ਨਵੀਂ ਦਿੱਲੀ :- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਵਿਧਾਨ ਚੋਣਾਂ ਵਿਚ 16 ਸੀਟਾਂ ਤੇ ਇਕੱਲੇ ਆਪਣੇ ਚੋਣ ਨਿਸ਼ਾਨ ਤਕੜੀ ਤੇ ਲੜਨ ਦਾ ਮਤਾ ਪਾਰਟੀ ਹਾਈ ਕਮਾਨ ਨੂੰ ਭੇਜ ਦਿੱਤਾ ਹੈ। ਪ੍ਰੇਸ ਕਲਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋੇਏ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਦਲ ਦੀ ਸਰਕਾਰ ਵਲੋਂ ਪੰਜਾਬ ਵਿਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੇ ਆਧਾਰ ਤੇ ਨਾਲ ਹੀ ਦਿੱਲੀ ਵਿਚ ਵਸਦੇ ਪੰਜਾਬੀ ਭਾਈਚਾਰੇ ਨੂੰ ਵਿਧਾਨਸਭਾ ਵਿਚ ਜਰੂਰੀ ਹਿੱਸਾ ਦੇਣ ਦੇ ਉਦੇਸ਼ ਨਾਲ ਪਾਰਟੀ ਵਲੋਂ ਪੰਜਾਬੀ ਬਹੂ ਵੱਸੋ ਸੀਟਾਂ ਤੇ ਕਰਵਾਏ ਗਏ ਸਰਵੇ ਮੁਤਾਬਕ ਦਿੱਲੀ ਦੀਆਂ 16 ਵਿਧਾਨਸਭਾ ਸੀਟਾਂ ਤੇ ਕਲਿਆਂ ਚੋਣ ਲੜਨ ਦਾ ਫੈਸਲਾਂ ਇਕਾਈ ਦੀ ਕੋਰ ਕਮੇਟੀ ਵਲੋਂ ਆਗੂਆ ਅਤੇ ਕਾਰਕੁੰਨਾ ਦੀ ਅਪੀਲ ਤੇ ਸਰਬਸਮੱਤੀ ਨਾਲ ਕੀਤਾ ਗਿਆ ਹੈ ਅਤੇ ਇਸ ਫੈਸਲੇ ਤੋਂ ਹਾਈਕਮਾਨ ਨੂੰ ਜਾਨੂੰ ਕਰਾਉਣ ਲਈ ਦਿੱਲੀ ਦੇ ਪ੍ਰਭਾਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਤੱਥਾ ਦੇ ਨਾਲ ਜਾਨਕਾਰੀ ਦੇ ਦਿੱਤੀ ਗਈ ਹੈ ਤੇ ਸਾਨੂੰ ਉਮੀਦ ਹੇ ਕਿ ਕਾਰਕੁੰਨਾ ਦੀ ਭਾਵਨਾਵਾਂ ਨੂੰ ਧਿਆਨ ਵਿਚ ਰਖਕੇ ਸਾਡੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਹਿੱਤ ਵਿਚ ਉਸਾਰੂ ਫੈਸਲਾਂ ਲੈਣਗੇ। ਭਾਰਤੀ ਜਨਤਾ ਪਾਰਟੀ ਦੀ ਦਿੱਲੀ ਇਕਾਈ ਵਲੌਂ ਅਕਾਲੀ ਦਲ ਨੂੰ ਘੱਟ ਤੱਵਜੋ ਦੇਣ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਕਿਹਾ ਕਿ ਸਾਡੇ ਇਸ ਫੈਸਲੇ ਨਾਲ ਸਾਡੀ ਅਸਲੀ ਤਾਕਤ ਦਾ ਅੰਦਾਜਾ ਸਾਨੂੰ ਤੇ ਭਾਜਪਾ ਨੂੰ ਲਗ ਜਾਵੇਗਾ। ਭਾਜਪਾ ਦੇ ਨਾਲ ਆਪਣੇ ਭਾਈਵਾਲੀ ਦੇ ਸਵਾਲ ਤੇ ਆਪਣੀ ਚੂਪੀ ਤੋੜਦੇ ਹੋਏ ਉਨ੍ਹਾਂ ਕਿਹਾ ਕਿ ਭਾਜਪਾ ਨਾਲ ਸਾਡੀ ਇਤਿਹਾਸੀਕ ਭਾਈਵਾਲੀ ਹੈ ਅਤੇ ਹੁਣ ਹਾਈਕਮਾਨ ਫੈਸਲਾ ਲਵੇਗਾ ਕਿ ਸਾਡੀ ਕਾਰਕੁੰਨਾ ਦੀਆਂ ਭਾਵਨਾ ਸਰਬਉੱਚ ਨੇ ਯਾਂ ਭਾਈਵਾਲੀ? ਜਦੋਕਿ ਹਰਿਯਾਣਾ ਵਿਧਾਨਸਭਾ ਚੋਣਾ ਵਿਚ ਸਾਡੀ ਪਾਰਟੀ ਨੇ ਬਾਜਪਾ ਦੀ ਬਜਾਏ ਇੰਡੀਅਨ ਨੈਸ਼ਨਲ ਲੋਕਦਲ ਨਾਲ ਤਾਲਮੇਲ ਕਰਕੇ 2 ਸੀਟਾਂ ਤੇ ਚੋਣਾ ਲੜੀਆਂ ਸੀ ਜਿਸ ਵਿਚ ਰੋੜੀ ਸੀਟ ਤੇ ਅਸੀ ਜਿੱਤ ਵੀ ਪ੍ਰਾਪਤ ਕੀਤੀ ਸੀ।
ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ 16 ਸੀਟਾਂ ਦੀ ਜਾਨਕਾਰੀ ਦਿੰਦੇ ਹੋਏ ਦਸਿਆ ਕਿ ਪੱਛਮ ਦਿੱਲੀ ਦੀ ਮੋਤੀ ਨਗਰ, ਰਾਜੋਰੀ ਗਾਰਡਨ, ਤਿਲਕ ਨਗਰ, ਹਰੀ ਨਗਰ, ਜਨਕ ਪੁਰੀ, ਮਾਦੀਪੁਰ, ਨਾਂਗਲੋਈ, ਉਤਰੀ ਦਿੱਲੀ ਦੀ ਸ਼ਕੂਰ ਬਸਤੀ, ਆਦਰਸ਼ ਨਗਰ, ਤਿਮਾਰਪੁਰ, ਯਮੁਨਾਪਾਰ ਦੀ ਸ਼ਾਹਦਰਾ, ਕ੍ਰਿਸ਼ਨਾ ਨਗਰ, ਪਟਪੜ ਗੰਜ, ਦੱਖਣ ਦਿੱਲੀ ਦੀ ਗ੍ਰੇਟਰ ਕੈਲਾਸ਼, ਕਾਲਕਾ ਜੀ, ਅਤੇ ਸੈਂਟਰਲ ਦਿੱਲੀ ਦੀ ਰਾਜਿੰਦਰ ਨਗਰ ਸੀਟ ਹੈ ਇਸ ਮੌਕੇ ਕੌਮੀ ਜਨਰਲ ਸਕੱਤਰ ਅਵਤਾਰ ਸਿੰਘ ਹਿੱਤ, ਕੌਮੀ ਜੱਥੇਬੰਦਕ ਸਕੱਤਰ ਕੁਲਦੀਪ ਸਿੰਘ ਭੋਗਲ, ਸ਼੍ਰੋਮਣੀ ਕਮੇਟੀ ਮੈਂਬਰ ਭੂਪਿੰਦਰ ਸਿੰਘ ਅੰਨਦ, ਜਨਰਲ ਸਕੱਤਰ ਅਸ਼ੋਕ ਅਗ੍ਰਵਾਲ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ ਸਲਾਹਕਾਰ ਪੁਨੀਤ ਸਿੰਘ ਚੰਢੋਕ ਅਤੇ ਮੀਡਿਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਮੌਜੂਦ ਸਨ।