ਨਵੀਂ ਦਿੱਲੀ:- ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਤੋਂ ਸਮਰਪਿਤ ਕੀਰਤਨ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਜੀਵਨ ਪਾਰਕ / ਪੰਖਾ ਰੋੜ ਵਿਖੇ ਸੰਗਤਾ ਨੂੰ ਸੰਬੋਧਿਤ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਜਨਕਪੁਰੀ ਇਲਾਕੇ ਵਿਚ ਦਿੱਲੀ ਕਮੇਟੀ ਵਲੋਂ ਸਰਕਾਰੀ ਸਹਾਇਤਾ ਪ੍ਰਾਪਤ ਖਾਲਸਾ ਸਕੂਲ ਛੇਤੀ ਹੀ ਖੋਲਣ ਦਾ ਦਾਅਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀ ਆਪਣੇ ਚੋਣ ਮਨੋਰਥ ਪੱਤਰ ਵਿਚ ਨਾਮ ਮਾਤਰ ਫੀਸ ਲੈ ਕੇ ਪੰਥਕ ਸਿਖਿਆ ਮੁਹਇਆ ਕਰਵਾਉਣ ਲਈ 5 ਸਰਕਾਰੀ ਸਹਾਇਤਾ ਪ੍ਰਾਪਤ ਖਾਲਸਾ ਸਕੂਲ ਖੋਲਣ ਦਾ ਵਾਇਦਾ ਕੀਤਾ ਸੀ, ਜਿਸ ਵਿਚੋਂ ਇਕ ਸਕੂਲ ਜਨਕਪੁਰੀ / ਦਵਾਰਕਾ ਇਲਾਕੇ ਦੀ ਸੰਗਤਾ ਦੀ ਮੰਗ ਤੇ ਜਨਕਪੁਰੀ ਵਿਖੇ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਸਿੱਖ ਕੌਮ ਦੀ ਮੁੱਖਧਾਰਾ ਤੋਂ ਦੁਰ ਜਾ ਚੁਕੇ ਗੁਰੂ ਨਾਨਕ ਨਾਮ ਲੇਵਾ ਲੋਕਾਂ ਨੂੰ ਵੀ ਪੰਥ ਨਾਲ ਜੋੜਨ ਦੀ ਦਿੱਲੀ ਕਮੇਟੀ ਦੀ ਵਚਨਬੱਧਤਾ ਨੂੰ ਵੀ ਮੁੜ ਦੋਹਰਾਇਆ।
ਇਸ ਮੋਕੇ ਇਲਾਕੇ ਦੇ ਵਿਧਾਇਕ ਜਗਦੀਸ਼ ਮੁੱਖੀ, ਨਿਗਮ ਪਾਰਸ਼ਦ ਅਨਿਲ ਸੱਬਰਵਾਲ, ਦਿੱਲੀ ਕਮੇਟੀ ਮੈਂਬਰ ਗੁਰਮੀਤ ਸਿੰਘ ਮੀਤਾ ਅਤੇ ਇਲਾਕੇ ਦੇ ਪੱਤਵੰਤੇ ਸੱਜਣ ਭੁਪਿੰਦਰ ਸਿੰਘ ਸਹਿਗਲ , ਪਰਮਿੰਦਰ ਸਿੰਘ ਸਹਿਗਲ, ਦੀਪਕ ਅਰੋੜਾ, ਸੁਰਿੰਦਰ ਕਪੁਰ ਤੇ ਅਮਨਜੋਤ ਸਿੰਘ ਮੌਜੁਦ ਸਨ। ਗੁਰਮੀਤ ਸਿੰਘ ਮੀਤਾ ਨੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਸਮੁੱਚੀ ਟੀਮ ਵਲੋਂ ਗੁਰੂ ਨਾਨਕ ਸਾਹਿਬ ਜੀ ਦੇ ਸੰਦੇਸ਼ ਤੇ ਪਹਿਰਾ ਦਿੰਦੇ ਹੋਏ ਸਮੁੱਚੀ ਮਾਨਵਤਾ ਦੀ ਭਲਾਈ ਲਈ ਕੀਤੇ ਕਾਰਜਾ ਦੀ ਦਿਲ ਖੋਲਕੇ ਸ਼ਲਾਘਾ ਕਰਦੇ ਹੋਏ ਦਾਅਵਾ ਕੀਤਾ ਕਿ ਉਤਰਾਖੰਡ ਕੁਦਰਤੀ ਕਰੋਪੀ ਦੌਰਾਨ ਦਿੱਲੀ ਕਮੇਟੀ ਨੇ ਬਿਨਾ ਭੇਦਭਾਵ ਦੇ ਮਨੁੱਖਤਾ ਦੀ ਜੋ ਸੇਵਾ ਕੀਤੀ ਹੈ, ਉਹ ਆਪਣੇ ਆਪ ਵਿਚ ਇਕ ਮਿਸਾਲ ਹੈ।