ਆਗਰਾ-ਸਮਾਜਵਾਦੀ ਪਾਰਟੀ ਦੇ ਕਦਾਵਰ ਨੇਤਾ ਆਜਿਮ ਖਾਨ ਦੀ ਨਰਾਜ਼ਗੀ ਪਾਰਟੀ ਲਈ ਮੁਸ਼ਕਿਲਾਂ ਖੜ੍ਹੀਆਂ ਕਰਦੀ ਨਜ਼ਰ ਆ ਰਹੀ ਹੈ। ਆਜਿਮ ਖਾਨ ਦੀ ਕਟੜ ਵਿਰੋਧੀ ਰਹੀ ਜੈਪ੍ਰਦਾ ਹੁਣ ਉਸ ਦਾ ਸਾਥ ਦਿੰਦੀ ਵਿਖਾਈ ਦੇ ਰਹੀ ਹੈ। ਪਾਰਟੀ ਵਿੱਚ ਸਮਸਿਆਵਾਂ ਦਾ ਸਾਹਮਣਾ ਕਰ ਰਹੇ ਆਜਿਮ ਖਾਨ ਨੂੰ ਆਪਣਾ ਭਾਰਾ ਦੱਸਦੇ ਹੋਏ ਕਿਹਾ ਹੈ ਕਿ ਮੁਲਾਇਮ ਸੱਤਾ ਲਈ ਕੁਝ ਵੀ ਕਰ ਸਕਦੇ ਹਨ। ਉਹ ਕਿਸੇ ਵੀ ਸਮੇਂ ਕਿਸੇ ਨੂੰ ਵੀ ਬਾਹਰ ਦਾ ਰਸਤਾ ਵਿਖਾ ਸਕਦੇ ਹਨ। ਉਨ੍ਹਾਂ ਲਈ ਕੋਈ ਵੀ ਰਿਸ਼ਤੇ-ਨਾਤੇ ਮਾਇਨੇ ਨਹੀਂ ਰੱਖਦੇ। ਵਰਨਣਯੋਗ ਹੈ ਕਿ ਪਾਰਟੀ ਦੀ ਆਗਰਾ ਬੈਠਕ ਵਿੱਚ ਆਜਿਮ ਖਾਨ ਦੀ ਗੈਰ ਮੌਜੂਦਗੀ ਤੇ ਪਾਰਟੀ ਦੇ ਕਈ ਮੈਂਬਰ ਉਸ ਦੇ ਖਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ। ਭਾਂਵੇ ਮੁਲਾਇਮ ਨੇ ਉਸਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਵੀ ਨਰਾਜ਼ਗੀ ਨਹੀਂ ਹੈ।
ਜੈਪ੍ਰਦਾ ਨੇ ਕਿਹਾ ਹੈ ਕਿ ਆਜਿਮ ਖਾਨ ਨੇ ਯੂਪੀ ਵਿਧਾਨ ਸੱਭਾ ਚੋਣਾਂ ਵਿੱਚ ਬਹੁਤ ਕੰਮ ਕੀਤਾ ਸੀ ਅਤੇ ਉਸ ਦੀ ਮਿਹਨਤ ਸਦਕਾ ਹੀ ਪਾਰਟੀ ਸੱਤਾ ਵਿੱਚ ਵਾਪਿਸ ਆਈ ਹੈ। ਪਰ ਮੌਕਾਪ੍ਰਸੱਤ ਮੁਲਾਇਮ ਅਤੇ ਉਸ ਦਾ ਭਰਾ ਰਾਮ ਗੋਪਾਲ ਕਿਸੇ ਦੇ ਵੀ ਨਹੀਂ ਹਨ। ਉਹ ਪਾਵਰ ਲਈ ਕਿਸੇ ਦਾ ਵੀ ਇਸਤੇਮਾਲ ਕਰ ਸਕਦੇ ਹਨ। ਜਿਵੇਂ ਹੀ ਉਨ੍ਹਾਂ ਦਾ ਕੰਮ ਨਿਕਲ ਗਿਆ ਉਨ੍ਹਾਂ ਨੇ ਆਜਿਮ ਖਾਨ ਤੋਂ ਵੀ ਪੱਲਾ ਝਾੜ ਕੇ ਉਸ ਨੂੰ ਵੀ ਨੁਕਰੇ ਲਾ ਦਿੱਤਾ ਹੈ। ਜੈਪ੍ਰਦਾ ਦੇ ਇਸ ਬਿਆਨ ਨਾਲ ਸਿਆਸੀ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ।