ਨਵੀਂ ਦਿੱਲੀ : ਸ਼ੋ੍ਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਕਾਰਕੁੰਨਾ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾ ਦੀ ਮੀਟਿੰਗ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ, ਹੋਈ ਜਿਸ ਵਿਚ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਭਾਰੀ ਬਲਵੰਤ ਸਿੰਘ ਰਾਮੂਵਾਲੀਆ, ਦਿੱਲੀ ਕਮੇਟੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ ਨੇ ਦਲ ਦੇ ਕਾਰਕੁੰਨਾ ਨੂੰ ਨਵੰਬਰ ਮਹੀਨੇ ਵਿਖੇ ਆ ਰਹੇ ਨਗਰ ਕੀਰਤਨਾ, ਕੀਰਤਨ ਦਰਬਾਰਾ ਅਤੇ 1984 ਦੇ ਸ਼ਹੀਦਾ ਦੀ ਯਾਦ ਵਿਚ ਹੋਣ ਵਾਲੇ ਸਮਾਗਮਾ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦੇ ਆਦੇਸ਼ ਦਿੱਤੇ।
ਪਾਰਟੀ ਦੀ ਸੇਵਾ ਸੰਭਾਲ ਹੇਠ ਚਲ ਰਹੀ ਦਿੱਲੀ ਕਮੇਟੀ ਦੇ ਵਲੋਂ ਕੀਤੇ ਜਾ ਰਹੇ ਉਸਾਰੂ ਕਾਰਜਾ ਬਾਰੇ ਜਾਨਕਾਰੀ ਦਿੰਦੇ ਹੋਏ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿੱਲੀ ਦੀ ਸੰਗਤ ਨਾਲ ਕੀਤੇ ਗਏ ਵਾਦਿਆਂ ਨੂੰ ਪੂਰਾ ਕਰਨ ਦੀ ਕੜੀ ਵਿਚ ਗੁਰੂ ਤੇਗ ਬਹਾਦਰ ਯੁਨਿਵਰਸੀਟੀ (ਸਵਰਗਵਾਸੀ ਜੱਥੇਦਾਰ ਸੰਤੋਖ ਸਿੰਘ ਜੀ ਦਾ ਸੁਪਨਾ), ਨਵੀਂ ਆਈ.ਟੀ.ਆਈ., ਸਿੰਘ ਸਭਾਵਾਂ ਵਿਖੇ ਡਿਸਪੇਂਸਰੀਆਂ ਅਤੇ 1984 ਦੇ ਪੀੜਤ ਪਰਿਵਾਰਾਂ ਨੂੰ 1,000 ਰੁਪਏ ਮਹੀਨਾ ਪੈਂਸ਼ਨ, ਰਾਸ਼ਨ, 5 ਲੱਖ ਰੁਪਏ ਦਾ ਜੀਵਨ ਬੀਮਾ ਅਤੇ 2 ਲੱਖ ਦਾ ਸੇਹਤ ਬੀਮਾ ਦੇਣ ਦਾ ਫੈਸਲਾ ਅੰਤਰਿੰਗ ਬੋਰਡ ਵਿਚ ਪਾਸ ਕੀਤਾ ਗਿਆ ਹੈ ਤੇ ਜਲਦ ਹੀ ਇਨ੍ਹਾਂ ਕਾਰਜਾਂ ਨੂੰ ਨੇਪਰੇ ਚਾੜਦੇ ਹੋਏ ਦਿੱਲੀ ਦੀ ਸੰਗਤ ਨਾਲ ਕੀਤੇ ਗਏ ਵਾਅਦਿਆ ਨੂੰ ਪੂਰੀ ਵਚਨਬੱਧਤਾ ਨਾਲ ਨਿਭਾਇਆ ਜਾਵੇਗਾ।
ਬਲਵੰਤ ਸਿੰਘ ਰਾਮੂਵਾਲੀਆ ਨੇ ਕਮੇਟੀ ਵਲੋਂ ਕੀਤੇ ਜਾ ਰਹੇ ਕਾਰਜਾ ਤੇ ਖੁਸ਼ੀ ਪ੍ਰਗਟਾਉਂਦੇ ਹੋਏ ਆਉਂਦੀਆ ਵਿਧਾਨ ਸਭਾ ਚੋਣਾ ਵਾਸਤੇ ਕਾਰਕੁੰਨਾ ਨੂੰ ਤਿਆਰ ਰਹਿਣ ਦਾ ਇਸ ਮੌਕੇ ਸੁਨੇਹਾ ਵੀ ਦਿੱਤਾ। ਇਸ ਮੌਕੇ ਸ਼੍ਰੌਮਣੀ ਕਮੇਟੀ ਮੈਂਬਰ ਹਰਮਨਜੀਤ ਸਿੰਘ, ਦਿੱਲੀ ਕਮੇਟੀ ਮੈਂਬਰ ਇੰਦਰਜੀਤ ਸਿੰਘ ਮੌਂਟੀ , ਐਮ.ਪੀ.ਐਸ. ਚੱਡਾ, ਦਰਸ਼ਨ ਸਿੰਘ, ਹਰਦੇਵ ਸਿੰਘ ਧਨੋਆ, ਸਤਪਾਲ ਸਿੰਘ, ਕੁਲਵੰਤ ਸਿੰਘ ਬਾਠ, ਗੁਰਦੇਵ ਸਿੰਘ ਭੋਲਾ, ਗੁਰਲਾਡ ਸਿੰਘ, ਯੂਥ ਆਗੂ ਜਸਪ੍ਰੀਤ ਸਿੰਘ ਵਿੱਕੀਮਾਨ, ਵਿਕ੍ਰਮ ਸਿੰਘ, ਸਤਬੀਰ ਸਿੰਘ, ਹਰਚਰਨ ਸਿੰਘ ਗੁਲਸ਼ਨ, ਅਤੇ ਸਤਬੀਰ ਸਿੰਘ ਵਿਰਦੀ ਮੋਜੂਦ ਸਨ।