ਨਵੀਂ ਦਿੱਲੀ- ਵਾਲਮਾਰਟ ਅਤੇ ਭਾਰਤੀ ਇੰਟਰਪ੍ਰਾਈਜਸ ਵਿੱਚਕਾਰ ਰੀਟੇਲ ਕਾਰੋਬਾਰ ਦਾ ਰਿਸ਼ਤਾ ਸਮਾਪਤ ਹੋ ਗਿਆ ਹੈ। ਦੋਵਾਂ ਕੰਪਨੀਆਂ ਨੇ 6 ਸਾਲ ਬਾਅਦ ਵੱਖ-ਵੱਖ ਕਾਰੋਬਾਰ ਕਰਨ ਦਾ ਫੈਸਲਾ ਕੀਤਾ ਹੈ।ਦੋਵਾਂ ਦਾ 50-50 ਫੀਸਦੀ ਹਿੱਸਾ ਸੀ। ਆਪਸੀ ਕਰਾਰ ਟੁੱਟਣ ਤੋਂ ਬਾਅਦ ਹੁਣ ਇਹ ਦੋਵੇਂ ਕੰਪਨੀਆਂ ਭਾਰਤ ਵਿੱਚ ਵੱਖਰੇ ਤੌਰ ਤੇ ਬਿਜ਼ਨਸ ਕਰਨਗੀਆਂ।
ਵਾਲਮਾਰਟ ਵੱਲੋਂ ਭਾਰਤੀ ਇੰਟਰਪਰਾਈਜਸ ਦੀ ਹਿੱਸੇਦਾਰੀ ਖ੍ਰੀਦੀ ਜਾਵੇਗੀ। ਭਾਰਤੀ ਵੀ ਸੇਡਾਰ ਸਪੋਰਟ ਵਿੱਚ ਵਾਲਮਾਰਟ ਦੇ 10 ਕਰੋੜ ਡਾਲਰ ਦੀ ਲਾਗਤ ਵਾਲੇ ਸੀਸੀਡੀ ਖ੍ਰੀਦੇਗੀ। ਭਾਰਤੀ ਆਪਣੇ ‘ਈਜੇਡੀ’ ਰਿਟੇਲ ਸਟੋਰਜ਼ ਦਾ ਕਾਰੋਬਾਰ ਚਾਲੂ ਰੱਖੇਗੀ। ਵਾਲਮਾਰਟ ਦਾ ਕਹਿਣਾ ਹੈ ਕਿ ਦੋਵਾਂ ਕੰਪਨੀਆਂ ਦੀ ਭਲਾਈ ਲਈ ਇਹ ਕਦਮ ਉਠਾਇਆ ਗਿਆ ਹੈ।ਅਸਲ ਵਿੱਚ ਐਫਡੀਆਈ ਦੇ ਸਖਤ ਨਿਯਮਾਂ ਕਰਕੇ ਵਾਲਮਾਰਟ ਭਾਰਤ ਵਿੱਚ ਆਪਣੇ ਸਟੋਰ ਖੋਲ੍ਹਣ ਲਈ ਤਿਆਰ ਨਹੀਂ ਹੈ। ਵਾਲਮਾਰਟ ਇਸ ਸਬੰਧੀ 2014 ਦੀਆਂ ਲੋਕ ਸੱਭਾ ਦੀਆਂ ਚੋਣਾਂ ਤੋਂ ਬਾਅਦ ਹੀ ਕੋਈ ਫੈਸਲਾ ਲੈਣ ਦੇ ਪੱਖ ਵਿੱਚ ਹੈ।