ਗੁਰਦਾਸਪੁਰ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ’ਤੇ ਦੋਸ਼ ਲਾਇਆ ਹੈ ਕਿ ਸ: ਬਦਲ ‘ਸੰਗਤ ਦਰਸ਼ਨ’ ਦੇ ਨਾਂ ’ਤੇ ਲੋਕਾਂ ਨੂੰ ਵਰਗਲਾ ਕੇ ਉਹਨਾਂ ਦੀ ਜ਼ਮੀਰ ਖਰੀਦਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ।
ਉਹਨਾਂ ਕਾਦੀਆਂ ਤੇ ਗਿੱਦੜਬਾਹਾ ਹਲਕਿਆਂ ਦਾ ਹਵਾਲਾ ਦਿੰਦਿਆਂ ਇਹ ਵੀ ਦੋਸ਼ ਲਾਇਆ ਕਿ ਸ: ਬਾਦਲ ਵੱਲੋਂ ਹਾਲ ਹੀ ਵਿੱਚ ਉਹਨਾਂ ਹਲਕਿਆਂ ਵਿੱਚ ਹੀ ‘ਸੰਗਤ ਦਰਸ਼ਨ’ ਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ ਜਿੱਥੇ ਕਾਂਗਰਸ ਦੇ ਹੀ ਵਿਧਾਇਕ ਹਨ ਅਤੇ ਜਿੱਥੇ ਅਕਾਲੀ ਦਲ ਜਾਂ ਉਸ ਦੀ ਭਾਈਵਾਲ ਪਾਰਟੀ ਭਾਜਪਾ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨੇ ਬੁਰੀ ਤਰਾਂ ਨਕਾਰ ਦਿੱਤਾ ਹੋਇਆ ਹੈ। ਉਹਨਾਂ ਕਿਹਾ ਕਿ ਰਾਜ ਦੇ ਸੂਝਵਾਨ ਲੋਕਾਂ ਨੂੰ ਪਤਾ ਹੈ ਕਿ ਸਰਕਾਰੀ ਕਰਮਚਾਰੀਆਂ ਨੇ ਪਿਛਲੇ ਛੇ ਮਹੀਨਿਆਂ ਤੋਂ ਸਰਕਾਰ ਤਨਖ਼ਾਹਾਂ ਸਮੇਂ ਸਿਰ ਨਹੀਂ ਦੇ ਪਾ ਰਹੀ , ਅਜਿਹੇ ਸਮੇਂ ਸ: ਬਾਦਲ ਵੱਲੋਂ ਸੰਗਤ ਦਰਸ਼ਨ ਦੇ ਨਾਮ ’ਤੇ ਪੰਚਾਇਤਾਂ ਨੂੰ ਵਿਕਾਸ ਲਈ ਫੰਡ ਦੇਣ ਸੰਬੰਧੀ ਚੈ¤ਕ ਦੇ ਕੇ ਲੋਕਾਂ ਨੂੰ ਗੁਮਰਾਹ ਕਰਨ ਦਾ ਢਕਵੰਜ ਰਚਿਆ ਜਾ ਰਿਹਾ ਹੈ । ਉਹਨਾਂ 1200 ਕਰੋੜ ਤੋਂ ਵਧ ਕੇਂਦਰ ਤੋਂ ਆਈ ਰਾਸ਼ੀ ਦਾ ਕੋਈ ਹਿਸਾਬ ਨਾ ਮਿਲਣ ਸੰਬੰਧੀ ਕੈਗ ਰਿਪੋਰਟ ਦਾ ਹਵਾਲਾ ਦਿੰਦਿਆਂ ਦੋਸ਼ ਲਾਇਆ ਕਿ ਬਾਦਲ ਸਰਕਾਰ ਵਿਕਾਸ ਦੇ ਨਾਂ ’ਤੇ ਸੰਗਤ ਦਰਸ਼ਨ ਰਾਹੀ ਆਪਣੇ ਚਹੇਤਿਆਂ ਨੂੰ ਪੈਸੇ ਵੰਡ ਕੇ ਕੇਂਦਰੀ ਫੰਡਾਂ ਨੂੰ ਖੁਰਦ ਬੁਰਦ ਕਰਨ ਵਿੱਚ ਲੱਗੀ ਹੋਈ ਹੈ ।
ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਵੱਲੋਂ ਰਾਜ ਵਿੱਚ ਵਿੱਤੀ ਐਮਰਜੈਂਸੀ ਦੀ ਮੰਗ ਕਰਨ ’ਤੇ ਸ: ਬਾਦਲ ਵੱਲੋਂ ਰਾਜ ਦੀ ਵਿੱਤੀ ਸਥਿਤੀ ਠੀਕ ਬਾਰੇ ਲੋਕਾਂ ਨਾਲ ਵਾਰ ਵਾਰ ਝੂਠ ਬੋਲਣ ਦਾ ਇਲਜ਼ਾਮ ਲਾਇਆ ਤੇ ਕਿਹਾ ਕਿ ਸਰਕਾਰੀ ਜਾਇਦਾਦਾਂ ਨੂੰ ਗਿਰਵੀ ਰਖ ਕੇ ਸਰਕਾਰੀ ਕਰਮਚਾਰੀਆਂ ਨੂੰ ਤਨਖ਼ਾਹਾਂ ਦੇਣ ਲਈ 1500 ਕਰੋੜ ਕਰਜ਼ਾ ਲੈਣ ਉਪਰੰਤ ਸਰਕਾਰ ਰਾਜ ਵਿੱਚ ‘‘ਟੂਲ’’ ਸੜਕਾਂ ਦੇ ਨਿਰਮਾਣ ਲਈ ਪੀ ਡਬਲਿਊ ਡੀ ਦੀਆਂ ਜਾਇਦਾਦਾਂ ਨੂੰ ਗਿਰਵੀ ਰਖ ਕੇ 1000 ਕਰੋੜ ਰੁਪੈ ਕਰਜ਼ਾ ਲੈਣ ਦੀ ਤਿਆਰੀ ਕਰ ਰਹੀ ਹੈ। ਜੱਦੋ ਕਿ ਰਾਜ ਦੀਆਂ ਸੜਕਾਂ ਨੂੰ ਚੌ ਮਾਰਗੀ ਅਤੇ ਛੇ ਮਾਰਗੀ ਬਣਾਉਣ ਲਈ ਬੀਤੇ ਸਮੇਂ ਦੌਰਾਨ ਵਿਸ਼ਵ ਬੈਕ ਤੋਂ 1500 ਕਰੋੜ, ਨਬਾਰਡ ਤੋਂ 1618 ਕਰੋੜ ਅਤੇ ਕੇਂਦਰ ਸਰਕਾਰ ਤੋਂ ਕੇਂਦਰੀ ਰੋਡ ਫੰਡ ਤਹਿਤ 668 ਕਰੋੜ ਰੁਪੈ ਬਾਦਲ ਸਰਕਾਰ ਲੈ ਚੁੱਕੀ ਹੈ। ਉਹਨਾਂ ਸਰਕਾਰ ’ਤੇ ਇਹ ਵੀ ਇਲਜ਼ਾਮ ਲਾਇਆ ਕਿ ਸਰਕਾਰ ਦੀਆਂ ਦਿਸ਼ਾਹੀਣ, ਸੌੜੀ ਅਤੇ ਗਲਤ ਨੀਤੀਆਂ ਕਾਰਨ ਵਿਕਾਸ ਕਾਰਜਾਂ ਅਤੇ ਪ੍ਰਾਜੈਕਟਾਂ ਵਿੱਚ ਲੱਗੀਆਂ ਕੰਪਨੀਆਂ ਕੰਮ ਛੱਡ ਰਹੀਆਂ ਹਨ। ਉਹਨਾਂ ਬਾਦਲ ਸਰਕਾਰ ’ਤੇ ਮਾਝੇ ਨਾਲ ਵਿਤਕਰਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਵੱਲੋਂ 9 ਸੜਕਾਂ ਨੂੰ ਚੌ ਮਾਰਗੀ ਅਤੇ ਛੇ ਮਾਰਗੀ ਬਣਾਈਆਂ ਜਾਣੀਆਂ ਸਨ ਜਿਸ ਵਿੱਚੋਂ ਸਰਕਾਰ ਨੇ ਪਿਛਲੇ ਮਹੀਨੇ ਸਿਰਫ਼ 5 ਸੜਕਾਂ ਨੂੰ ਮਨਜ਼ੂਰੀ ਦੇ ਦਿੱਤੀ ਪਰ ਮਾਝੇ ਵਿਚਲੀ ਅੰਮ੍ਰਿਤਸਰ ਪਠਾਨਕੋਟ ਸੜਕ ਨੂੰ ਹਾਲੇ ਤਕ ਵੀ ਮਨਜ਼ੂਰ ਨਹੀਂ ਕੀਤੀ ਜੋ ਕਿ ਪੰਜਾਬ ਨੂੰ ਹਿਮਾਚਲ ਅਤੇ ਜੰਮੂ ਕਸ਼ਮੀਰ ਨਾਲ ਜੋੜ ਦੀ ਹੈ।
ਬਾਦਲ ਲੋਕਾਂ ਨੂੰ ਵਰਗਲਾ ਕੇ ਉਹਨਾਂ ਦੀ ਜ਼ਮੀਰ ਖਰੀਦਣ ਦੀ ਕੋਸ਼ਿਸ਼ ਤੋਂ ਬਾਜ ਆਵੇ : ਫ਼ਤਿਹ ਬਾਜਵਾ
This entry was posted in ਪੰਜਾਬ.