ਸੰਗਰੂਰ ਤੋਂ ਸਾਂਸਦ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਉਹਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਵਾਰ ਹੀਰੋਜ ਸਟੇਡੀਅਮ ਸੰਗਰੂਰ ਨੁੰ ਅਪਗ੍ਰੈਡ ਕਰਨ ਦਾ ਪ੍ਰਸਤਾਵ ਖੇਲ ਮੰਤਰੀ, ਭਾਰਤ ਸਰਕਾਰ ਦੁਆਰਾ ਪਾਸ ਕਰ ਲਿਆ ਗਿਆ ਹੈ ਤੇ ਇਸੇ ਮਹੀਨੇ “ਸ਼ਹਿਰੀ ਖੇਲ ਬੁਨਿਆਦੀ ਢਾਂਚਾ ਸਕੀਮ” ਦੇ ਤਹਿਤ ਕੇਂਦਰ ਵਲੋਂ ਫੰਡ ਵੀ ਜਾਰੀ ਕਰ ਦਿੱਤਾ ਜਾਵੇਗਾ।
ਉਹਨ੍ਹਾਂ ਦੱਸਿਆ ਕਿ ਸੰਗਰੂਰ ਵਿਖੇ ਸੰਥੇਟਿਕ ਟਰੇਕ ਬਣਾਉਣ ਲਈ ਲਗਭਗ 7 ਕਰੋੜ ਦਾ ਖਰਚਾ ਆਵੇਗਾ। ਜਿਸ ਵਿਚੋਂ 5.5 ਕੋਰੜ ਦੀ ਰਾਸ਼ੀ ਕੇਂਦਰ ਵਲੋਂ ਜਾਰੀ ਕੀਤੀ ਜਾਵੇਗੀ ਤੇ ਬਾਕੀ 1.50 ਕਰੋੜ ਦੀ ਰਾਸ਼ੀ ਉਹ ਆਪਣੇ ਨਿੱਜੀ ਐਮ.ਪੀ.ਲੈਡ ਫੰਡ ਵਿਚੋਂ ਮੁੱਹਈਆ ਕਰਵਾਉਣਗੇ।ਇਹ ਰਾਸ਼ੀ ਐਨ.ਬੀ.ਸੀ.ਸੀ.( ਨੇਸ਼ਨਲ ਬਿਲਡਿੰਗ ਕੰਸਰਟਕਸ਼ਨ ਕੰਪਨੀ) ਦੁਆਰਾ ਖਰਚੀ ਜਾਵੇਗੀ।
ਉਹਨ੍ਹਾਂ ਦੱਸਿਆ ਕਿ ਸੰਗਰੂਰ ਦੇ ਸੀਨੀਅਰ ਅਕਾਲੀ ਲੀਡਰਾਂ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੇ ਜਰੂਰੀ ਤੱਥਾਂ ਨੂੰ ਅਣਗੌਲਿਆਂ ਕਰ ਕੇ ਸੰਗਰੂਰ ਦੇ ਖੇਡ ਪ੍ਰੇਮੀਆਂ ਨਾਲ ਬਹੁਤ ਹੀ ਬੇਇਨਸਾਫੀ ਕੀਤੀ ਹੈ । ਨਾਲ ਹੀ ਸਿੰਗਲਾ ਜੀ ਨੇ ਖੇਡ ਪ੍ਰੇਮੀਆਂ ਨੂੰ ਕਿਹਾ ਕਿ ਨਿਰਾਸ਼ ਹੋਣ ਦੀ ਲੋੜ ਨਹੀਂ ਕਿਓਂਕਿ ਉਹ ਬਹੁਤ ਜਲਦੀ ਹੀ ਖੇਡਾਂ ਲਈ ਜਰੂਰੀ ਸਹੂਲਤਾਂ ਦਾ ਢਾਂਚਾ ਸੰਗਰੂਰ ਨੁੰ ਮੁਹੱਈਆਂ ਕਰਵਾ ਰਹੇ ਹਨ।
