ਨਵੀਂ ਦਿੱਲੀ – ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨੇਹਰੂ ਵਲੋਂ ਅਪਰਾਧੀ ਮਨੀ ਗਈਆਂ ਪੀੜਤ ਜਾਤੀਆਂ ਨੂੰ ਵਿਮੁਕਤ ਜਾਤੀਆਂ ਘੋਸ਼ਿਤ ਕੀਤਾ ਗਿਆ ਸੀ। ਪਰ ਕਈ ਦਹਾਕਿਆਂ ਦੀ ਲੰਬੀ ਜੱਦੋ ਜਹਿਦ ਦੇ ਬਾਵਜੂਦ ਵੀ ਇਨ੍ਹਾਂ ਕਬੀਲਿਆਂ / ਜਾਤੀਆਂ ਨੂੰ ਐਸ.ਸੀ./ਐਸ.ਟੀ ਜਾਤੀਆਂ ਦੇ ਬਰਾਬਰ ਸੁਵਿਧਾਵਾਂ ਦੇਣ ਵਿਚ ਸਰਕਾਰਾ ਕਾਮਯਾਬ ਨਹੀਂ ਹੋ ਸਕੀਆਂ। ਇਸ ਰੋਸ਼ ਵਜੋ ਦਿੱਲੀ ਦੇ ਜੰਤਰ ਮੰਤਰ ਤੇ “ਕੌਮੀ ਵਿਮੁਕਤ ਘੁਮੰਤੂ ਮਹਾਸੰਘ” ਵਲੋਂ ਵਿਸ਼ਾਲ ਰੈਲੀ ਧਰਨਾ ਪ੍ਰਦਰਸ਼ਨ ਦਾ ਅਯੋਜਨ ਕੀਤਾ ਗਿਆ। ਜਿਸ ਵਿਚ ਉਥੇ ਆਏ ਹਜਾਰਾਂ ਲੋਕਾਂ ਨੇ ਕੇਂਦਰ ਸਰਕਾਰ ਵਲੋਂ ਬਨਾਏ ਗਏ ਰੇਣਕੇ ਕਮੀਸ਼ਨ ਦੀਆਂ 76 ਸਿਫਾਰਿਸ਼ਾ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਤਾਕਿ ਇਨ੍ਹਾਂ ਕਬੀਲਿਆਂ ਦੀ ਸਮਾਜਿਕ ਤੌਰ ਤੇ ਤਾਕਤ ਵਿਚ ਇਜਾਫਾ ਹੋ ਸਕੇ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ ਨੇ ਦਿੱਲੀ ਕਮੇਟੀ ਵਲੋਂ ਇਨ੍ਹਾਂ ਪਿਛੜੀ ਜਾਤੀਆਂ ਦੇ ਨੁਮਾਇੰਦਿਆ ਦੀ ਗੱਲ ਕੇਂਦਰ ਸਰਕਾਰ ਤਕ ਪਹੁੰਚਾਉਣ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਬੰਜਾਰਾ ਅਤੇ ਸਿਕਲੀਘਰ ਭਾਈਚਾਰਾ ਪੁਰਾਤਨ ਸਮੇਂ ਤੋਂ ਹੀ ਗੁਰੂ ਸਾਹਿਬ ਦੇ ਨਾਲ ਜੁੜਿਆ ਰਿਹਾ ਹੈ ਤੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਜਾਤ ਧਰਮ ਤੋਂ ਉਤੇ ਉਠ ਕੇ ਮਾਨਵਤਾ ਦੀ ਸੇਵਾ ਦਾ ਫੁਰਮਾਨ ਦਿੱਤਾ ਸੀ। ਤੇ ਅਸੀ ਗੁਰੂ ਸਾਹਿਬ ਦੇ ਸਿਧਾਂਤਾ ਦੇ ਪਹਿਰਾ ਦਿੰਦੇ ਹੋਏ ਹਰ ਉਸ ਮਨੁੱਖ ਦੀ ਮਦਦ ਤਿਆਰ ਹਾਂ ਜੋ ਮਾਨਵ ਮਾਤਰ ਦੀ ਸੇਵਾ ਨੂੰ ਸਮਰਪਿਤ ਹੈ, ਰਬ ਨੇ ਸਾਨੂੰ ਧਰਤੀ ਤੇ ਇੰਨਸਾਨ ਬਨਾ ਕੇ ਭੇਜਿਆ ਸੀ ਪਰ ਅਸੀ ਆਪਣੇ ਨਿਜੀ ਸਵਾਰਥਾ ਵਾਸਤੇ ਜਾਤ ਪਾਤ ਦੀ ਦਿਵਾਰਾਂ ਖੜੀਆਂ ਕਰ ਲਈਆਂ ਹਨ ਤੇ ਕੋਈ ਵੀ ਇਨਸਾਨ ਜਾਤ ਤੋਂ ਨਹੀਂ ਸਗੋ ਕਰਮਾ ਤੋਂ ਪਛਾਨਿਆ ਜਾਂਦਾ ਹੈ। ਇਥੇ ਇਹ ਜਿਕਰਯੋਗ ਹੈ ਕਿ ਹਰ ਸਾਲ ਬੰਜਾਰੇ, ਸਿਕਲੀਘਰ ਅਦਿਕ ਜਾਤੀਆ ਦੇ ਲੋਗ ਆਪਣੀਆ ਮੰਗਾ ਨੂੰ ਮੁੱਖ ਰਖਦੇ ਹੋਏ ਜੰਤਰ ਮੰਤਰ ਤੇ ਧਰਨਾ ਪ੍ਰਦਰਸ਼ਨ ਕਰਦੇ ਹਨ। ਪਰ ਇਸ ਵਾਰ ਦਿੱਲੀ ਕਮੇਟੀ ਵਲੋਂ ਇਨ੍ਹਾਂ ਦੇ ਬੇਨਤੀ ਪੱਤਰ ਨੂੰ ਪ੍ਰਵਾਨ ਕਰਦੇ ਹੋਏ ਪਹਲੀ ਵਾਰ ਲਗਭਗ 2000 ਬੰਦਿਆ ਵਾਸਤੇ ਲੰਗਰ ਅਤੇ ਰਿਹਾਇਸ਼ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ।