ਨਵੀਂ ਦਿੱਲੀ- ਭਾਰਤ ਸਰਕਾਰ ਨੇ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਤੇ ਆਯਾਤ ਕਰ 10 ਫਸਿਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਸੋਨੇ ਚਾਂਦੀ ਦੇ ਗਹਿਣੇ ਬਣਾਉਣ ਵਾਲੇ ਘਰੇਲੂ ਕਾਰੀਗਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਦਮ ਉਠਾਇਆ ਗਿਆ ਹੈ।
ਸੋਨੇ-ਚਾਂਦੀ ਅਤੇ ਇਸ ਤੋਂ ਬਣੇ ਗਹਿਣਿਆਂ ਵਿੱਚ ਆਯਾਤ ਕਰ ਵਿੱਚ ਕੋਈ ਅੰਤਰ ਨਾਂ ਹੋਣ ਕਰਕੇ ਘਰੇਲੂ ਕਾਰੀਗਰ ਵਿਦੇਸ਼ਾਂ ਤੋਂ ਆਯਾਤ ਕੀਤੀ ਜਾ ਰਹੀ ਸਸਤੀ ਜਿਊਲਰੀ ਨਾਲ ਕੰਪੀਟ ਨਹੀਂ ਕਰ ਪਾ ਰਹੇ। ਆਯਾਤ ਕੀਤੀ ਗਈ ਜਿਊਲਰੀ ਜਿਆਦਾਤਰ ਮਸੀਨਾਂ ਨਾਲ ਬਣੀ ਹੁੰਦੀ ਹੈ, ਘਰੇਲੂ ਬਾਜ਼ਾਰ ਵਿੱਚ ਹੱਥ ਨਾਲ ਬਣੇ ਗਹਿਣੇ ਇਸ ਦਾ ਮੁਕਾਬਲਾ ਨਹੀਂ ਸਨ ਕਰ ਰਹੇ। ਅਜਿਹੇ ਹਾਲਾਤ ਵਿੱਚ ਲੱਖਾਂ ਘਰੇਲੂ ਕਾਰੀਗਰਾਂ ਦੇ ਸਾਹਮਣੇ ਰੋਜ਼ੀ ਰੋਟੀ ਦਾ ਸੰਕਟ ਖੜ੍ਹਾ ਹੋ ਗਿਆ ਸੀ। ਇਸ ਕਰਕੇ ਸਰਕਾਰ ਨੇ ਇਨ੍ਹਾਂ ਕਾਰੀਗਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਤੇ ਆਯਾਤ ਕਰ 10% ਤੋਂ ਵਧਾ ਕੇ 15% ਕਰ ਦਿੱਤਾ ਹੈ
ਸੋਨੇ ਦੇ ਵੱਧ ਆਯਾਤ ਕਾਰਨ ਦੇਸ਼ ਦਾ ਆਯਾਤ ਬਿੱਲ ਵੱਧਦਾ ਹੀ ਜਾ ਰਿਹਾ ਸੀ, ਇਸ ਨੂੰ ਘੱਟ ਕਰਨ ਲਈ ਸਰਕਾਰ ਨੇ ਇਸ ਟੈਕਸ ਵਿੱਚ ਵਾਧਾ ਕੀਤਾ ਹੈ। ਇਸ ਸਾਲ ਅਪਰੈਲ ਤੋਂ ਜੁਲਾਈ ਤੱਕ ਚਾਰ ਮਹੀਨਿਆਂ ਦੌਰਾਨ ਦੇਸ਼ ਵਿੱਚ 13.75 ਕਰੋੜ ਡਾਲਰ ਦੇ ਸੋਨੇ ਦੇ ਗਹਿਣਿਆਂ ਦਾ ਆਯਾਤ ਹੋਇਆ ਸੀ।