ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਬਨਣ ਵਾਲੀ 1984 ਦੇ ਸਿੱਖ ਸ਼ਹੀਦਾ ਦੀ ਯਾਦਗਾਰ ਦੇ ਕਾਰਜ ਨੂੰ ਰੋਕਣ ਵਾਸਤੇ ਦਿੱਲੀ ਹਾਈ ਕੋਰਟ ਵਿਚ ਪਾਏ ਗਏ ਮੁਕੱਦਮੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਕੇਸ ਵਾਪਿਸ ਲੈਣ ਦੇ ਦਿੱਤੇ ਗਏ ਆਦੇਸ਼ ਨੂੰ ਆਧਾਰ ਬਨਾਉਂਦੇ ਹੋਏ ਅੱਜ ਸ੍ਰੋਮਣੀ ਅਕਾਲੀ ਦਲ ਸਰਨਾ ਦੇ ਕਾਰਕੁੰਨ ਜਤਿੰਦਰ ਸਿੰਘ ਸਿਆਲੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਅਪਰਾਧਿਕ ਸਾਜਿਸ਼ ਰਚਨ ਦੇ ਕੇਸ ਤੇ ਦਿੱਲੀ ਹਾਈ ਕੋਰਟ ਵਿਚ ਸੁਨਵਾਈ ਕਰਦੇ ਹੋਏ ਮਾਨਯੋਗ ਜੱਜ ਕੈਲਾਸ਼ ਗੰਭੀਰ ਅਤੇ ਸ੍ਰੀਮਤੀ ਇੰਦਰਮੀਤ ਕੋਛੜ ਨੇ ਸਿਆਲੀ ਦੇ ਵਕੀਲ ਬੀ. ਬਦਰੀ ਨੂੰ ਜੱਮ ਕੇ ਲਤਾੜ ਲਗਾਉਂਦੇ ਹੋਏ ਕੇਸ ਖਾਰਿਜ ਕਰਨ ਦੀ ਗਲ ਆਖਦੇ ਹੋਏ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾ ਦਾ ਸਰਬਉੱਚ ਸੰਸਥਾਨ ਹੈ ਅਤੇ ਤੁਹਾਡੇ ਵਲੋਂ ਪੇਸ਼ ਕੀਤੇ ਗਏ ਸਬੂਤਾ ਤੋਂ ਕੀਤੇ ਵੀ ਨਹੀਂ ਲਗਦਾ ਕਿ ਤਖਤ ਵਲੋਂ ਕਦੇ ਵੀ ਕਾਨੂੰਨੀ ਪ੍ਰਕ੍ਰਿਆ ਵਿਚ ਦਖਲ ਦਿੱਤਾ ਗਿਆ ਹੈ ਅਤੇ ਇਸ ਗੱਲ ਦੇ ਵਿਚ ਕੋਈ ਆਧਾਰ ਨਜਰ ਨਹੀਂ ਆਉਂਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜਬਰਦਸਤੀ ਦਬਾਵ ਪਾ ਕੇ ਸਰਨਾ ਨੂੰ ਕੇਸ ਵਾਪਿਸ ਲੈਣ ਤੇ ਮਜਬੂਰ ਕੀਤਾ ਗਿਆ ਸੀ।
