ਨਵੀਂ ਦਿੱਲੀ-ਕਾਂਗਰਸ ਪਾਰਟੀ ਭਾਂਵੇ ਅਜੇ ਪੂਰੀ ਤਰ੍ਹਾਂ ਨਾਲ ਚੋਣ ਮੈਦਾਨ ਵਿੱਚ ਨਹੀਂ ਆਈ ਪਰ ਭਾਜਪਾ ਵੱਲੋਂ ਮੋਦੀ ਨੂੰ ਜਿਆਦਾ ਵਧਾ ਚੜ੍ਹਾ ਕੇ ਪੇਸ਼ ਕਰਨ ਤੇ ਕਾਂਗਰਸ ਵੀ ਉਸ ਨੂੰ ਨਿਸ਼ਾਨਾ ਬਣਾਉਣ ਤੋਂ ਬਾਜ ਨਹੀਂ ਆਉਂਦੀ। ਪੀ. ਚਿਦੰਬਰਮ ਨੇ ਇੱਕ ਨਿਊਜ ਏਜੰਸੀ ਰਾਈਟਰਜ਼ ਨੂੰ ਦਿੱਤੇ ਗਏ ਇੰਟਰਵਿਯੂ ਵਿੱਚ ਕਿਹਾ ਕਿ ਮੋਦੀ ਵਾਜਪੇਈ-ਅਡਵਾਨੀ ਜਿੰਨੇ ਕਦਾਵਰ ਨੇਤਾ ਨਹੀਂ ਹਨ। ਇਸ ਲਈ ਕਾਂਗਰਸ ਨੂੰ ਉਨ੍ਹਾਂ ਤੋਂ ਡਰਨ ਦੀ ਲੋੜ ਨਹੀਂ ਹੈ।
ਪੀ. ਚਿਦੰਬਰਮ ਨੇ ਕਿਹਾ ਕਿ ਮੋਦੀ ਸਿਰਫ਼ ਕੁਝ ਸ਼ਹਿਰੀ ਨੌਜਵਾਨ ਵਰਗ ਦੀ ਹੀ ਪਸੰਦ ਹਨ, ਪਰ ਵਾਜਪੇਈ ਅਤੇ ਅਡਵਾਨੀ ਦੀ ਤੁਲਨਾ ਵਿੱਚ ਉਹ ਬਹੁਤ ਪਿੱਛੇ ਹਨ। ਉਨ੍ਹਾਂ ਨੇ 2004 ਦਾ ਉਦਾਹਰਣ ਦਿੰਦੇ ਹੋਏ ਕਿਹਾ, ‘ਉਸ ਸਮੇਂ ਬੀਜੇਪੀ ਦੇ ਸਿਟਿੰਗ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪੇਈ ਸਨ ਅਤੇ ਕਾਂਗਰਸ ਨੇ ਆਪਣੇ ਪ੍ਰਧਾਨਮੰਤਰੀ ਪਦ ਦੇ ਉਮੀਦਵਾਰ ਦਾ ਐਲਾਨ ਤੱਕ ਨਹੀਂ ਸੀ ਕੀਤਾ। ਫਿਰ ਵੀ ਅਸੀਂ ਸੱਤਾ ਵਿੱਚ ਆਏ। ਮੋਦੀ ਵਾਜਪੇਈ ਜਿੰਨੇ ਵੱਡੇ ਨੇਤਾ ਨਹੀਂ ਹਨ,ਇਸ ਲਈ 2014 ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਉਨ੍ਹਾਂ ਤੋਂ ਡਰਨ ਦੀ ਲੋੜ ਨਹੀਂ ਹੈ।’
ਵਿੱਤ ਮੰਤਰੀ ਨੇ ਕਿਹਾ ਕਿ ਮੋਦੀ ਨੂੰ ਮੀਡੀਏ ਨੇ ਹੀ ਪਾਪੂਲਰ ਕੀਤਾ ਹੈ ਪਰ ਫਿਰ ਵੀ ਮੋਦੀ ਪਾਰਟੀ ਨੂੰ ਜਿੱਤਾ ਨਹੀਂ ਸਕਣਗੇ।ਬੀਜੇਪੀ ਵਿੱਚ ਅਜੇ ਵੀ ਪਾਰਟੀ ਅੰਦਰ ਬਹੁਤ ਮੱਤਭੇਦ ਹਨ।ਜਨਤਾ ਵਿੱਚ ਮੋਦੀ ਦੀ ਫਿਰਕੂ ਛਵੀ ਅਤੇ ਗੋਦਰਾ ਕਾਂਡ ਨੂੰ ਭੁਲਾਇਆ ਨਹੀਂ ਜਾ ਸਕਦਾ।ਇਸ ਲਈ ਇਹ ਕਹਿਣਾ ਬਹੁਤ ਜਿਆਦਤੀ ਹੋਵੇਗੀ ਕਿ ਉਹ ਹਰ ਰਾਜ ਵਿੱਚ ਬੀਜੇਪੀ ਨੂੰ ਜਿੱਤਾ ਸਕਣਗੇ। ਚਿਦੰਬਰਮ ਨੇ ਕਿਹਾ ਕਿ ਕਾਂਗਰਸ ਨੂੰ ਉਸ ਦੇ ਸਾਹਮਣੇ ਘੱਟ ਨਹੀਂ ਵੇਖਣਾ ਚਾਹੀਦਾ। ਉਨ੍ਹਾਂ ਅਨੁਸਾਰ ਮੋਦੀ ਦਾ ਟਰੈਕ ਰਿਕਾਰਡ ਬਹੁਤ ਖਰਾਬ ਹੈ। ਉਨ੍ਹਾਂ ਨੇ ਕਿਹਾ, ‘ਕਾਂਗਰਸ ਦੇ ਸਾਮਣੇ ਜੋ ਉਮੀਦਵਾਰ ਹੈ ਉਸ ਦਾ ਟਰੈਕ ਰਿਕਾਰਡ ਬਹੁਤ ਦਾਗਦਾਰ ਰਿਹਾ ਹੈ। ਅਜਿਹੇ ਵਿੱਚ ਉਸ ਦੇ ਸਾਹਮਣੇ ਕਾਂਗਰਸ ਨੂੰ ਘੱਟ ਕਰ ਕੇ ਨਹੀਂ ਵੇਖਣਾ ਚਾਹੀਦਾ।’