ਫਤਹਿਗੜ੍ਹ ਸਾਹਿਬ – “ਹਿੰਦ ਦੇ ਮਸ਼ਹੂਰ ਲੇਖਕ ਸ. ਖੁਸਵੰਤ ਸਿੰਘ ਅਤੇ ਪੰਜਾਬ ਦੇ ਸਾਬਕਾ ਡੀ.ਜੀ.ਪੀ. ਕੇ.ਪੀ.ਐਸ. ਗਿੱਲ ਵੱਲੋਂ ਆਪੋ-ਆਪਣੇ ਤੌਰ ਤੇ ਲਿਖੀਆਂ ਗਈਆਂ ਕਿਤਾਬਾਂ ਵਿਚ ਇਸ ਗੱਲ ਦਾ ਵਰਣਨ ਕਰਕੇ ਕਿ “ਆਪਰੇਸ਼ਨ ਬਲਿਊ ਸਟਾਰ” ਦਾ ਫੌਜੀ ਹਮਲੇ ਲਈ ਮਰਹੂਮ ਇੰਦਰਾਂ ਗਾਂਧੀ ਕਸੂਰਵਾਰ ਨਹੀ ਸੀ, ਬਲਕਿ ਉਸਦੇ ਸਲਾਹਕਾਰ ਦੋਸ਼ੀ ਹਨ ।” ਜੇਕਰ ਇਹ ਗੱਲ ਠੀਕ ਹੈ ਕਿ ਅਜਿਹੇ ਕੰਮ ਉਸਦੇ ਸਲਾਹਕਾਰ ਕਰਦੇ ਸਨ, ਫਿਰ ਜੋ ਬੰਗਲਾਦੇਸ਼ ਦੀ ਹਿੰਦੂਤਵ ਨਾਲ ਲੜਾਈ ਹੋਈ ਸੀ ਅਤੇ ਵੱਖਰਾ ਬੰਗਲਾਦੇਸ਼ ਪਾਕਿਸਤਾਨ ਵਿਚੋ ਕੱਢਕੇ ਬਣਾਇਆ ਗਿਆ ਸੀ ਤਾਂ ਫਿਰ ਉਸਦਾ ਇਵਜਾਨਾ ਵੀ ਮਰਹੂਮ ਇੰਦਰਾਂ ਗਾਂਧੀ ਨੂੰ ਨਹੀਂ, ਇਹਨਾਂ ਸਲਾਹਕਾਰਾਂ ਨੂੰ ਜਾਂਦਾ ਹੈ । ਜਿਹੜੇ ਇਥੋ ਦੇ ਰਾਜਿਆਂ ਨੂੰ ਮੁਆਵਜ਼ਾਂ ਦਿੱਤਾ ਗਿਆ ਸੀ ਅਤੇ ਇਥੋ ਦੇ ਬੈਂਕ ਨੈਸਨਲਾਈਜ਼ ਕੀਤੇ ਗਏ ਸਨ, ਉਹ ਵੀ ਮਰਹੂਮ ਇੰਦਰਾਂ ਗਾਂਧੀ ਦੇ ਸਲਾਹਕਾਰਾਂ ਦੀ ਬਦੌਲਤ ਸੀ । ਇਸਦਾ ਸਪੱਸਟ ਅਰਥ ਹੈ ਕਿ ਉਪਰੋਕਤ ਦੋਵੇ ਲੇਖਕਾਂ ਵੱਲੋਂ ਆਪਣੀਆਂ ਲਿਖੀਆਂ ਗਈਆਂ ਕਿਤਾਬਾਂ ਵਿਚ ਜੋ ਕੰਮ ਇੰਦਰਾਂ ਗਾਂਧੀ ਦੇ ਸਲਾਹਕਾਰਾਂ ਦੁਆਰਾ ਕੀਤੇ ਦਰਸਾਏ ਗਏ ਹਨ, ਉਹ ਇਹ ਇਸ਼ਾਰਾਂ ਕਰਦੇ ਹਨ ਕਿ ਇੰਦਰਾਂ ਗਾਂਧੀ ਤਾ ਬਿਲਕੁਲ “ਡਫਰ” ਸੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਖੁਸਵੰਤ ਸਿੰਘ ਅਤੇ ਕੇ.ਪੀ.ਐਸ. ਗਿੱਲ ਵੱਲੋ ਆਪੋ-ਆਪਣੀਆਂ ਲਿਖੀਆਂ ਕਿਤਾਬਾਂ ਵਿਚ ਸਿੱਖ ਕਤਲੇਆਮ ਅਤੇ ਬਲਿਊ ਸਟਾਰ ਦੇ ਫੌਜੀ ਆਪਰੇਸ਼ਨ ਤੋਂ ਮਰਹੂਮ ਇੰਦਰਾਂ ਗਾਂਧੀ ਨੂੰ ਬੇਕਸੂਰ ਠਹਿਰਾਉਣ ਦੇ ਦਿੱਤੇ ਗਏ ਖਿਆਲਾਤਾਂ ਉਤੇ ਤਿੱਖਾਂ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਜ਼ਾਹਰ ਕੀਤੇ । ਉਹਨਾਂ ਕਿਹਾ ਕਿ ਸ੍ਰੀ ਕੇ.ਪੀ.ਐਸ. ਗਿੱਲ ਇਹ ਵੀ ਕਹਿ ਰਹੇ ਹਨ ਕਿ ਗੁਜਰਾਤ ਵਿਚ ਗੋਧਰਾ ਕਾਂਡ ਸਮੇਂ ਮੁਸਲਿਮ ਕੌਮ ਦੇ ਹੋਏ ਕਤਲੇਆਮ ਮੋਦੀ ਨੇ ਨਹੀਂ ਕਰਵਾਇਆ ਸੀ । ਕਿਉਕਿ ਉਸ ਸਮੇਂ ਸ੍ਰੀ ਮੋਦੀ ਅਜੇ ਨਵੇ ਮੁੱਖ ਮੰਤਰੀ ਬਣੇ ਸਨ, ਉਹਨਾ ਦਾ ਨਿਜ਼ਾਮ ਉਤੇ ਅਤੇ ਅਫ਼ਸਰਸ਼ਾਹੀ ਉਤੇ ਪੂਰਾ ਕੰਟਰੋਲ ਨਹੀਂ ਸੀ । ਜੇਕਰ ਕੇ.ਪੀ.ਐਸ. ਗਿੱਲ ਵੱਲੋਂ ਪ੍ਰਗਟਾਈ ਇਹ ਲਿਖਤ ਨੂੰ ਇਕ ਪਲ ਲਈ ਸੱਚ ਵੀ ਮੰਨ ਲਿਆ ਜਾਵੇ ਤਾਂ ਸਿੱਖ ਕੌਮ ਕੇ.ਪੀ.ਐਸ. ਗਿੱਲ ਤੋ ਪੁੱਛਣਾ ਚਾਹਵੇਗੀ ਕਿ ਜੋ ਹੁਣ ਗੁਜਰਾਤ ਦਾ ਚੌਥੀ ਵਾਰ ਮੁੱਖ ਮੰਤਰੀ ਬਣਨ ਉਪਰੰਤ ਵੀ ਜੋ 60 ਹਜ਼ਾਰ ਗੁਜਰਾਤ ਵਿਚ ਵੱਸਣ ਵਾਲੇ ਸਿੱਖਾਂ ਨੂੰ ਉਹਨਾਂ ਦੀਆਂ ਜਮੀਨਾਂ ਤੋ ਜ਼ਬਰੀ ਵਾਂਝੇ ਕਰ ਰਿਹਾ ਹੈ ਅਤੇ ਉਥੇ ਇਕ ਸਿੱਖ ਪਰਿਵਾਰ ਉਤੇ ਕਾਤਲਾਨਾ ਹਮਲਾ ਕਰਕੇ ਸਿੱਖਾਂ ਵਿਚ ਦਹਿਸਤ ਪਾਈ ਜਾ ਰਹੀ ਹੈ, ਕੀ ਇਹ ਕਾਰਵਾਈ ਮੋਦੀ ਕਰ ਰਿਹਾ ਹੈ ਜਾਂ ਕੋਈ ਹੋਰ? ਦੂਸਰਾ ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋ ਮਰਹੂਮ ਇੰਦਰਾਂ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਉਤੇ ਬਲਿਊ ਸਟਾਰ ਦਾ ਫੌਜੀ ਹਮਲਾ ਕੀਤਾ ਸੀ, ਤਾਂ ਸ੍ਰੀ ਵਾਜਪਾਈ ਜੋ ਬੀਜੇਪੀ ਦੇ ਮੁੱਖ ਆਗੂ ਹਨ, ਉਹਨਾਂ ਵੱਲੋਂ ਇੰਦਰਾਂ ਗਾਂਧੀ ਨੂੰ “ਦੁਰਗਾ ਮਾਤਾ” ਦਾ ਖਿਤਾਬ ਦੇ ਕੇ ਫ਼ੌਜੀ ਹਮਲੇ ਲਈ ਉਸਦੀ ਪ੍ਰਸ਼ੰਸ਼ਾਂ ਕੀਤੀ ਗਈ ਸੀ । ਸ੍ਰੀ ਅਡਵਾਨੀ ਵੱਲੋਂ ਕਿਹਾ ਗਿਆ ਸੀ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ । ਸਿੱਖ ਕੌਮ ਵਿਰੁੱਧ ਇਹਨਾਂ ਫਿਰਕੂਆਂ ਵੱਲੋਂ ਕੀਤੇ ਜਾ ਰਹੇ ਅਮਲਾਂ ਨੂੰ ਸਿੱਖ ਕੌਮ ਕਿਵੇ ਨਜ਼ਰ ਅੰਦਾਜ ਕਰ ਸਕਦੀ ਹੈ ?
ਉਹਨਾਂ ਆਪਣੇ ਬਿਆਨ ਦੇ ਅੰਤ ਵਿਚ ਸਿੱਖ ਕੌਮ ਦੇ ਕਾਤਲ ਮਰਹੂਮ ਇੰਦਰਾਂ ਗਾਂਧੀ ਵਰਗੇ ਹੁਕਮਰਾਨਾਂ ਦੇ ਅਜਿਹੇ ਲੇਖਕ, ਅਹਿਲਕਾਰਾਂ ਨੂੰ ਜਨਤਕ ਤੌਰ ਤੇ ਸਵਾਲ ਕਰਦੇ ਹੋਏ ਕਿਹਾ ਕਿ ਆਪਣੇ ਸਵਾਰਥਾਂ ਦੀ ਪੂਰਤੀ ਲਈ ਅਜਿਹੇ ਅਹਿਲਕਾਰ “ਝੋਲੀ-ਚੁੱਕਣ” ਦੀ ਐਨੀ ਥੱਲ੍ਹੇ ਵਾਲੀ ਹੱਦ ਤੱਕ ਵੀ ਚਲੇ ਜਾਣਗੇ, ਇਹ ਇਕ ਸਿੱਖ ਕੌਮ ਲਈ ਸੰਜ਼ੀਦਾਂ ਤੌਰ ਤੇ ਸੋਚਣ, ਅੱਗੇ ਵੱਧਣ ਅਤੇ ਐਕਸ਼ਨ ਕਰਨ ਦਾ ਸੰਦੇਸ਼ ਦਿੰਦੀ ਹੈ ।