ਮਾਲੇਰਕੋਟਲਾ, (ਜੀਵਨ)-ਸਥਾਨਕ ਮੁਬਾਰਕ ਮੰਜ਼ਿਲ ਕਲੋਨੀ ਵਿੱਚ ਸੱਤਵੀਂ ਜਮਾਤ ਦੇ 13 ਕੁ ਸਾਲਾ ਵਿਦਿਆਰਥੀ ਵਿਧੂ ਜੈਨ ਨੂੰ ਕਿਸੇ ਅਗਿਆਤ ਵਹਿਸ਼ੀ ਵੱਲੋਂ ਅਗਵਾ ਕਰਕੇ ਤੇਲ ਪਾ ਕੇ ਸਾੜ ਦਿੱਤਾ ਗਿਆ। ਲਗਭਗ 100 ਪ੍ਰਤੀਸ਼ਤ ਸੜ ਚੁੱਕੇ ਵਿਧੂ ਜੈਨ ਨੂੰ ਲੋਕਾਂ ਨੇ ਤੁਰੰਤ ਸਿਵਲ ਹਸਪਤਾਲ ਮਾਲੇਰਕੋਟਲਾ ਪਹੁੰਚਾਇਆ ਜਿਥੋਂ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਸੀ.ਐਮ.ਸੀ. ਹਸਪਤਾਲ ਲੁਧਿਆਣਾ ਭੇਜ ਦਿੱਤਾ ਜਿੱਥੇ ਉਸ ਦੀ ਮੌਤ ਹੋ ਗਈ। ਘਟਨਾਂ ਨੂੰ ਅੰਜ਼ਾਮ ਦੇਣ ਵਾਲਾ ਪੁਲਿਸ ਦੀ ਗ੍ਰਿਫ਼ਤ ’ਚੋਂ ਬਾਹਰ ਹੈ। ਇਸ ਘਟਨਾਂ ਤੋਂ ਖਫ਼ਾ ਹੋ ਕੇ ਲੋਕਾਂ ਨੇ 4 ਬੱਸਾਂ ਦੀ ਭੰਨ ਤੋੜ ਕਰ ਦਿੱਤੀ ਅਤੇ ਹਾਈਵੇ ’ਤੇ ਜਾਮ ਲਗਾ ਦਿੱਤਾ। ਪੂਰਾ ਸਹਿਰ ਰੋਸ ਵਜੋਂ ਬੰਦ ਹੋ ਗਿਆ ਅਤੇ ਸਹਿਰ ਪੁਲਿਸ ਛਾਉਣੀ ’ਚ ਤਬਦੀਲ ਹੋ ਗਿਆ।
ਮ੍ਰਿਤਕ ਦੇ ਚਚੇਰੇ ਭਰਾ ਸਚਿਨ ਜੈਨ ਮੁਤਾਬਿਕ ਵਿਧੂ ਜੈਨ ਨਵੀਨ ਜੈਨ ਵਾਸੀ ਛੋਟਾ ਚੌਂਕ ਦਾ ਪੁੱਤਰ ਹੈ ਜੋ ਐਸ.ਏ. ਜੈਨ ਸਕੂਲ਼ ਵਿੱਚ ਸੱਤਵੀਂ ਜਮਾਤ ‘ਚ ਪੜ੍ਹਦਾ ਸੀ ਅਤੇ ਉਸਨੂੰ ਅ¤ਜ ਇਮਤਿਹਾਨਾ ਕਰਕੇ ਸਕੂਲ਼ ਤੋਂ ਛੁੱਟੀ ਸੀ। ਉਹ ਸਥਾਨਕ ਬਸੰਤ ਵੈਲੀ ਸਕੂਲ ‘ਚ ਪੜ੍ਹਦੇ ਆਪਣੇ ਭਰਾ ਨਮਨ ਜੈਨ ਨੂੰ ਖਾਣਾ ਦੇਣ ਲਈ ਘਰੋਂ ਸਾਇਕਲ ‘ਤੇ ਗਿਆ ਸੀ। ਉਨ੍ਹਾਂ ਦੱਸਿਆ ਕਿ ਵਿਧੂ ਜੈਨ ਟਰੱਕ ਯੂਨੀਅਨ ਨੇੜਲੇ ਬਸੰਤ ਵੈਲ਼ੀ ਸਕੂਲ਼ ਵੱਲ ਜਾਣ ਦੀ ਬਜਾਇ ਨਵੀਂ ਆਬਾਦ ਹੋ ਰਹੀ ਮੁਬਾਰਕ ਮੰਜ਼ਿਲ ਕਲੋਨੀ ਵਿੱਚ ਕਿਵੇਂ ਚਲਿਆ ਗਿਆ ਇਸ ਬਾਰੇ ਕਿਸੇ ਨੂੰ ਵੀ ਕੋਈ ਪਤਾ ਨਹੀਂ।ਜਦੋਂ ਉਨ੍ਹਾਂ ਨੂੰ ਇਸ ਸਬੰਧੀ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਘਟਨਾ ਸਥਾਨ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਵਿਧੂ ਜੈਨ ਦਾ ਸਾਇਕਲ ਅਤੇ ਖਾਣੇ ਦਾ ਟਿਫਨ ਕਲੋਨੀ ਦੀ ਸੜਕ ਕਿਨਾਰੇ ਪਿਆ ਸੀ। ਇਸ ਮਾਮਲੇ ਐਸ.ਪੀ. ਜਸਵਿੰਦਰ ਸਿੰਘ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਇਸ ਦਰਦਨਾਕ ਘਟਨਾ ਦਾ ਖੁਰਾਖੋਜ ਹਾਸਿਲ ਕਰਨ ਵਿੱਚ ਜੁੱਟੀ ਹੋਈ ਸੀ।
ਇਸ ਦਰਦਨਾਕ ਘਟਨਾ ਤੋਂ ਖਫ਼ਾ ਹੋ ਕੇ ਸਹਿਰ ਵਾਸੀਆਂ ਵੱਲੋਂ ਬਜਾਰ ਬੰਦ ਕਰਕੇ ਸੜਕਾਂ ’ਤੇ ਆ ਕੇ ਪੁਲਿਸ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਰੋਹ ’ਚ ਆਏ ਲੋਕਾਂ ਵੱਲੋਂ 4 ਪੀਆਰਟੀਸੀ ਦੀਆਂ ਬੱਸਾਂ ਦੀ ਭੰਨਤੋੜ ਵੀ ਕਰ ਦਿੱਤੀ। ਲੋਕਾਂ ਨੇ ਇਸ ਵਹਿਸ਼ੀਆਨਾ ਕਾਰਨਾਮੇ ਖਿਲਾਫ਼ ਧਰਨਾ ਦੇ ਕੇ ਮੁਲ਼ਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਲਗਾਇਆ। ਪੂਰਾ ਸਹਿਰ ਪੁਲਿਸ ਛਾਉਣੀ ’ਚ ਤਬਦੀਲ ਹੋ ਗਿਆ। ਇਸ ਮੌਕੇ ਡੀ.ਐਸ.ਪੀ.ਵਿਲੀਅਮ ਜੇਜੀ, ਸਰਨਜੀਤ ਸਿੰਘ ਐਸ.ਪੀ.ਐਚ., ਪਰਮਜੀਤ ਸਿੰਘ ਗੁਰਾਇਆ ਤਹਿਸੀਲਦਾਰ ਗੁਰਮੁੱਖ ਸਿੰਘ ਧਰਨਾ ਸਥਾਨ ਤੇ ਪਹੁੰਚ ਕੇ ਹਾਲਾਤ ਦਾ ਜਾਇਜਾ ਲਿਆ।
ਮਾਲੇਰਕੋਟਲਾ ਦੇ ਦੋਵੇਂ ਥਾਣਾ ਮੁ¤ਖੀ ਇੰਸਪੈਕਟਰ ਪਰਮਿੰਦਰ ਸਿੰਘ ਤੇ ਇੰਸਪੈਕਟਰ ਦਵਿੰਦਰ ਸਿੰਘ ਜਾਂਚ ’ਚ ਜੁੱਟ ਗਏ। ਐਸ.ਪੀ. ਮਾਲੇਰਕੋਟਲਾ ਜਸਵਿੰਦਰ ਸਿੰਘ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿ¤ਤੀ ਹੈ।ਖਬਰ ਲਿਖੇ ਜਾਣ ਤ¤ਕ ਧਰਨਾਕਾਰੀ ਇਨਸ਼ਾਫ ਲੈਣ ਲਈ ਬੈਠੇ ਸਨ।
—————–