ਨਵੀਂ ਦਿੱਲੀ- ਬੀਜੇਪੀ ਨੇ ਦਿੱਲੀ ਵਿਧਾਨ ਸੱਭਾ ਚੋਣਾਂ ਦੇ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਪਾਰਟੀ ਨੇ 62 ਸੀਟਾਂ ਤੇ ਉਮੀਦਵਾਰਾਂ ਦੀ ਘੋਸ਼ਣਾ ਕੀਤੀ ਹੈ। ਮੁੱਖਮੰਤਰੀ ਸ਼ੀਲਾ ਦੀਕਸ਼ਤ ਨੂੰ ਸਖਤ ਟੱਕਰ ਦੇਣ ਲਈ ਵਿਜੇਂਦਰ ਗੁਪਤਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਬੀਜੇਪੀ ਨੇ ਦਿੱਲੀ ਤੋਂ ਆਪਣੇ 3 ਮੌਜੂਦਾ ਵਿਧਾਇਕਾਂ ਦੇ ਟਿਕਟ ਕਟ ਦਿੱਤੇ ਹਨ ਅਤੇ ਚਾਰ ਸੀਟਾਂ ਆਪਣੇ ਸਹਿਯੋਗੀ ਅਕਾਲੀ ਦਲ ਨੂੰ ਦਿੱਤੀਆਂ ਹਨ।
ਬੀਜੇਪੀ ਨੇ ਸ਼ੀਲਾ ਦੇ ਮੁਕਾਬਲੇ ਸਾਬਕਾ ਪ੍ਰਦੇਸ਼ ਪ੍ਰਧਾਨ ਵਿਜੇਂਦਰ ਗੁਪਤਾ ਨੂੰ ਉਤਾਰਿਆ ਹੈ। ਇਸ ਵਾਰ ਤਿੰਨ ਵਾਰ ਦਿੱਲੀ ਦੀ ਮੁੱਖਮੰਤਰੀ ਬਣੀ ਸ਼ੀਲਾ ਦੀਕਸ਼ਤ ਨੂੰ ਸਖਤ ਟੱਕਰ ਮਿਲਣ ਵਾਲੀ ਹੈ।ਗੁਪਤਾ ਨੂੰ ਪਾਰਟੀ ਵਿੱਚ ਪਹਿਲੀ ਸ਼ਰੇਣੀ ਵਿੱਚ ਮੰਨਿਆ ਜਾਂਦਾ ਹੈ।ਭਾਜਪਾ ਨੇ ਅਕਾਲੀ ਦਲ ਨੂੰ ਰਾਜੌਰੀ ਗਾਰਡਨ, ਹਰੀ ਨਗਰ, ਕਾਲਕਾ ਜੀ ਅਤੇ ਸ਼ਾਹਦਰਾ ਦੀਆਂ ਸੀਟਾਂ ਦਿੱਤੀਆਂ ਹਨ।ਆਮ ਆਦਮੀ ਦਾ ਕੇਜਰੀਵਾਲ ਨੇ ਵੀ ਸ਼ੀਲਾ ਦੇ ਖਿਲਾਫ਼ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ।