ਲੁਧਿਆਣਾ – ਸਪੋਰਟਸ ਕੌਂਸਲ ਲੁਧਿਆਣਾ ਵਲੋਂ ਲੁਧਿਆਣਾ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਰਾਸ਼ਟਰੀ ਪੱਧਰ ਦੀ ਕਰਵਾਈ ਜਾ ਰਹੀ ਤੀਸਰੀ ਕੁਲ ਹਿੰਦ ਸਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨ ਟਰਾਫੀ ਦੀਆਂ ਤਾਰੀਕਾਂ ਦਾ ਐਲਾਨ ਕੀਤਾ ਗਿਆ। ਸਪੋਰਟਸ ਕੌਂਸਲ ਦੇ ਪ੍ਰਧਾਨ ਦਵਿੰਦਰ ਸਿੰਘ ਕਹਿਲ ਦੀ ਅਗਵਾਈ ਵਿਚ ਹੋਈ ਮੀਟਿੰਗ ਦੌਰਾਨ ਮਿਤੀ 17 ਦਸੰਬਰ ਤੋਂ 23 ਦਸੰਬਰ ਤੱਕ ਕਰਵਾਈ ਜਾ ਰਹੀ ਇਸ ਹਾਕੀ ਚੈਂਪੀਅਨ ਟਰਾਫੀ ਵਿਚ ਰਾਸ਼ਟਰੀ ਪੱਧਰ ਦੀਆਂ ਹਾਕੀ ਟੀਮਾਂ ਦੇ ਭਾਗ ਲੈਣ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਸੀਨੀਅਰ ਮੀਤਾ ਪ੍ਰਧਾਨ ਡਾ:ਕੁਲਵੰਤ ਸਿੰਘ ਸੋਹਲ ਨੇ ਦੱਸਿਆ ਕਿ ਲੀਸਗ ਕਮ ਨਾਕ ਆਊਟ ਤਹਿਤ ਹੋਣ ਵਾਲੀ ਇਸ ਹਾਕੀ ਚੈਂਪੀਅਨ ਟਰਾਫੀ ਜੋ ਕਿ ਪ੍ਰਿਥੀਪਾਲ ਸਿੰਘ ਹਾਕੀ ਐਸਟਰੋਟਰਫ ਸਟੇਡੀਅੰ ਪੀ.ਏ.ਯੂ ਲੁਧਿਆਣਾ ਵਿਖੇ ਹੋਵੇਗੀ ਅਤੇ ਇਸ ਵਿਚ ਬੀ.ਪੀ.ਸੀ.ਐਲ, ਏਅਰ ਇੰਡੀਆ ਬੰਬਈ, ਓ.ਐਨ.ਜੀ.ਸੀ, ਇੰਡੀਅਂ ਆਰਮੀ, ਪੰਜਾਬ ਨੈਸ਼ਨਲ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਇੰਡੀਅਨ ਓਵਰਸੀਜ਼ ਬੈਂਕ ਅਤੇ ਸੀ.ਆਰ.ਪੀ.ਐਫ ਅਕੈਡਮੀ ਵਿਚੋਂ ਨਾਮਧਾਰੀ ਅਕੈਡਮੀ, ਸੁਰਜੀਤ ਅਕੈਡਮੀ, ਸੋਨੀਪਤ ਅਕੈਡਮੀ ਤੇ ਪੰਜਾਬ ਐਂਡ ਸਿੰਧ ਬੈਂਕ ਅਕੈਡਮੀ ਭਾਗ ਲੈਣਗੀਆਂ। ਉਨ੍ਹਾਂ ਦੱਸਿਆ ਕਿ ਸਪੋਰਟਸ ਕੌਂਸਲ ਲੁਧਿਆਣਾ ਵਲੋਂ ਕਰਵਾਏ ਜਾ ਰਹੇ ਇਸ ਆਲ ਇੰਡੀਆ ਸਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨ ਟਰਾਫੀ ਦੀ ਤਿਆਰੀ ਲਈ ਕੌਂਸਲ ਦੀਆਂ ਵੱਖ ਵੱਖ ਖੇਡ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਇਸ ਮੌਕੇ ਹੋਰਾਂ ਤੋਂ ਇਲਾਵਾ ਕੌਂਸਲ ਦੇ ਚੇਅਰਮੈਨ ਭੁਪਿੰਦਰ ਸਿੰਘ ਭਿੰਦਾ ਕੌਂਸਲਰ, ਸਰਪ੍ਰਸਤ ਪ੍ਰੋ. ਗੁਰਭਜਨ ਗਿੱਲ, ਜਨਰਲ ਸਕੱਤਰ ਪਵਿੱਤਰ ਸਿੰਘ ਗਰੇਵਾਲ, ਖਜਾਨਚੀ ਅਜੈਪਾਲ ਸਿੰਘ ਪੂਨੀਆ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਰੇਲਵੇ, ਇੰਦਰਮੋਹਨ ਸਿੰਘ ਕਾਦੀਆਂ (ਸੀਨੀਅਰ ਮੀਤ ਪ੍ਰਧਾਨ) ਪ੍ਰਿਥੀਪਾਲ ਸਿੰਘ ਬਟਾਲਾ, ਭੁਪਿੰਦਰ ਸਿੰਘ ਡਿੰਪਲ, ਮਨਿੰਦਰ ਸਿੰਘ ਗਰੇਵਾਲ, ਬਿੱਟੂ ਗਰੇਵਾਲ, ਭੁੱਟੋ ਗਿੱਲ, ਸੁਖਵਿੰਦਰ ਸਿੰਘ ਘੋਨਾ, ਕੰਵਲਜੀਤ ਸਿੰਘ ਸ਼ੰਕਰ, ਡਾ:ਦਰਸ਼ਨ ਸਿੰਘ ਬੜੀ ਆਦਿ ਹਾਜ਼ਰ ਸਨ।
ਆਲ ਇੰਡੀਆ ਸਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨ ਟਰਾਫੀ 2013 ਦੀਆਂ ਤਾਰੀਕਾਂ ਦਾ ਐਲਾਨ
This entry was posted in ਪੰਜਾਬ.