ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਚ ਦਿੱਲੀ ਵਿਧਾਨ ਸਭਾ ਦੀਆਂ ਚੋਣਾ ਲੜਨ ਵਾਸਤੇ ਚਲੀ ਬੈਠਕ ਵਿਚ ਪੱਛਮ ਦਿੱਲੀ ਦੀਆਂ ਹਰੀ ਨਗਰ, ਰਾਜੋਰੀ ਗਾਰਡਨ, ਸਾਉਥ ਦਿੱਲੀ ਦੀ ਕਾਲਕਾ ਜੀ, ਅਤੇ ਯਮੁਨਾਪਾਰ ਦੀ ਸ਼ਾਹਦਰਾ ਸੀਟ ਤੇ ਚੋਣਾ ਲੜਨ ਲਈ ਆਮ ਸਹਿਮਤੀ ਬਨ ਗਈ ਹੈ। ਇਸ ਬਾਰੇ ਹੋਰ ਜਾਨਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੀਡਿਆ ਪ੍ਰਭਾਰੀ ਪਰਮਿੰਦਰ ਪਾਲ ਸਿੰਘ ਨੇ ਜਾਨਕਾਰੀ ਦਿੱਤੀ ਕਿ ਉਕੱਤ ਬੈਠਕ ਵਿਚ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ, ਸੀਨੀਅਰ ਆਗੂ ਨਿਤੀਨ ਗੜਕਰੀ,, ਸੁਸ਼ਮਾ ਸਵਰਾਜ, ਅਰੂਣ ਜੇਤਲੀ, ਵੇਂਕਈਆਂ ਨਾਉਡੂ, ਤੇ ਰਾਮਲਾਲ ਜਦੋ ਕਿ ਅਕਾਲੀ ਦਲ ਵਲੋਂ ਸੀਨੀਅਰ ਆਗੂ ਨਰੇਸ਼ ਗੁਜਰਾਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਪ੍ਰਭਾਰੀ ਬਲਵੰਤ ਸਿੰਘ ਰਾਮੂਵਾਲੀਆ ਮੌਜੂਦ ਸਨ। ਪੱਛਮ ਦਿੱਲੀ ਦੀਆਂ 2 ਸੀਟਾਂ ਮਿਲਣ ਤੇ ਖੂਸ਼ੀ ਪ੍ਰਗਟਾਉਂਦੇ ਹੋਏ ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਸ਼ੇਸ਼ ਰੂਚੀ ਲੈਣ ਕਾਰਣ ਹੀ ਇਹ ਸੀਟਾਂ ਅਕਾਲੀ ਦਲ ਨੂੰ ਮਿਲ ਸਕੀਆਂ ਹਨ ਤੇ ਇਕ ਦੋ ਦਿਨ੍ਹਾਂ ਦੇ ਵਿਚ ਹੀ ਸੁਖਬੀਰ ਸਿੰਘ ਬਾਦਲ ਚਾਰੋਂ ਸੀਟਾਂ ਦੇ ਉਮੀਦਵਾਰਾਂ ਦੇ ਨਾਂ ਤੇ ਚੋਣ ਨਿਸ਼ਾਨ ਬਾਰੇ ਘੋਸ਼ਣਾ ਕਰਨਗੇ।