ਖਡੂਰ ਸਾਹਿਬ – ਸਾਨੂੰ ਪੰਜਾਬ ਅਤੇ ਆਪਣੇ ਵਤਨ ਨਾਲ ਵਫ਼ਾਦਾਰੀ ਨਿਭਾਉਣੀ ਚਾਹੀਦੀ ਹੈ ਅਤੇ ਸਾਡਾ ਪੜ੍ਹ-ਲਿਖ ਕੇ ਵੱਡੇ ਫੌਜੀ ਅਫਸਰ ਬਣਨ ਦਾ ਮੰਤਵ ਦੇਸ਼-ਕੌਮ ਦੀ ਸੇਵਾ ਹੋਣਾ ਚਾਹੀਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ‘ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ’ ਦੇ ਚੇਅਰਮੈਨ ਜਨਰਲ (ਸੇਵਾ ਮੁਕਤ) ਕਰਤਾਰ ਸਿੰਘ ਗਿੱਲ ਨੇ ਆਪਣੇ ਇਕ ਵਿਸ਼ੇਸ਼ ਦੌਰੇ ਦੌਰਾਨ ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਕਾਰਜਸ਼ੀਲ ਸੰਸਥਾ ‘ਨਿਸ਼ਾਨ-ਏ-ਸਿੱਖੀ’ ਦੇ ਐਨ.ਡੀ.ਏ. ਕੋਚਿੰਗ ਵਿੰਗ ‘ਨੈਸ਼ਨਲ ਅਕੈਡਮੀ ਆਫ ਕੰਪੀਟੀਟਿਵ ਐਗ਼ਜ਼ਾਮੀਨੇਸ਼ਨਜ਼’ ਦੇ ਵਿੱਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ‘ਨਿਸ਼ਾਨ-ਏ-ਸਿੱਖੀ’ ਦੇ ਕਾਨਫਰੰਸ ਹਾਲ ਵਿਚ ਹੋਏ ਸਮਾਗਮ ਵਿਚ ਜਨਰਲ ਗਿੱਲ ਨੇ ਕਿਹਾ ਕਿ ਸਿੱਖ ਕਦੇ ਵੀ ਆਪਣੇ ਵਤਨ ਨੂੰ ਨਹੀਂ ਭੁਲਦਾ ਅਤੇ ਇਸ ਖ਼ਾਤਰ ਕੁਰਬਾਨੀ ਦੇਣ ਲਈ ਸਦਾ ਤਿਆਰ-ਬਰ-ਤਿਆਰ ਰਿਹਾ ਹੈ, ਇਸ ਲਈ ਵਿੱਦਿਆਰਥੀਆਂ ਨੂੰ ਇਹ ਪਰੰਪਰਾ ਕਾਇਮ ਰੱਖਣੀ ਚਾਹੀਦੀ ਹੈ। ਉਹਨਾਂ ‘ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ’ ਅਧੀਨ ਨੌਜਵਾਨੀ ਨੂੰ ਉਚ-ਪੱਧਰੀ ਵਿੱਦਿਅਕ ਮਹੌਲ ਪ੍ਰਦਾਨ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਥੋਂ ਦੇ ਵਿੱਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ। ਬਾਬਾ ਸੇਵਾ ਸਿੰਘ ਨੇ ਬੋਲਦਿਆਂ ਕਿਹਾ ਕਿ ਫੌਜੀ ਅਫ਼ਸਰ ਬਣ ਕੇ ਵਿੱਦਿਆਰਥੀ ਆਪਣੇ ਦੇਸ਼-ਕੌਮ ਲਈ ਬਹੁਤ ਕੁਝ ਕਰ ਸਕਦਾ ਹੈ ਅਤੇ ਵਿੱਦਿਆਰਥੀਆਂ ਨੂੰ ਆਪਣੇ ਇਸ ਨਿਸ਼ਾਨੇ ਪ੍ਰਤੀ ਆਪਣਾ ਧਿਆਨ ਇਕਾਗਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਡਾ. ਰਘਬੀਰ ਸਿੰਘ ਬੈਂਸ ਅਤੇ ਅਕੈਡਮੀ ਦੇ ਪ੍ਰਿੰਸੀਪਲ ਕਰਨਲ (ਸੇਵਾ ਮੁਕਤ) ਕੁਲਦੀਪ ਸਿੰਘ ਦੁਸਾਂਝ ਨੇ ਵੀ ਸੰਬੋਧਨ ਕੀਤਾ। ਜਨਰਲ ਗਿੱਲ ਦੇ ਨਾਲ ਕਨਫੈਡਰੇਸ਼ਨ ਦੇ ਸਕੱਤਰ ਕਰਨਲ ਜਗਤਾਰ ਸਿੰਘ ਮੁਲਤਾਨੀ ਅਤੇ ਮੈਂਬਰ ਕਰਨਲ ਮਨਮੋਹਨ ਸਿੰਘ ਸਕਾਊਟ ਵੀ ਆਏ ਹੋਏ ਸਨ। ਇਸ ਮੌਕੇ ਅਕੈਡਮੀ ਦੇ ਸਟਾਫ ਮੈਂਬਰ ਤੋਂ ਇਲਾਵਾ ਸਕਾਰਡਰਨ ਲੀਡਰ (ਸੇਵਾ ਮੁਕਤ) ਐਸ.ਪੀ. ਸਿੰਘ, ਬਾਬਾ ਗੁਰਮੁਖ ਸਿੰਘ ਉ¤ਤਮ ਸਿੰਘ ਸਕੂਲ ਦੇ ਡਾਇਰੈਕਟਰ ਸ. ਗੁਰਦਿਆਲ ਸਿੰਘ ਗਿੱਲ ਅਤੇ ਬਾਬਾ ਬਲਦੇਵ ਸਿੰਘ ਵੀ ਹਾਜ਼ਰ ਸਨ।
ਵਿੱਦਿਆਰਥੀਆਂ ਦਾ ਵੱਡੇ ਅਫ਼ਸਰ ਬਣਨ ਦਾ ਮੰਤਵ ਦੇਸ਼-ਕੌਮ ਦੀ ਸੇਵਾ ਹੋਵੇ-ਜਨਰਲ ਕਰਤਾਰ ਸਿੰਘ ਗਿੱਲ
This entry was posted in ਪੰਜਾਬ.