ਨਵੀਂ ਦਿੱਲੀ:- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾ ਦੇ ਇਤਿਹਾਸ ਵਿਚ ਪਹਲੀ ਵਾਰ ਪੰਜਾਬੀ ਬਾਗ ਬ੍ਰਾਂਚ ਵਿਖੇ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਮਾਂ-ਪਿਓ ਦੀ “ਪੈਰਂਟ ਟੀਚਰ ਕਨੈਕਸ਼ਨ ਫਾਰ ਐ ਬਰਾਈਟਰ ਫਿਉਚੱਰ” ਨਾਮਕ ਸੈਮੀਨਾਰ ਵਿਦਿਆਰਥੀਆਂ, ਟੀਚਰ ਅਤੇ ਮਾਂ-ਪਿਓ ਨੂੰ ਇਕ ਸੁੱਤਰ ਵਿਚ ਪਿਰੋਣ ਦੀ ਕੜੀ ਤੇ ਆਪਸੀ ਸੰਵਾਦਹੀਨਤਾ ਨੂੰ ਦੂਰ ਕਰਨ ਦੇ ਮਕਸਦ ਨਾਲ ਆਯੋਜਿਤ ਕੀਤਾ ਗਿਆ। ਜਿਸ ਵਿਚ ਯੂ.ਕੇ. ਦੀ ਓਕਸਫੋਰਡ ਯੁਨਿਵਰਸਿਟੀ ਤੋਂ ਐਮ.ਬੀ.ਏ. ਜਸਨੀਤ ਸਿੰਘ (ਕੈਰਿਅਰ ਕਾਉਂਸਲਰ, ਮੋਟੀਵੇਟਰ ਤੇ ਸਖਸ਼ੀਅਤ ਉਭਾਰੂ) ਵਲੋਂ ਆਏ ਹੋਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਂ-ਪਿਓ ਨੂੰ ਬੱਚਿਆ ਦੇ ਕੈਰਿਅਰ ਸੰਬਧੀ ਸਵਾਲਾ ਦੇ ਜਵਾਬ ਦੇ ਨਾਲ ਹੀ ਵਿਦਿਆਰਥੀਆਂ ਦਾ ਸਮਾਜ ਵਿਚ ਯੋਗਦਾਨ ਬਾਰੇ ਬੜੈ ਹੀ ਵਿਸਤਾਰ ਤਰੀਕੇ ਨਾਲ ਤਿਨੰ ਘੰਟੇ ਤਕ ਚਲੇ ਇਸ ਸੈਮੀਨਾਰ ਦੇ ਦੌਰਾਨ ਦਸਿਆ ਗਿਆ।
ਇਸ ਮੌਕੇ ਤੇ ਦਿੱਲੀ ਕਮੇਟੀ ਦੀ ਐਜੁਕੇਸ਼ਨ ਡਾਇਰੇਕਟਰ ਡਾ. ਆਰ. ਕੋਹਲੀ, ਪ੍ਰਿੰਸੀਪਲ ਐਸ.ਬੀ.ਸਿੰਘ, ਪ੍ਰਿੰਸੀਪਲ ਰੀਮਾ ਕੌਰ ਚੀਮਾ, ਨਰਨਿੰਦਰ ਪਾਲ ਸਿੰਘ (ਰਿਟਾਇਰਡ ਪ੍ਰਿੰਸੀਪਲ) ਤੇ ਐਜੁਕੇਸ਼ਨ ਸੈਲ ਦੇ ਮੈਂਬਰ ਹਰਜਿੰਦਰ ਕੌਰ, ਬਲਵਿੰਦਰ ਪਾਲ, ਤੇ ਚਰਣਜੀਤ ਸਿੰਘ (ਬੜੂ ਸਾਹਿਬ) ਸਣੇ ਇਨ੍ਹਾਂ ਕਲਾਸਾ ਦੇ ਅਧਿਆਪਕ ਵੀ ਮੌਜੂਦ ਸਨ। ਇਸ ਬਾਰੇ ਹੋਰ ਜਾਨਕਾਰੀ ਦਿੰਦੇ ਹੋਏ ਚਰਣਜੀਤ ਸਿੰਘ (ਬੜੂ ਸਾਹਿਬ) ਨੇ ਦਸਿਆ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲਖੀ ਸ਼ਾਹ ਵੰਜਾਰਾ ਹਾਲ ਵਿਖੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਪਹਿਲ ਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦਿਆਂ ਸਾਰੀਆਂ ਬ੍ਰਾਂਚਾ ਵਲੋਂ ਇਸੇ ਤਰਜ ਤੇ ਵਡੇ ਪੱਧਰ ਤੇ ਜਾਣਕਾਰੀ ਦੇਣ ਲਈ 5 ਅਕਤੂਬਰ ਨੂੰ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ।