ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ ਵਿਖੇ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਤੇ ਅਧਿਆਪਕ ਦਿਵਸ ਬੜੇ ਵਿਲੱਖਣ ਤਰੀਕੇ ਨਾਲ ਮਨਾਇਆ ਗਿਆ। ਪ੍ਰੋਗਰਾਮ ਦੇ ਆਰੰਭ ਵਿਚ ਅਧਿਆਪਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗਾਇਨ ਅਤੇ ਨਾਲ ਹੀ ਅਧਿਆਪਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਉਪਰ ਕਵਿਤਾ ਅਤੇ ਵਿਚਾਰ ਪੇਸ਼ ਕੀਤੇ ਤੇ ਸਕੂਲ ਦੀ ਪ੍ਰਿੰਸੀਪਲ ਚਰਨਜੀਤ ਕੌਰ ਮੌਂਗਾ ਦੀ ਅਗਵਾਈ ਹੇਠ “ਕੈਂਡਲ ਸੇਰਾਮਨੀ” ਦਾ ਆਯੋਜਨ ਕੀਤਾ ਗਿਆ ਤਾਂ ਕਿ ਅਧਿਆਪਕ ਤੇ ਵਿਦਿਆਰਥੀ ਦੇ ਮਨਮੋਹਕ ਰਿਸ਼ਤੇ ਤੇ ਕਰਤਵ ਦਾ ਜਗਮਗਾਉਂਦੀਆਂ ਮੋਮਬਤੀਆਂ ਦੀ ਰੋਸ਼ਨੀ ਪ੍ਰਤੀਕਾਤਮਕ ਰੂਪ ਵਿਚ ਸੁਨੇਹਾ ਦੇ ਸਕਣ ਕਿ ਇਹ ਵਿਦਿਆ ਦਾ ਮੰਦਰ ਹਮੇਸ਼ਾ ਜਗਮਗਾਉਂਦਾ ਤੇ ਚੜ੍ਹਦੀਆਂ ਕਲਾ ਵਿਚ ਰਹੇਗਾ। ਸਕੂਲ ਦੇ ਵਾਈਸ ਚੇਅਰਮੈਨ ਸ. ਇੰਦਰਜੀਤ ਸਿੰਘ ਮੌਂਟੀ ਅਤੇ ਸਕੂਲ ਦੇ ਮੈਨੇਜਰ ਸ. ਹਰਜਿੰਦਰ ਸਿੰਘ ਨੇ ਅਧਿਆਪਕਾਂ ਨੂੰ ਇਸ ਸ਼ੁਭ ਦਿਵਸ ਦੀਆਂ ਸ਼ੂਭ-ਕਾਮਨਾਵਾਂ ਦੇ ਕੇ ਯਾਦਗਾਰੀ ਬਨਾ ਦਿੱਤਾ।