ਨਵੀਂ ਦਿੱਲੀ- ਭਾਜਪਾ ਪ੍ਰਧਾਨ ਰਾਜਨਾਥ ਨੂੰ ਦਿੱਲੀ ਵਿੱਚ ਮੁੱਖਮੰਤਰੀ ਦੇ ਉਮੀਦਵਾਰ ਦੇ ਤੌਰ ਤੇ ਪੇਸ਼ ਕੀਤੇ ਗਏ ਵਿਜੈ ਗੋਇਲ ਦੇ ਨਾਂ ਤੇ ਪਿੱਛੇ ਹਟਣਾ ਪਿਆ। ਰਾਜਨਾਥ ਨੇ ਦਿੱਲੀ ਦੀਆਂ ਵਿਧਾਨ ਸੱਭਾ ਚੋਣਾਂ ਵਿੱਚ ਮੁੱਖਮੰਤਰੀ ਉਮੀਦਵਾਰ ਲਈ ਆਪਣੇ ਕਰੀਬੀ ਵਿਜੈ ਗੋਇਲ ਨੂੰ ਅੱਗੇ ਕੀਤਾ ਸੀ, ਪਰ ਰਾਸ਼ਟਰੀ ਸੇਵਕ ਸੰਘ ਅਤੇ ਨਰੇਂਦਰ ਮੋਦੀ ਦੇ ਦਬਾਅ ਸਾਹਮਣੇ ਰਾਜਨਾਥ ਨੂੰ ‘ਗੋਇਲ’ ਦੇ ਨਾਂ ਤੇ ਹਾਰ ਦਾ ਮੂੰਹ ਵੇਖਣਾ ਪਿਆ।
ਹਰਸ਼ਵਰਧਨ ਨੂੰ ਗੋਇਲ ਦੀ ਜਗ੍ਹਾ ਦਿੱਲੀ ਦੇ ਮੁੱਖਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨ ਕੇ ਮੋਦੀ ਨੇ ਇਹ ਸਾਬਿਤ ਕਰ ਦਿੱਤਾ ਕਿ ਉਹ ਪਾਰਟੀ ਵਿੱਚ ਸੱਭ ਤੇ ਹਾਵੀ ਹੋ ਰਹੇ ਹਨ, ਇਸ ਲਈ ਰਾਜਨਾਥ ਨੂੰ ਵੀ ਉਸ ਅੱਗੇ ਗੋਡੇ ਟੇਕਣੇ ਪਏ। ਰਾਜਨਾਥ ਲਈ ਉਸ ਦੇ ਇਨ੍ਹਾਂ 9 ਮਹੀਨਿਆਂ ਦੇ ਕਾਰਜਕਾਲ ਦੌਰਾਨ ਪਾਰਟੀ ਦੀ ਅੰਦਰੂਨੀ ਰਾਜਨੀਤੀ ਵਿੱਚ ਇਹ ਪਹਿਲਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ ਅਤੇ ਇਹ ਵੀ ਸਵਾਲ ਉਠ ਰਹੇ ਹਨ ਕਿ ਉਹ ਮੋਦੀ ਅੱਗੇ ਏਨਾ ਕਿਉਂ ਝੁਕ ਰਹੇ ਹਨ।ਨਿਤਿਨ ਗੜਕਰੀ ਵੀ ਡਾ. ਹਰਸ਼ਵਰਧਨ ਨੂੰ ਹੀ ਦਿੱਲੀ ਦੀ ਕਮਾਂਡ ਸੌਂਪਣ ਦੇ ਪੱਖ ਵਿੱਚ ਸਨ।
MODI TAA HAE HE GHAMANDI TE DICTATER….AGE AGE DEKHIE RAJNATH JE…..