ਵਾਸਿ਼ੰਗਟਨ- ਦੇਸ਼ ਦੀ ਦਿਗਜ਼ ਕੰਪਨੀ ਇੰਫੋਸਿਸ ਤੇ ਧੋਖਾਧੜੀ ਅਤੇ ਵੀਜ਼ਾ ਨਿਯਮਾਂ ਦਾ ਉਲੰਘਣ ਕਰਨ ਕਰਕੇ ਅਮਰੀਕਾ ਵਿੱਚ 34 ਮਿਲੀਅਨ ਡਾਲਰ ਦਾ ਜੁਰਮਾਨਾ ਹੋਇਆ ਹੈ। ਇਸ ਕੰਪਨੀ ਦਾ ਬੇਸ ਭਾਰਤ ਵਿੱਚ ਹੈ ਅਤੇ 34 ਦੇਸ਼ਾਂ ਵਿੱਚ ਇਸ ਦੇ ਆਫਿਸ ਹਨ।ਇਹ ਜੁਰਮਾਨਾ ਅਮਰੀਕੀ ਨਿਆਂ ਵਿਭਾਗ ਵੱਲੋਂ ਲਗਾਇਆ ਗਿਆ ਹੈ ਅਤੇ ਇੰਫੋਸਿਸ ਇਹ ਜੁਰਮਾਨਾ ਅਦਾ ਕਰਨ ਲਈ ਸਹਿਮਤ ਹੋ ਗਈ ਹੈ।
ਅਮਰੀਕਾ ਦੇ ਜਸਟਿਸ ਵਿਭਾਗ ਦਾ ਕਹਿਣਾ ਹੈ ਕਿ ਵੀਜ਼ਾ ਨਿਯਮਾਂ ਦਾ ਉਲੰਘਣ ਕਰਨ ਦਾ ਇਹ ਸੱਭ ਤੋਂ ਵੱਡਾ ਮਾਮਲਾ ਹੈ ਅਤੇ ਇਸ ਦਾ ਨਿਪਟਾਰਾ ਕਰਨ ਲਈ ਦੱਖਣੀ ਟੈਕਸਸ ਦੀ ਜਿਲ੍ਹਾ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਕੰਪਨੀ ਬੀ-1 ਵੀਜ਼ੇ ਤੇ ਲੋਕਾਂ ਨੂੰ ਇੰਡੀਆਂ ਤੋਂ ਲਿਆ ਕੇ ਉਨ੍ਹਾਂ ਨੂੰ ਘੱਟ ਤਨਖਾਹ ਦੇ ਕੇ ਕੰਮ ਕਰਵਾਉਂਦੀ ਸੀ। ਐਚ-1ਵੀਜ਼ਾ ਕੰਮ ਕਰਨ ਲਈ ਹੁੰਦਾ ਹੈ ਅਤੇ ਬੀ-1 ਵੀਜ਼ਾ ਸਿਰਫ਼ ਬਿਜ਼ਨਸ ਦੇ ਕੰਮਾਂ ਲਈ ਹੀ ਹੁੰਦਾ ਹੈ।ਅਜਿਹਾ ਕਰਨ ਨਾਲ ਅਮਰੀਕੀ ਲੋਕਾਂ ਨੂੰ ਜਾਬਾਂ ਦਾ ਨੁਕਸਾਨ ਝਲਣਾ ਪਿਆ।
ਭਾਰਤ ਦੀ ਇਹ ਬਹੁਤ ਵੱਡੀ ਕੰਪਨੀ ਅਮਰੀਕੀ ਵੀਜ਼ਾ ਨਿਯਮਾਂ ਦੇ ਉਲੰਘਣ ਨੂੰ ਸਵੀਕਾਰਦੇ ਹੋਏ ਜੁਰਮਾਨਾ ਦੇਣ ਲਈ ਤਿਆਰ ਹੋ ਗਈ ਹੈ। ਇਸ ਕੰਪਨੀ ਤੇ ਭਾਰਤ ਦੇ ਲੋਕਾਂ ਨੂੰ ਬਿਨਾਂ ੳੇਚਿਤ ਵੀਜ਼ੇ ਦੇ ਜਾਣਬੁੱਝ ਕੇ ਅਮਰੀਕਾ ਵਿੱਚ ਕੰਮ ਕਰਨ ਲਈ ਭੇਜਣ ਦਾ ਆਰੋਪ ਲਗਾਇਆ ਗਿਆ ਹੈ। ਇੰਫੋਸਿਸ ਤੇ ਇਹ ਵੀ ਆਰੋਪ ਲਗਿਆ ਹੈ ਕਿ ਉਸ ਨੇ ਝੂਠੇ ਪੇਪਰ ਵਿਖਾ ਕੇ ਅਮਰੀਕੀ ਅਦਾਲਤ ਨੂੰ ਧੋਖਾ ਦੇਣ ਦੀ ਕੋਸਿ਼ਸ਼ ਕੀਤੀ ਹੈ।