ਇਸ ਬਾਰੇ ਹੋਰ ਜਾਨਕਾਰੀ ਦਿੰਦੇ ਹੋਏ ਦਿੱਲੀ ਕਮੇਟੀ ਦੇ ਕਾਨੁੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੋਲੀ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਉਤੇ ਕੇਸ ਵਿਚ ਸਰਨਾ ਨੂੰ ਧਮਕਾਉਣ ਦੇ ਦੋਸ਼ ਤੇ ਜੱਜ ਸਾਹਿਬਾਨ ਨੇ ਸ਼ਿਆਲੀ ਦੇ ਵਕੀਲ ਨੂੰ ਕਿਹਾ ਕਿ ਇਹ ਕੇਸ ਸੁਨਵਾਈ ਦੇ ਲਾਇਕ ਨਹੀਂ ਹੈ ਬੇਹਿਤਰ ਹੋਵੇਗਾ ਕਿ ਤੁਸੀ ਇਹ ਕੇਸ ਵਾਪਿਸ ਲੈ ਲਵੋਂ, ਨਹੀ ਤੇ ਅਸੀ ਇਸ ਨੂੰ ਖਾਰਿਜ ਕਰ ਦਿਆਂਗੇ। ਸ਼ਿਆਲੀ ਦੇ ਵਕੀਲ ਨੇ ਖਾਸ ਬੇਨਤੀ ਕਰਦੇ ਹੋਏ ਆਪਣੇ ਪਟੀਸ਼ਨਰ ਨਾਲ ਗੱਲ ਕਰਨ ਦੀ ਗੱਲ ਕਹਿ ਕੇ 23 ਅਕਤੂਬਰ ਦੀ ਅਗਲੀ ਤਾਰੀਖ ਲੈ ਲਈ।
ਦਿੱਲੀ ਕਮੇਟੀ ਵਲੌਂ ਪੇਸ਼ ਸੀਨੀਅਰ ਵਕੀਲ ਐਚ.ਐਸ. ਫੁਲਕਾ ਅਤੇ ਐਚ.ਐਸ. ਪੋਪਲੀ ਵਲੋਂ ਕੋਰਟ ਵਿਚ ਦਿੱਤੀਆਂ ਗਈਆ ਦਲੀਲਾ ਦੀ ਗੱਲ ਕਰਦੇ ਹੋਏ ਜੋਲੀ ਨੇ ਦਸਿਆ ਕਿ ਪਟੀਸ਼ਨਰ ਦੇ ਵਕੀਲ ਦੀਆਂ ਗੱਲਾ ਨੂੰ ਹਾਸੋਹੀਣਾਆਂ ਸਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਅਪਰਾਧਿਕ ਸਾਜਿਸ਼ ਦਾ ਮੁਕੱਦਮਾ ਸਰਨਾ ਦੇ ਇਲਾਵਾ ਕੋਈ ਤਿਸਰਾ ਪੱਖ ਦਰਜ ਨਹੀਂ ਕਰਵਾ ਸਕਦਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਕਾਨੂੰਨੀ ਪ੍ਰਕ੍ਰਿਆ ਵਿਚ ਅੜਚਨ ਪਾਉਣ ਦੀ ਜੋ ਗੱਲ ਕੀਤੀ ਗਈ ਹੈ ਉਹ ਵੀ ਤਥਿਆਂ ਤੋ ਪਰ੍ਹੇ ਹੈ। ਸਰਨਾ ਵਲੋਂ ਸ਼ਿਆਲੀ ਤੋਂ ਕੇਸ ਪਵਾਉਣ ਨੂੰ ਮੰਦਭਾਗਾ ਦਸਦੇ ਹੋਏ ਉਨ੍ਹਾਂ ਕਿਹਾ ਕਿ ਕਿਸੇ ਵੀ ਸੱਚੇ ਸਿੱਖ ਦਾ ਦਿਲ ਸ੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਕੋਈ ਵੀ ਮੁਕੱਦਮਾ ਦਰਜ ਕਰਵਾਉਣਾ ਕਦੇ ਵੀ ਗਵਾਂਰਾ ਨਹੀਂ ਕਰ ਸਕਦਾ ਤੇ ਸਰਨਾ ਨੇ ਪੜਦੇ ਪਿਛੋ ਕਾਂਗ੍ਰੇਸ ਦੀ ਮਦਦ ਕਰਦੇ ਹੋਏ ਯਾਦਗਾਰ ਦੇ ਕੰਮ ਵਿਚ ਜੋ ਅੜੰਗਾ ਪਾਉਣ ਦੀ ਜੋ ਨਾਕਾਮ ਕੋਸ਼ਿਸ਼ ਕੀਤੀ ਹੈ, ਉਹ ਕਦੇ ਵੀ ਕਾਮਯਾਬ ਨਹੀਂ ਹੋਵੇਗੀ।