ਕੋਪਨਹੈਗਨ,(ਰੁਪਿੰਦਰ ਢਿੱਲੋ ਮੋਗਾ)- ਪਿਛਲੇ ਦਿਨੀ ਇੰਡੀਅਨ ਸਪੋਰਟਸ ਕਲੱਬ ਡੈਨਮਾਰਕ ਵੱਲੋ 9ਵਾਂ ਸ਼ਾਨਦਾਰ ਖੇਡ ਮੇਲਾ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿਖੇ ਸਫਲਤਾ ਪੂਰਵਕ ਕਰਵਾਇਆ ਗਿਆ। ਇਸ ਖੇਡ ਮੇਲੇ ਚ ਡੈਨਮਾਰਕ ਦੇ ਕਲੱਬਾਂ ਇੰਡੀਅਨ ਸਪੋਰਟਸ ਕਲੱਬ, ਖਾਲਸਾ ਸਪੋਰਟਸ ਕਲੱਬ ਤੋ ਇਲਾਵਾ ਨੌਰਵੇ ਤੋ ਦਸ਼ਮੇਸ਼ ਕਲੱਬ, ਆਜ਼ਾਦ ਕਲੱਬ, ਸ਼ਹੀਦ ਬਾਬਾ ਦੀਪ ਸਿੰਘ ਕਲੱਬ, ਸ਼ੇਰੇ ਪੰਜਾਬ ਕਲੱਬ ਅਤੇ ਸਵੀਡਨ ਤੋਂ ਗੋਤੇਬਰਗ ਆਦਿ ਕਲੱਬਾਂ ਅਤੇ ਭਾਰੀ ਸੰਖਿਆ ਵਿੱਚ ਦਰਸ਼ਕਾ ਨੇ ਭਾਗ ਲਿਆ। ਕਲੱਬ ਵੱਲੋ ਗਰੌਇਂਡੈਲ ਸੈਂਟਰ ਦੇ ਖੇਡ ਮੈਦਾਨ ਨੂੰ ਦੋ ਹਿੱਸਿਆਂ ਚ ਵੰਡਕੇ ਵੱਖ ਵੱਖ ਖੇਡਾਂ ਦਾ ਆਜੋਯਨ ਸੁਚੱਜੇ ਢੰਗ ਨਾਲ ਕਰਵਾਇਆ ਗਿਆ। ਅਰਦਾਸ ਉਪਰੰਤ ਖੇਡ ਮੇਲੇ ਦੀ ਸ਼ੁਰੂਆਤ ਹੋਈ। ਸ.ਪ੍ਰਭਜੀਤ ਸਿੰਘ ਵੱਲੋਂ ਬੱਚਿਆ ਦੀਆਂ ਖੇਡਾਂ ਫੁੱਟਬਾਲ, ਰੱਸਾ ਖਿੱਚਣ ਅਤੇ ਦੌੜਾਂ ਆਦਿ ਕਰਵਾਈਆਂ ਗਈਆਂ। ਇਸ ਦੇ ਨਾਲ ਹੀ ਵਾਲੀਬਾਲ ਦੇ ਮੈਚ ਦੀ ਖੇਡ ਨਿਰੰਤਰ ਚੱਲਦੀ ਰਹੀ। ਦਰਸ਼ਕਾਂ ਅਤੇ ਖਿਡਾਰੀਆਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਦਾ ਰਿਹਾ। ਲੰਗਰ ਦੀ ਸੇਵਾ ਸ.ਹਰਭਜਨ ਸਿੰਘ ਤਤਲਾ ਅਤੇ ਸ.