ਵਾਸ਼ਿੰਗਟਨ- ਅਮਰੀਕਾ ਦੀ ਫੈਡਰਲ ਰੀਜ਼ਰਵ ਬੈਂਕ ਨੇ ਆਪਣੇ ਆਰਥਿਕ ਉਤਸਾਹਿਤ ਯੋਜਨਾ ਨੂੰ ਪਹਿਲਾਂ ਦੀ ਤਰ੍ਹਾਂ ਹੀ ਬਣਾਏ ਰੱਖਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਕਿਆਸ ਲਗਾਏ ਜਾ ਰਹੇ ਸਨ ਕਿ ਬੈਂਕ ਇਸ ਦੀ ਫਿਰ ਤੋਂ ਸਮੀਖਿਆ ਕਰ ਸਕਦਾ ਹੈ।
ਫੈਡਰਲ ਬੈਂਕ ਵਿਆਜ ਦਰ ਘੱਟ ਰੱਖਣ ਲਈ ਹਰ ਮਹੀਨੇ 85 ਬਿਲੀਅਨ ਡਾਲਰ ਬਾਜ਼ਾਰ ਵਿੱਚ ਲਗਾ ਰਿਹਾ ਸੀ। ਅਰਥਸ਼ਾਸ਼ਤਰੀਆਂ ਵੱਲੋਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਸੰਘੀ ਬੈਂਕ ਇਸ ਰਾਸ਼ੀ ਵਿੱਚ ਕਟੌਤੀ ਕਰ ਸਕਦਾ ਹੈ। ਪਰ ਬੈਂਕ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਬੇਰੁਜ਼ਗਾਰੀ ਦੀ ਦਰ ਅਜੇ ਵੀ ਜਿਆਦਾ ਹੈ। ਬੈਂਕ ਵੱਲੋਂ ਇਸ ਗੱਲ ਤੇ ਵੀ ਜੋਰ ਦਿੱਤਾ ਗਿਆ ਹੈ ਕਿ ਕਰਜ਼ੇ ਦੀਆਂ ਦਰਾਂ ਵਿੱਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ।ਫੈਡਰਲ ਬੈਂਕ ਨੇ ਕਿਹਾ ਹੈ, ‘ਕਮੇਟੀ ਨੇ ਫੈਸਲਾ ਲਿਆ ਹੈ ਕਿ ਅਜੇ ਹੋਰ ਉਨਤੀ ਵੇਖਣ ਲਈ ਇੰਤਜਾਰ ਕਰਨਾ ਹੋਵੇਗਾ।