ਮਜੀਠਾ-ਡਾ: ਸ਼ੈਲਿੰਦਰਜੀਤ ਸਿੰਘ ਸ਼ੈਲੀ ਹਲਕਾ ਇਨਚਾਰਜ ਮਜੀਠਾ ਨੇ ਕਿਹਾ ਕਿ ਲਾਲੀ ਮਜੀਠੀਆ ਵੱਲੋਂ ਬੀਤੇ ਦਿਨੀਂ ਅਖ਼ਬਾਰਾਂ ਵਿਚ ਵਿਧਾਇਕ ਸ: ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਵਿਰੁਧ ਦਿੱਤੇ ਬਿਆਨ ਜਿਸ ਵਿਚ ਲਾਲੀ ਮਜੀਠੀਆ ਨੇ ਕਿਹਾ ਕਿ ਕਿਸੇ ਵੀ ਰਾਜਨੀਤੀ ਪਾਰਟੀ ਚ ਵਿਅਕਤੀ ਵਿਸ਼ੇਸ਼ ਨਹੀਂ ਸੰਸਥਾ ਅਹਿਮ ਹੁੰਦੀ ਹੈ। ਅਤੇ ਸੰਸਥਾ ਦੇ ਮੁੱਖੀ ਅਤੇ ਉਪ ਮੁੱਖੀ ਵੱਲੋਂ ਲਏ ਹਰ ਫੈਸਲੇ ਅੱਗੇ ਸਿਰ ਝੁਕਾਉਣਾ ਪਾਰਟੀ ਦੇ ਛੋਟੇ ਤੋਂ ਲੈ ਕਿ ਵੱਡੇ ਆਗੂ ਤੱਕ ਹਰੇਕ ਦਾ ਫਰਜ਼ ਹੁੰਦਾ ਹੈ ਦਾ ਨੋਟਿਸ ਲੈਂਦਿਆਂ ਲਾਲੀ ਮਜੀਠੀਆ ਨੂੰ ਸਵਾਲ ਕੀਤਾ ਕਿ ਕਿਸੇ ਵੀ ਆਦਮੀ ਨੂੰ ਸਲਾਹ ਦੇਣ ਤੋਂ ਪਹਿਲਾ ਆਪਣੀ ਪੀੜੀ ਹੇਠਾਂ ਸੋਟਾ ਫੇਰਨਾ ਚਾਹੀਦਾ ਹੈ। ਮੈ ਲਾਲੀ ਜੀ ਨੂੰ ਪੁੱਛਣਾ ਚੌਹਦਾ ਹਾਂ ਕਿ ਉਨ੍ਹਾਂ ਨੇ ਕਿੰਨੀ ਵਾਰ ਕਾਂਗਰਸ ਹਾਈ ਕਮਾਂਡ ਅਤੇ ਕਾਂਗਰਸ ਪਾਰਟੀ ਦੇ ਮੁਖੀਆ ਦੇ ਫੈਸਲਿਆਂ ਅੱਗੇ ਕਿੰਨੀ ਵਾਰ ਸਿਰ ਝੁਕਾਇਆ ਹੈ। ਜੇ ਲਾਲੀ ਜੀ ਦੇ ਪਿਛੋਕੜ ਤੇ ਝਾਤ ਮਾਰੀਏ ਤਾਂ ਲਾਲੀ ਜੀ ਆਪਣੇ ਮਤਲਬ ਲਈ ਕਾਂਗਰਸ ਪਾਰਟੀ ਨੂੰ ਵਰਤਿਆ ਹੈ ਇਹ ਗੱਲ ਜੱਗ ਜ਼ਾਹਰ ਹੈ ਕਿ ਲਾਲੀ ਜੀ ਤੇ ਉਨ੍ਹਾਂ ਦੇ ਪੀਵਾਰ ਨੇ ਵਿਧਾਨ ਸਭਾ ਚੋਣਾ 2002 ਵਿਚ ਸ: ਸਵਿੰਦਰ ਸਿੰਘ ਕੱਥੂਨੱਗਲ ਦਾ ਵਿਰੋਧ ਕੀਤਾ ਪਰ ਫਿਰ ਵੀ ਪਾਰਟੀ ਹਾਈਕਮਾਡ ਨੇ ਇਨ੍ਹਾਂ ਨੂੰ ਜਿਲ੍ਹਾ ਪ੍ਰਧਾਨ ਬਣਾਇਆ ਅਤੇ 2007 ਵਿਚ ਹੋਈਆ ਵਿਧਾਨ ਸਭਾ ਚੋਣਾ ਵਿਚ ਪਾਰਟੀ ਨੇ ਟਿਕਟ ਨਾਲ ਨਿਵਾਜਿਆ ਪਰ ਇਹ ਚੋਣ ਹਾਰ ਗਏ। ਵਿਧਾਨ ਸਭਾ ਚੋਣਾ 2012 ਵਿਚ ਜਦੋਂ ਪਾਰਟੀ ਹਾਈਕਮਾਡ ਨੇ ਲਾਲੀ ਮਜੀਠੀਆ ਦੀ ਹਾਲਤ ਪਤਲੀ ਵੇਖ ਕਿ ਮੈਨੂੰ ਪਾਰਟੀ ਦੀ ਟਿਕਟ ਦਿੱਤੀ ਤਾਂ ਲਾਲੀ ਮਜੀਠੀਆ ਨੇ ਪਾਰਟੀ ਹਾਈ ਕਮਾਂਡ ਦੀ ਪਰਵਾਹ ਨਾ ਕਰਦੇ ਹੋਏ ਪਾਰਟੀ ਦੇ ਵਿਰੁਧ ਅਜ਼ਾਦ ਉਮੀਦਵਾਰ ਵੱਜੋ ਚੋਣ ਲੜੀ। ਮੈ ਲਾਲੀ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਉੱਨਾਂ ਉਦੋਂ ਪਾਰਟੀ ਹਾਈਕਮਾਡ ਅੱਗੇ ਸਿਰ ਝੁਕਾਉਦਿਆ ਪਾਰਟੀ ਵੱਲੋਂ ਕੀਤਾ ਗਿਆ ਫੈਸਲਾ ਸਵੀਕਾਰ ਕਿਉਂ ਨਹੀਂ ਕੀਤਾ ਸੀ ਜੋ ਅੱਜ ਸੁੱਖ ਸਰਕਾਰੀਆ ਜੀ ਨੂੰ ਸਲਾਹਾਂ ਦੇ ਰਹੇ ਨੇ। ਇਹ ਤਾਂ ਉਹ ਗੱਲ ਹੋਈ
ਆਪ ਨਾ ਵੱਸਾਂ, ਸੁਹਰੇ, ਲੋਕਾਂ ਨੂੰ ਮੱਤੀਂ ਦੇ
ਮੇਰੀ ਕਾਂਗਰਸ ਪਾਰਟੀ ਦੇ ਇਹੋ ਜਿਹੇ ਲੀਡਰਾਂ ਨੂੰ ਅਪੀਲ ਹੈ ਜਿਨ੍ਹਾਂ ਪਾਰਟੀ ਦੇ ਫ਼ੈਸਲੇ ਸਿੱਕੇ ਟੰਗ ਕੇ ਆਪ ਹੁਦਰੀਆ ਕੀਤਾ ਹਨ ਉੱਨਾਂ ਨੂੰ ਹੁਣ ਪਾਰਟੀ ਦੇ ਅਨੁਸ਼ਾਸਨ ਦਾ ਪਾਠ ਨਹੀਂ ਪੜਾਉਣਾ ਚਾਹੀਦਾ। ਉੱਨਾ ਕਿਹਾ ਕਿ ਅੱਜ ਜਿ ਇਹੋ ਜਿਹੇ ਆਗੂ ਪਾਰਟੀ ਵਿਚ ਨਾ ਹੁੰਦੇ ਤਾਂ ਅੱਜ ਜੋ ਕਾਂਗਰਸ ਪਾਰਟੀ ਦੀ ਹਾਲਤ ਹੈ ਉਹ ਨਾ ਹੁੰਦੀ ਤੇ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਹਿੰਦੀ। ਉਨ੍ਹਾਂ ਕਿਹਾ ਕਿ ਛੱਜ ਤਾਂ ਬੋਲੇ ਪਰ ਛਾਨਣੀ ਕਿਉਂ ਬੋਲੇ ।