ਬਲਵਿੰਦਰ ਸਿੰਘ ਸਿੱਧੂ ਵੱਲੋਂ ਕਰਵਾਈ ਗਈ। ਡੈਨਮਾਰਕ ਦਾ ਇਹ ਕਲੱਬ ਸਕੈਨਡੀਨੇਵੀਅਨ ਮੁਲਖਾਂ ਚ ਪ੍ਰਾਹੁਣਚਾਰੀ ਅਤੇ ਸੇਵਾ ਕਰਨ ਚ ਹਮੇਸ਼ਾ ਤੋ ਹੀ ਮਸ਼ਹੂਰ ਰਿਹਾ ਹੈ। ਵਾਲੀਬਾਲ ਸਮੈਸਿੰਗ ਚ ਇਸ ਵਾਰ ਸਵੀਡਨ ਤੋ ਪੰਜਾਬ ਕਲੱਬ ਸਟੌਕਹੌਲਮ ਜੇਤੂ ਰਹੀ ਅਤੇ ਸ਼ੂਟਿੰਗ ਚ ਨਾਰਵੇ ਤੋ ਆਜ਼ਾਦ ਸਪੋਰਟਸ ਕਲੱਬ ਵਾਲੇ ਬਾਜੀ ਮਾਰ ਗਏ। ਕਬੱਡੀ ਵਿੱਚ ਨਾਰਵੇ ਤੋ ਸ਼ੇਰੇ ਪੰਜਾਬ ਕੱਲਬ ਨਾਰਵੇ ਵੱਲੋ ਸੋਨੀ ਚੱਕਰ, ਦਵਿੰਦਰ ਜੋਹਲ, ਰਿੰਕਾ ਗਰੇਵਾਲ, ਜਗਜੀਤ,ਸੋਨੂ, ਹਰਦੀਪ ਆਦਿ, ਸਵੀਡਨ ਵੱਲੋ ਸਾਬੀ ਸੰਘਾ, ਸੁੱਖਜਿੰਦਰ ਸੰਧੂ, ਸੋਨੀ ਬਰਾੜ, ਮਨਦੀਪ, ਜਸਪਾਲ ਪਾਲੀ ਆਦਿ, ਸ਼ਹੀਦ ਬਾਬਾ ਦੀਪ ਸਿੰਘ ਕਲੱਬ ਨਾਰਵੇ ਵੱਲੋ ਸਾਬੀ ਪੱਤੜ, ਸੋਨੀ ਖੰਨਾ, ਨਵੀ ਖੰਨਾ, ਪਰਮਵੀਰ, ਅਰਮਿੰਤ ਆਦਿ ਅਤੇ ਡੈਨਮਾਰਕ ਵੱਲੋ ਭੋਲਾ ਜਨੇਤਪੁਰੀਆ, ਰਾਜੂ ਤੂਰ ਸੱਵਦੀ, ਮੇਜਰ ਸਿੰਘ ਗੁਰਦਾਸਪੁਰੀਆ, ਭਾਨਾ ਬਰਾੜ, ਲਾਲੀ, ਧੰਨਰਾਜ ਸਿੰਘ ਅਟਵਾਲ, ਹਰਜਾਪ ਸਿੰਘ, ਵਿਸ਼ਾਲ ਸ਼ਰਮਾ,ਲੱਕੀ ਆਦਿ ਸਾਰਿਆਂ ਖਿਡਾਰੀਆ ਨੇ ਸੋਹਣੀ ਖੇਡ ਦਾ ਪ੍ਰਦਰਸ਼ਨ ਕੀਤਾ। ਡੈਨਮਾਰਕ, ਨਾਰਵੇ ਅਤੇ ਸਵੀਡਨ ਦੀਆਂ ਕਬੱਡੀ ਟੀਮਾਂ ਦੇ ਆਪਸੀ ਮੈਚਾ ਦੌਰਾਨ ਉੱਨੀ ਇੱਕੀ ਦੀ ਜਿੱਤ ਹਾਰ ਤੋ ਬਾਅਦ ਫਾਈਨਲ ਮੁਕਾਬਲਾ ਸਵੀਡਨ ਦੀ ਗੋਤੇਬਰਗ ਤੋ ਟੀਮ ਅਤੇ ਨਾਰਵੇ ਦੇ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਚ ਹੋਇਆ। ਦੋਨਾ ਹੀ ਟੀਮਾਂ ਦੇ ਖਿਡਾਰੀਆਂ ਨੇ ਬਹੁਤ ਹੀ ਸਹੋਣੀ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਖੇਡ ਮੇਲੇ ਦਾ ਕਬੱਡੀ ਕੱਪ ਨਾਰਵੇ ਦੇ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਦੇ ਝੋਲੀ ਪਿਆ। ਖੇਡ ਮੇਲੇ ਦੀ ਸਮਾਪਤੀ ਦੌਰਾਨ ਕਲੱਬ ਵੱਲੋ ਜੇਤੂ ਟੀਮਾਂ ਨੂੰ ਸੋਹਣੀਆਂ ਟਰੌਫੀਆਂ ਅਤੇ ਨਗਦੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਨਾਮ ਵੰਡ ਸਮਾਰੋਹ ਦੌਰਾਨ ਮੇਲੇ ਦੇ ਮੁੱਖ ਸਪੌਂਸਰ ਸ.ਮਨਜੀਤ ਸਿੰਘ ਸੰਧੂ ਅਤੇ ਸ.ਸੁਖਦੇਵ ਸਿੰਘ ਸੰਧੂ ਵੀ ਮੌਜੂਦ ਸਨ। ਖੇਡ ਮੇਲੇ ਦੀ ਸਮਾਪਤੀ ਉਪਰੰਤ ਇੰਡੀਅਨ ਸਪੋਰਟਸ ਕਲੱਬ ਦੇ ਮੈਬਰਾਂ ਵੱਲੋ ਬਾਹਰੋ ਆਈਆ ਟੀਮਾਂ ਅਤੇ ਦਰਸ਼ਕਾਂ ਦੇ ਲਈ ਖਾਣ ਪੀਣ ਦਾ ਬਹੁਤ ਸੋਹਣਾ ਪ੍ਰਬੰਧ ਕੀਤਾ ਗਿਆ।
ਇਸ ਟੂਰਨਾਮੈਟ ਨੂੰ ਸਫਲ ਕਰਵਾਉਣ ਦਾ ਸਿਹਰਾ ਸ.ਗੁਰਪ੍ਰੀਤ ਸਿੰਘ ਸੰਘੇੜਾ(ਬਿਲਗਾ),ਸ.ਮਨਜੀਤ ਸਿੰਘ ਸੰਘਾ, ਸ.ਹਰਤੀਰਥ ਸਿੰਘ ਥਿੰਦ, ਸ.ਲਾਭ ਸਿੰਘ, ਮੰਟੂ ਸ਼ਰਮਾ, ਦੀਪ ਸਿੰਘ, ਨਿਸ਼ਾਨ ਸਿੰਘ, ਇਸ਼ਾਂਤ ਰਾਇ, ਰਿਸ਼ੀ ਕਪੂਰ ਅਤੇ ਇੰਡੀਅਨ ਸਪੋਰਟਸ ਕਲੱਬ ਦੇ ਹੋਰ ਬਹੁਤ ਸਾਰੇ ਦੂਸਰੇ ਸਹਿਯੋਗੀਆਂ ਨੂੰ ਜਾਂਦਾ ਹੈ।
ਖੇਡ ਮੇਲੇ ਦੇ ਆਖੀਰ ਵਿੱਚ ਇੰਡੀਅਨ ਸਪੋਰਟਸ ਕਲੱਬ ਦੇ ਮੈਬਰਾਂ ਵੱਲੋ ਬਾਹਰੋ ਆਈਆ ਟੀਮਾਂ, ਦਰਸ਼ਕਾਂ ਅਤੇ ਸਪੌਂਸਰਾਂ ਦਾ ਵੀ ਦਿਲੋਂ ਧੰਨਵਾਦ ਕੀਤਾ ਗਿਆ ਜੋ ਕਿ ਹਰੇਕ ਸਾਲ ਕਮੇਟੀ ਦਾ ਧਨੋ ਅਤੇ ਮਨੋ ਪੂਰਾ ਸਹਿਯੋਗ ਦਿੰਦੇ ਹਨ।