ਵਾਸ਼ਿੰਗਟਨ- ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਇੱਕ ਕਾਰ ਨੂੰ ਪਕੜਨ ਦੇ ਯਤਨਾਂ ਸਦਕਾ ਅਮਰੀਕੀ ਸੰਸਦ ਦੇ ਨਜ਼ਦੀਕ ਹੋਈ ਗੋਲੀਬਾਰੀ ਕਾਰਨ ਹੰਗਾਮਾ ਮਚਿਆ ਹੋਇਆ ਹੈ। ਸਥਾਨਕ ਪੁਲਿਸ ਅਧਿਕਾਰੀ ਅਨੁਸਾਰ ਇਸ ਘਟਨਾ ਦਾ ਅੱਤਵਾਦ ਨਾਲ ਕੋਈ ਸਬੰਧ ਨਹੀਂ ਹੈ। ਇਸ ਘਟਨਾ ਵਿੱਚ ਇੱਕ ਪੁਲਿਸ ਅਧਿਕਾਰੀ ਜਖਮੀ ਹੋਇਆ ਹੈ ਅਤੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਰਾਜਧਾਨੀ ਵਾਸ਼ਿੰਗਟਨ ਵਿੱਚ ਇਸ ਗੋਲੀਬਾਰੀ ਦੀ ਖ਼ਬਰ ਮਿਲਦੇ ਸਾਰ ਹੀ ਪੂਰੀ ਸੁਰੱਖਿਆ ਫੋਰਸ ਸਰਗਰਮ ਹੋ ਗਈ ਅਤੇ ਸੰਸਦ ਦੇ ਕਰਮਚਾਰੀਆਂ ਨੂੰ ਇਹ ਹਿਦਾਇਤ ਦਿੱਤੀ ਗਈ ਕਿ ਉਹ ਸਾਰੇ ਖਿੜਕੀਆਂ ਦਰਵਾਜੇ ਬੰਦ ਕਰ ਲੈਣ। ਪੁਲਿਸ ਅਨੁਸਾਰ ਕਾਰ ਚਲਾਉਣ ਵਾਲੀ ਇੱਕ ਔਰਤ ਸੀ ਅਤੇ ਕਾਰ ਵਿੱਚ ਇੱਕ ਬੱਚਾ ਵੀ ਸੀ। ਉਸ ਔਰਤ ਬਾਰੇ ਪੁਲਿਸ ਨੇ ਇਸ ਤੋਂ ਜਿਆਦਾ ਜਾਣਕਾਰੀ ਨਹੀਂ ਦਿੱਤੀ। ਸੰਸਦ ਦੇ ਬਾਹਰ ਹੋਈ ਇਸ ਗੋਲੀਬਾਰੀ ਤੋਂ ਬੱਚਣ ਲਈ ਲੋਕ ਜਮੀਨ ਤੇ ਲੇਟ ਗਏ।