ਸਿੰਗਲਾ ਜੀ ਨੇ ਦੱਸਿਆ ਕਿ ਉਹਨ੍ਹਾਂ ਖੇਡਾਂ ਦੇ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਮਸਲੇ ਕੇਂਦਰੀ ਖੇਡ ਮੰਤਰਾਲਅ ਅੱਗੇ ਰੱਖੇ ਹਨ ਭਾਵੇਂ ਉਹ ਮਸਲਾ ਸੰਗਰੂਰ ਵਿਖੇ ਐਸ.ਏ ਆਈ(ਸਪੋਰਟਸ ਅਥਾਰਟੀ ਆਫ ਇੰਡੀਆ) ਸੈਂਟਰ ਵਿਖੇ ਖੇਡਾਂ ਦੇ ਬਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦਾ ਹੋਵੇ,ਭਾਵੇਂ ਉਹ ਬੈਂਡਮਿੰਟਨ ਤੇ ਲੋਨ ਟੈਨਿਸ ਆਦਿ ਖੇਡਾਂ ਦੇ ਗਰਾਓਂਡ ਨਾਲ ਸੰਬੰਧਿਤ ਹੋਵੇ ਤੇ ਚਾਹੇ ਉਹ ਪਹਿਲਾਂ ਤੋਂ ਤਿਆਰ ਐਥਲੇਟਿਕਸ ਤੇ ਬਾਲੀ–ਵਾਲ ਦੇ ਗਰਾਂਉਂਡ ਤੇ ਬਾਕਸਿੰਗ ਰਿੰਗ ਨੂੰ ਅਪਗ੍ਰੈਡ ਕਰਵਾਉਣ ਨਾਲ ਸੰਬੰਧਿਤ ਹੋਵੇ।ਸ਼੍ਰੀ ਸਿੰਗਲਾ ਨੇ ਸੁਝਾਵ ਦਿੱਤਾ ਕਿ ਐਸ.ਏ ਆਈ (ਸਪੋਰਟਸ ਅਥਾਰਟੀ ਆਫ ਇੰਡੀਆ) ਸੈਂਟਰਾਂ ਨੂੰ ਸਿਰਫ 8 ਤੋਂ 17 ਸਾਲਾਂ ਦੇ ਖਿਡਾਰੀਆਂ ਨੁੰ ਖੇਡ ਸੁਵਿਧਾਵਾਂ ਮੁਹੱਈਆ ਕਰਵਾਉਣ ਦੀ ਵਜਾਏ ਹਰ ਉਮਰ ਵਰਗ ਦੇ ਖਿਡਾਰੀਆਂ ਲਈ ਛੋਟ ਦੇ ਕੇ “ਆਓ ਤੇ ਖੇਡੋ” ਵਾਲੀ ਪਾਲੀਸੀ ਅਪਣਾਉਣੀ ਚਾਹੀਦੀ ਹੈ।
ਸੰਗਰੂਰ ਤੋ ਸਾਂਸਦ ਸ਼੍ਰੀ ਸਿੰਗਲਾ ਨੇ ਨਾਲ ਹੀ ਇਹ ਵੀ ਦੱਸਿਆ ਕਿ ਕੇਂਦਰ ਦੀ ਯੂ.ਪੀ.ਏ. ਸਰਕਾਰ ਪਿੰਡਾਂ ਵਿਚ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਪੀ. ਵਾਈ. ਕੇ.ਕੇ ਏ.( ਪੰਜਾਬ ਯੁਵਾ ਕਰੀਡਾ ਐਂਡ ਖੇਲ ਅਭਿਆਨ) ਸਕੀਮ ਦੇ ਤਹਿਤ ਵਾਜਬ ਫੰਡ ਮੁਹੱਈਆ ਕਰਵਾ ਰਹੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਦੋ ਵਰਿਆਂ ਤੋਂ ਪੀ. ਵਾਈ. ਕੇ.ਕੇ ਏ. ਸਕੀਮ ਲਈ ਪੈਸੇ ਦੀ ਹੀ ਮੰਗ ਨਹੀਂ ਕੀਤੀ ਗਈ ,ਉਹਨ੍ਹਾਂ ਅਕਾਲੀ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਤਰ੍ਹਾਂ ਦੀ ਕਾਰਗੁਜਾਰੀ ਕਰਕੇ ਹੀ ਪੰਜਾਬ ਦੇ ਪੇਂਡੂ ਯੂਵਾ ਵਰਗ ਦੇ ਹਿੱਤਾਂ ਦਾ ਘਾਣ ਹੋ ਰਿਹਾ ਹੈ।