿਹਨਾਂ ਚ ਭਾਈ ਗੁਰਮੀਤ ਸਿੰਘ ਖਨਿਆਣ ਪ੍ਰਧਾਨ ਸਿੱਖ ਫੇਡਰੇਸ਼ਨ ਜਰਮਨੀ, ਭਾਈ ਰਜਿੰਦਰ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ, ਭਾਈ ਬਲਜਿੰਦਰ ਸਿੰਘ , ਭਾਈ ਬਲਵਿੰਦਰ ਸਿੰਘ, ਭਾਈ ਅਮਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜਰ ਸਨ ।
ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੀ 18ਵੀਂ ਬਰਸੀ ਕੋਲਨ ਜਰਮਨੀ ਚ ਮਨਾਈ
This entry was posted in ਅੰਤਰਰਾਸ਼ਟਰੀ.