ਲੀਅਰ, (ਰੁਪਿੰਦਰ ਢਿੱਲੋ ਮੋਗਾ)-ਨਾਰਵੇ ਦੇ ਸ਼ਹਿਰ ਦਰਾਮਨ ਦੇ ਇਲਾਕੇ ਲੀਅਰ ਸਥਿਤ ਗੁਰੂ ਘਰ ਚ ਸਿੱਖ ਸੰਗਤਾਂ ਵੱਲੋ ਛੇਵੀ ਪਾਤਸ਼ਾਹੀ ਸ਼੍ਰੀ ਹਰਗੋਬਿੰਦ ਸਾਹਿਬ ਦੀ ਯਾਦ ਚ ਜਦ ਉਹ ਗਵਾਲੀਅਰ ਦੇ ਕਿਲੇ ਤੋ ਮੁੱਕਤ ਹੋ 52 ਪਹਾੜੀ ਰਾਜਿਆ ਸਮੇਤ ਅੰਮਿ੍ਤਸਰ ਪਹੁੰਚੇ ਅਤੇ ਇਸ ਬੰਦੀ ਛੋੜ ਦਿਵਸ ਨੂੰ ਇਲਾਕੇ ਚ ਵੱਸਦੀ ਸਿੱਖ ਸੰਗਤ ਵੱਲੋ ਗੁਰੂ ਘਰ ਨਮਸਤਕ ਹੋ ਯਾਦ ਕੀਤਾ ਗਿਆ।ਦਿਨ ਵੇਲੇ ਦੀਵਾਨ ਸਜਾਏ ਗਏ ਜਿਸ ਵਿੱਚ ਪੰਜਾਬੋ ਆਏ ਭਾਈ ਨਗਿੰਦਰ ਸਿੰਘ,ਭਾਈ ਰਣਯੋਧ ਸਿੰਘ ਖਾਲਸਾ ਤੇ ਵਿਸ਼ਵਤੇਜ ਸਿੰਘ(ਨਾਰਵੇ) ਵੱਲੋ ਅੰਮਿ੍ਬਾਣੀ ਦਾ ਕੀਰਤਨ ਕਰ ਆਈ ਹੋਈ ਸੰਗਤ ਨੂੰ ਨਿਹਾਲ ਕੀਤਾ।ਇਸ ਮੋਕੇ ਨਵੰਬਰ 84 ਦੇ ਸਿੱਖ ਦੰਗਿਆਂ ਦੇ ਸ਼ਹੀਦਾਂ ਤੇ ਭਾਈ ਸ਼ਹੀਦ ਬੇਅੰਤ ਸਿੰਘ ਨੂੰ ਸ਼ਰਧਾਜਲੀਆਂ ਭੇਟ ਕੀਤੀਆਂ ਗਈਆ।।ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਮਨਜੋਰ ਸਿੰਘ,ਸੱਕਤਰ ਭਾਈ ਹਰਵਿੰਦਰ ਸਿੰਘ ਤਰਾਨਬੀ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤਾ। ਸ਼ਾਮ ਨੂੰ ਭਾਰੀ ਸੰਖਿਆ ਚ ਸੰਗਤਾਂ ਨੇ ਆਪਣੀਆ ਹਾਜ਼ਰੀਆਂ ਲਿਵਾ ਕੀਰਤਨ ਅਤੇ ਰੱਬੀ ਬਾਣੀ ਦਾ ਆਨੰਦ ਮਾਣਿਆ। ਲੰਗਰ ਦੀ ਸੇਵਾ ਨਾਰਵੇ ਦੇ ਆਜ਼ਾਦ ਸਪੋਰਟਸ ਕੱਲਬ ਵੱਲੋ ਨਿਭਾਈ ਗਈ। ਗੁਰੂਦੁਆਰਾ ਪ੍ਰਬੰਧਕ ਕਮੇਟੀ ਲੀਅਰ ਦੇ ਮੁੱਖ ਸੇਵਾਦਾਰ ਭਾਈ ਮਨਜੋਰ ਸਿੰਘ,ਬੀਬੀ ਉਪਕਾਰ ਕੌਰ ਉੱਪ ਮੁੱਖ ਸੇਵਾਦਾਰ, ਹਰਵਿੰਦਰ ਸਿੰਘ ਸਕੈਟਰੀ,ਬੀਬੀ ਬਲਵੀਰ ਕੌਰ ਫੋਰਸਤਾਨਦਰ, ਬੀਬੀ ਸੁਰਿੰਦਰ ਕੌਰ ਖਜਾਨਚੀ, ਰਾਜਪ੍ਰੀਤ ਸਿੰਘ ਮੈਂਬਰ, ਤਗਿੰਦਰ ਸਿੰਘ ਆਦਿ ਵੱਲੋ ਗੁਰੂ ਘਰ ਜੁੜੀ ਸੰਗਤ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ। ਇਸ ਤੋਂ ਇਲਾਵਾ ਨਾਰਵੇ ਦੀ ਰਾਜਧਾਨੀ ਓਸਲੋ ਸਥਿਤ ਗੁਰੂ ਘਰ ਚ ਵੀ ਬੰਦੀ ਛੋੜ ਦਿਵਸ ਤੇ ਨਵੰਬਰ 84 ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ।
ਗੁਰੂ ਘਰ ਲੀਅਰ ਨਾਰਵੇ ਚ ਬੰਦੀ ਛੋੜ ਦਿਵਸ ਤੇ ਨਵੰਬਰ 84 ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ
This entry was posted in ਅੰਤਰਰਾਸ਼ਟਰੀ.