ਨਵੀਂ ਦਿੱਲੀ-ਸੀਰੀਆ ਤੇ ਅਮਰੀਕੀ ਹਮਲੇ ਦੀ ਸੰਭਾਵਨਾ ਟਲਦੀ ਨਜ਼ਰ ਆ ਰਹੀ ਹੈ। ਸੀਰੀਆ ਨੇ ਰੂਸ ਵੱਲੋਂ ਰਸਾਇਣਕ ਹੱਥਿਆਰ ਅੰਤਰਰਾਸ਼ਟਰੀ ਕੰਟਰੋਲ ਨੂੰ ਸੌਂਪ ਕੇ ਨਸ਼ਟ ਕਰਨ ਦੇ ਪ੍ਰਸਤਾਵ ਨੂੰ ਮੰਨ ਲਿਆ ਹੈ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਨੇ ਸੀਰੀਆ ਦੇ ਵਿਦੇਸ਼ ਮੰਤਰੀ ਵਾਲਿਦ ਮੌਲਮ ਦੇ ਨਾਲ ਹੋਈ ਗੱਲਬਾਤ ਦੌਰਾਨ ਇਹ ਪ੍ਰਸਤਾਵ ਰੱਖਿਆ, ਜਿਸ ਨੂੰ ਮੰਨ ਲਿਆ ਗਿਆ।
ਸੀਰੀਆ ਨੇ ਰੂਸ ਦੇ ਇਸ ਪ੍ਰਸਤਾਵ ਦੀ ਤਾਰੀਫ਼ ਕਰਦੇ ਹੋਏ ਇਸ ਨੂੰ ਸੀਰੀਆਈ ਲੋਕਾਂ ਨੂੰ ਅਮਰੀਕੀ ਹਮਲੇ ਤੋਂ ਬਚਾਉਣ ਵਾਲਾ ਕਦਮ ਦਸਿਆ। ਅਮਰੀਕਾ ਨੇ ਕਿਹਾ ਸੀ ਕਿ ਜੇ ਸੀਰੀਆ ਰਸਾਇਣਕ ਹੱਥਿਆਰ ਸੌਂਪ ਦੇਵੇਗਾ ਤਾਂ ਉਸ ਉਪਰ ਹਮਲਾ ਨਹੀਂ ਕਰੇਗਾ।ਅਮਰੀਕੀ ਰਾਸ਼ਟਰਪਤੀ ਓਬਾਮਾ ਨੇ ਵੀ ਟੀਵੀ ਚੈਨਲ ਤੇ ਗੱਲਬਾਤ ਦੌਰਾਨ ਇਹੀ ਕਿਹਾ ਹੈ ਕਿ ਜੇ ਸੀਰੀਆਈ ਰਾਸ਼ਟਰਪਤੀ ਅਸਦ ਰਸਾਇਣਕ ਹੱਥਿਆਰਾਂ ਤੇ ਆਪਣਾ ਕੰਟਰੋਲ ਛੱਡ ਦਿੰਦਾ ਹੈ ਤਾਂ ਉਸ ਦੇ ਖਿਲਾਫ਼ ਸੈਨਿਕ ਕਾਰਵਾਈ ਨਹੀਂ ਹੋਵੇਗੀ।ਇਸ ਪ੍ਰਸਤਾਵ ਦੇ ਸਬੰਧ ਵਿੱਚ ਅਮਰੀਕਾ ਦਾ ਕਹਿਣਾ ਹੈ ਕਿ ਉਸ ਨੂੰ ਅਸਦ ਸਰਕਾਰ ਤੇ ਭਰੋਸਾ ਨਹੀਂ ਹੈ। ਇਸ ਲਈ ਉਹ ਪ੍ਰਸਤਾਵ ਪੜ੍ਹਨਾ ਚਾਹੁੰਦਾ ਹੈ। ਚੀਨ ਅਤੇ ਈਰਾਨ ਨੇ ਵੀ ਇਸ ਪ੍ਰਸਤਾਵ ਦਾ ਸਮਰਥਣ ਕੀਤਾ ਹੈ।