ਗੁਰਚਰਨ ਪੱਖੋਕਲਾਂ
ਵਾਤਾਵਰਣ ਦਾ ਪਰਦੂਸਣ ,ਪਾਣੀ ਦਾ ਪਰਦੂਸਣ , ਜਹਿਰਾਂ ਵਾਲੀ ਖੇਤੀ ,ਇਹ ਕਰਜਾਈ ਕਿਉਂ ਹੁੰਦਾਂ , ਕਿਸਾਨ ਟੈਕਸ ਨਹੀਂ ਦਿੰਦਾਂ ਪਤਾ ਨਹੀਂ ਕਿੰਨੇ ਕੁ ਹੋਰ ਦੋਸ ਨੇ ਜੋ ਕਿਸਾਨ ਸਿਰ ਧਰੇ ਜਾ ਰਹੇ ਹਨ। ਕਿਸਾਨ ਕੋਲ ਵੇਹਲ ਹੀ ਨਹੀਂ ਕਿ ਉਹ ਪਰਚਾਰ ਮੀਡੀਏ ਵਿੱਚ ਕਿਸੇ ਦੋਸ ਦਾ ਜਵਾਬ ਦੇ ਸਕੇ । ਇੱਕ ਪਾਸੜ ਪਰਚਾਰ ਯੁੱਧ ਚਲਾਇਆ ਜਾ ਰਿਹਾ ਹੈ। ਕਿਸਾਨਾਂ ਦੇ ਅਖੌਤੀ ਆਗੂ ਸਰਕਾਰਾਂ ਅਤੇ ਅਮੀਰਾਂ ਦੇ ਦਲਾਲ ਨੇ ਜਿਹੜੇ ਆਪਣਾਂ ਹਿੱਸਾ ਵਸੂਲੀ ਵਿੱਚ ਲੱਗੇ ਹੋਏ ਨੇ । ਕਿਸਾਨ ਨੂੰ ਨਿਰਦੋਸ ਸਿੱਧ ਕਰਨ ਲਈ ਉਹਨਾਂ ਕੋਲ ਲਿਖਣ ਲਈ ਕੁੱਝ ਹੈ ਨਹੀਂ ਕਿਉਂਕਿ ਉਹ ਕਿਸਾਨਾਂ ਦੀ ਥਾਂ ਸਰਕਾਰਾਂ ਅਤੇ ਅਮੀਰ ਕਿਸਾਨਾਂ ਅਤੇ ਅਮੀਰ ਆੜਤੀਆਂ ਦੇੀ ਪੈਦਾਇਸ ਹਨ ਅਤੇ ਉਹਨਾਂ ਦੇ ਮਕਸਦਾਂ ਲਈ ਕੰਮ ਕਰਨਾਂ ਉਹਨਾਂ ਦਾ ਫਰਜ ਹੈ। ਆਪ ਕਮਾਈ ਕਰੋ ਅਤੇ ਆਪਣੇ ਜਨਮ ਦਾਤਿਆਂ ਨੂੰ ਕਮਾਈ ਕਰਵਾਉ ਜੋ ਪੈਸੇ ਜਾਂ ਵੋਟਾਂ ਦੇ ਰੂਪ ਵਿੱਚ ਹੈ। ਅਸਲੀ ਕਿਸਾਨ ਜਿੰਦਗੀ ਜਿਉਣ ਲਈ ਤਿਲ ਤਿਲ ਕਰਕੇ ਮਰ ਰਿਹਾ ਹੈ। ਜਗੀਰਦਾਰ ਕਿਸਾਨ ਮਾਲਕ ਏਸੀ ਕੋਠੀਆਂ ਵਿੱਚ ਅਰਾਮ ਫੁਰਮਾ ਰਿਹਾ ਹੈ। ਕਿਸੇ ਵੀ ਪਰਚਾਰ ਸਾਧਨ ਇਲੈਕਟਰੋਨਿਕ ਮੀਡੀਆਂ ਜਾਂ ਪਰਿੰਟ ਮੀਡੀਏ ਵਿੱਚ ਕਿਸਾਨ ਦਾ ਪੱਖ ਸਾਹਮਣੇ ਨਹੀਂ ਰੱਖਿਆਂ ਜਾਂਦਾਂ ਕਿੳਂਕਿ ਸਰਕਾਰਾਂ ਕਿਸਾਨ ਨੂੰ ਦਬਾਕੇ ਰੱਖਣ ਦੀ ਨੀਤੀ ਤੇ ਚੱਲ ਰਹੀਆਂ ਹਨ। ਕਿਸਾਨ ਵਰਗ ਗਰੀਬੀ ਦੀ ਦਲਦਲ ਵਿੱਚ ਹੋਣ ਕਰਕੇ ਆਪਣੇ ਵਿੱਚੋਂ ਕਿਸਾਨ ਦੀ ਦਰਦਮਈ ਗਾਥਾ ਕਹਿਣ ਵਾਲੇ ਪੈਦਾ ਕਰਨ ਦੀ ਹਾਲਤ ਵਿੱਚ ਹੀ ਨਹੀਂ। ਮੀਡੀਆਂ ਮਸਾਲਾ ਖਬਰਾਂ ਤੇ ਜਿਉਂਦਾਂ ਹੈ। ਵਾਤਾਵਰਣ ਪਰਦੂਸਣ ਦੀਆਂ ਖਬਰਾਂ ਖੂਬ ਚੱਲ ਰਹੀਆਂ ਹਨ ਜਿਸ ਲਈ ਮਸਾਲਾ ਖਬਰਾਂ ਬਣਾਈਆਂ ਜਾਂਦੀਆਂ ਹਨ ਜਿਸ ਲਈ ਕਿਸਾਨੀ ਨੂੰ ਹੀ ਬਦਨਾਮ ਕਰਨ ਦੇ ਰਾਹ ਤੁਰਨਾਂ ਕੋਈ ਚੰਗੀਂ ਗੱਲ ਨਹੀਂ ।
ਪਰਦੂਸਣ ਫੈਲਾਉਣ ਦਾ ਕੰਮ ਕੀ ਇਕੱਲਾ ਕਿਸਾਨ ਹੀ ਕਰਦਾ ਹੈ ਨਹੀ ਦੇਸ ਦਾ ਅਮੀਰ ਵਰਗ ਬਿਨਾਂ ਲੋੜ ਤੋਂ ਪਰਦੂਸਣ ਫੈਲਾਉਣ ਲਈ ਵੱਧ ਜੁੰਮੇਵਾਰ ਹੈ। ਅਮੀਰ ਪਰੀਵਾਰ ਦਾ ਹਰ ਮੈਂਬਰ ਕਈ ਕਈ ਕਾਰਾਂ ਅਤੇ ਬਾਈਕ ਆਦਿ ਕਿਉਂ ਰੱਖਦਾ ਹੈ। ਕਿਸਾਨ ਦੇ ਖੇਤਾਂ ਦਾ ਪਰਦੂਸਣ ਕੁੱਝ ਦਿਨਾਂ ਲਈ ਹੁੰਦਾਂ ਹੈ ਪਰ ਦੇਸ ਦੇ ਸਾਰੇ ਸਹਿਰਾਂ ਵਿੱਚ ਪਰਦੂਸਣ ਜਾਂ ਕਾਰਬਨਡਾਈ ਅਕਸਾਈਡ ਦਾ ਲੈਵਲ ਸਾਰਾ ਸਾਲ ਕਿਉਂ ਉੱਚਾ ਰਹਿੰਦਾਂ ਹੈ। ਹਰ ਅਮੀਰ ਦੇ ਘਰ ਲੱਗਿਆ ਇੱਕ ਏਸੀ ਪੰਜ ਹਾਰਸ ਪਾਵਰ ਦੇ ਇੰਜਣ ਨਾਲ ਚੱਲਣ ਵਾਲੇ ਜਨਰੇਟਰ ਦੀ ਮੰਗ ਕਰਦਾ ਹੈ ਜਿਸ ਵਿੱਚ ਬਲਦਾ ਡੀਜਲ ਕੀ ਪਰਦੂਸਣ ਨਹੀਂ ਫੈਲਾਉਂਦਾਂ? ਬਿਨ ਮਤਲਬ ਸਹਿਰਾਂ ਵਿੱਚ ਬਿਜਲੀ ਵਰਤਣ ਕਰਕੇ ਇਸ ਨੂੰ ਬਣਾਉਣ ਲਈ ਬਲਦਾ ਕੋਲਾ ਕੀ ਪਰਦੂਸਣ ਨਹੀਂ ਫੈਲਾਉਦਾਂ? ਜੇ ਪਰਦੂਸਣ ਕਿਸਾਨ ਫੈਲਾਉਂਦੇ ਹਨ ਫਿਰ ਸਹਿਰਾਂ ਵਿੱਚ ਗੰਦਗੀ ਦੀ ਬੋ ਕਿਉਂ ਆਉਂਦੀ ਹੈ ਜਦਕਿ ਪਿੰਡਾਂ ਵਿੱਚ ਸਹਿਰਾਂ ਨਾਲੋਂ ਕਿਤੇ ਵੱਧ ਸਾਫ ਹਵਾ ਹੁੰਦੀ ਹੈ। ਜੇ ਕਿਸਾਨ ਨੂੰ ਤੁਸੀਂ ਪਰਾਲੀ ਬਾਲਣ ਤੋਂ ਰੋਕਣ ਦੀ ਮੰਗ ਕਰਦੇ ਹੋ ਤਾਂ ਸਹਿਰਾਂ ਦੇ ਗੰਦ ਨੂੰ ਤੁਸੀ ਅਮੀਰ ਲੋਕ ਖੁਦ ਕਿਉਂ ਨਹੀਂ ਸਾਫ ਕਰਦੇ? ਜੇ ਸਹਿਰੀਆਂ ਦੇ ਫੈਲਾਏ ਗੰਦ ਨੂੰ ਸਾਰੇ ਲੋਕਾਂ ਦੇ ਟੈਕਸ਼ਾ ਵਿਚੋਂ ਤਨਖਾਹ ਲੈਣ ਵਾਲੇ ਸਾਫ ਕਰਦੇ ਹਨ ਤਦ ਖੇਤਾਂ ਦੀ ਰਹਿੰਦ ਖੂੰਹਦ ਨੂੰ ਸਰਕਾਰੀ ਮੁਲਾਜਮਾਂ ਤੋਂ ਸਾਫ ਕਿਉਂ ਨਹੀਂ ਕਰਵਾਇਆ ਜਾ ਸਕਦਾ ਜਾਂ ਫਿਰ ਕਿਸਾਨ ਨੂੰ ਇਸ ਕੰਮ ਦੀ ਮਜਦੂਰੀ ਬਰਾਬਰ ਬੋਨਸ ਦਿੱਤਾ ਜਾਵੇ। ਇਸ ਤਰਾਂ ਦੀ ਵਿਦਵਤਾ ਤੋਂ ਬਚਿਆ ਜਾਣਾਂ ਚਾਹੀਦਾ ਹੈ ਜਿਸ ਨਾਲ ਭਾਰਤ ਦੇਸ ਮੰਗਤਾ ਬਣਨ ਦੇ ਰਾਹ ਪੈ ਜਾਦਾਂ ਹੈ।
ਅਸਲ ਵਿੱਚ ਖੇਤੀਬਾੜੀ ਵਿਭਾਗ ੳਤੇ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਵਿਗਿਆਨੀਆਂ ਨੂੰ ਖੇਤਾਂ ਵਿੱਚ ਬਚਦੀ ਰਹਿੰਦ ਖੂੰਹਦ ਨੂੰ ਵਰਤਣ ਦੀਆਂ ਤਕਨੀਕਾਂ ਬਾਰੇ ਖੋਜ ਕਰਨ ਲਈ ਹੁਕਮ ਦਿੱਤਾ ਜਾਵੇ। ਪਰਾਲੀ ਨੂੰ ਬਾਲਣਾਂ ਹੀ ਪੈਣਾਂ ਹੈ ਚਾਹੇ ਖੇਤਾਂ ਵਿੱਚ ਸਾੜ ਲਉ ਜਾਂ ਉਦਯੋਗਾਂ ਵਿੱਚ ਇਸ ਲਈ ਪਹਿਲ ਸਰਕਾਰ ਨੇ ਕਰਨੀਂ ਹੈ ਕਿਸਾਨ ਨੇ ਨਹੀਂ। ਜਦ ਇਸ ਰਹਿੰਦ ਖੂੰਹਦ ਨੂੰ ਵਰਤਣ ਵਾਲੇ ਉਦਯੋਗ ਹੋਣਗੇ ਤਦ ਕਿਸਾਨ ਇਸਨੂੰ ਵੇਚਣ ਦੀ ਪਹਿਲ ਖੁਦ ਹੀ ਕਰ ਲਵੇਗਾ। ਸੋ ਬੁੱਧੀਜੀਵੀ ਵਰਗ ਜੀ ਆਪਣੀ ਬੁੱਧੀ ਦਾ ਪਰਯੋਗ ਸਰਕਾਰ ਨੂੰ ਮੱਤ ਦੇਣ ਲਈ ਕਰੋ ਨਾਂ ਕਿ ਕਿਸਾਨ ਨੂੰ ਬਦਨਾਮ ਕਰਨ ਲਈ। ਇਸ ਦੇਸ ਦਾ ਸਭ ਤੋ ਵੱਡਾ ਹਿਤੈਸੀ ਕਿਸਾਨ ਹੈ ਅਖੌਤੀ ਅਮੀਰ ਲੇਖਕ ਵਰਗ ਨਹੀਂ। ਦੇਸ ਕਿਸਾਨਾਂ ਦੀ ਮਿਹਨਤ ਕਾਰਨ ਰੋਟੀ ਖਾਦਾਂ ਹੈ ਅਮੀਰ ਵਰਗ ਵਾਂਗ ਲੁੱਟ ਕਾਰਨ ਨਹੀਂ ।
ਪਾਣੀ ਪਰਦੂਸਣ ਦੀ ਗੱਲ ਕਰਦਿਆਂ ਪੰਜਾਬ ਵਿੱਚ ਪੰਜਾਬੀ ਕਿਸਾਨ ਨੂੰ ਦੋਸੀ ਠਹਿਰਾਇਆ ਜਾਂਦਾਂ ਹੈ। ਕੀ ਪੰਜਾਬੀ ਕਿਸਾਨ ਕੋਈ ਬਿਨਾਂ ਮਤਲਬ ਹੀ ਧਰਤੀ ਹੇਠੋਂ ਪਾਣੀ ਕੱਢ ਰਿਹਾ ਹੈ ਜਾਂ ਮਜਬੂਰੀ ਵੱਸ ਹੋਕੇ , ਸੋਚਣਾਂ ਬਣਦਾ ਹੈ। ਜਦ ਕਿਸਾਨ ਨੂੰ ਨਹਿਰੀ ਪਾਣੀ ਦੇਣਾਂ ਹੀ ਬੰਦ ਅਤੇ ਘੱਟ ਕੀਤਾ ਜਾ ਰਿਹਾ ਹੈ ਉਸ ਕੋਲ ਕਿਹੜਾ ਰਸਤਾ ਬਚਦਾ ਹੈ। ਕਿਸਾਨ ਦਾ ਵਰਤਿਆ ਪਾਣੀ ਧਰਤੀ ਵਿੱਚ ਹੀ ਜਾਂਦਾਂ ਹੈ । ਧਰਤੀ ਹੇਠ ਬਹੁਤਾ ਪਾਣੀ ਜਾਣ ਤੋਂ ਬਾਅਦ ਇੱਕ ਹਿੱਸਾ ਵਾਸਪੀਕਰਣ ਰਾਂਹੀ ਉਪਰ ਉੱਠਦਾ ਹੈ ਜੋ ਕੁਦਰਤੀ ਸਿਸਟਮ ਅਨੁਸਾਰ ਮੀਂਹ ਦੇ ਰੂਪ ਵਿੱਚ ਪਾਕ ਪਵਿੱਤਰ ਹੋਕੇ ਜਾਂ ਸਾਫ ਹੋਕੇ ਫਿਰ ਧਰਤੀ ਹੇਠ ਹੀ ਜਾਂਦਾਂ ਹੈ । ਧਰਤੀ ਦੀਆਂ ਹੇਠਲੀਆਂ ਤਹਿਆਂ ਵਿੱਚ ਜਾਣ ਸਮੇਂ ਪਾਣੀ ਕੁਦਰਤੀ ਤੌਰ ਤੇ ਸਾਫ ਹੋ ਜਾਂਦਾ ਹੈ। ਦੂਸਰੇ ਪਾਸੇ ਉਦਯੋਗਪਤੀਆਂ ਦੁਆਰਾ ਕਾਰਖਾਨਿਆਂ ਵਿੱਚ ਅਤਿ ਘਟੀਆਂ ਕੈਮੀਕਲਾਂ ਨੰ ਮਿਲਾਕੇ ਸਿੱਧਾ ਪਾਈਪਾਂ ਰਾਂਹੀ ਧਰਤੀ ਦੀਆਂ ਹੇਠਲੀਆਂ ਤਹਿਆਂ ਵਿੱਚ ਸੁਟਿਆਂ ਜਾਂਦਾ ਹੈ। ਦੂਸਰੇ ਪਾਸੇ ਅਮੀਰ ਸਹਿਰੀ ਵਰਗ ਘਰੇਲੂ ਕੰਮਾਂ ਵਿੱਚ ਅਨੇਕਾਂ ਕੈਮੀਕਲਾਂ ਦੀ ਵਰਤੋਂ ਕਰਦਾ ਹੈ ਜਿਹਨਾਂ ਨੂੰ ਪਾਣੀ ਵਿੱਚੋਂ ਕੱਢਿਆਂ ਹੀ ਨਹੀਂ ਜਾ ਸਕਦਾ ਅਤੇ ਆਪਣੇ ਸੰਘਣੇਪਣ ਕਾਰਨ ਇਹ ਅਮੀਰ ਸਹਿਰੀਆਂ ਦਾ ਪੈਦਾ ਕੀਤਾ ਪਾਣੀ ਨਾਂ ਧਰਤੀ ਹੇਠ ਜਾਦਾਂ ਹੈ ਅਤੇ ਨਾਂ ਹੀ ਖੇਤਾਂ ਵਿੱਚ ਵਰਤਣ ਦੇ ਯੋਗ ਹੈ । ਇਸ ਬਾਰੇ ਮੀਡੀਆ ਕਦੇ ਪਰਚਾਰ ਯੁੱਧ ਨਹੀਂ ਲੜਦਾ। ਸਹਿਰੀਆਂ ਦੇ ਮੁਕਾਬਲੇ ਪਿੰਡਾਂ ਦੇ ਟੋਭੇ ਛੱਪੜ ਹਾਲੇ ਵੀ ਗੰਧ ਰਹਿਤ ਪਾਣੀ ਨਾਲ ਭਰੇ ਹੁੰਦੇ ਹਨ। ਸਹਿਰੀਆਂ ਦਾ ਗੰਦਾ ਕੀਤਾ ਪਾਣੀ ਡੇਗੂੰ ਵਰਗੇ ਰੋਗ ਪੈਦਾ ਕਰ ਰਿਹਾ ਹੈ ਜਦਕਿ ਪਿੰਡਾਂ ਦੇ ਵਿੱਚ ਹਾਲੇ ਇਹ ਕੁੱਝ ਨਹੀ ਹੋ ਰਿਹਾ। ਇਸ ਤਰਾਂ ਦੀਆਂ ਹਾਲਤਾਂ ਵਿੱਚ ਵੀ ਬਦਨਾਮੀ ਦਾ ਪਰਚਾਰ ਯੁੱਧ ਪੇਡੂਆਂ ਅਤੇ ਕਿਸਾਨਾਂ ਵਿਰੁੱਧ ਹੀ ਚਲਾਇਆਂ ਜਾ ਰਿਹਾ ਹੈ। ਸਾਡੇ ਸਮਾਜ ਵਿੱਚ ਤਕੜਿਆਂ ਦਾ ਸੱਤੀਂ ਵੀਹੀਂ ਸੌ ਗਿਣਿਆ ਜਾਂਦਾ ਹੈ। ਤਕੜੇ ਵਰਗ ਦੇ ਲੋਕ ਪਰਚਾਰ ਯੁੱਧ ਵਿੱਚ ਵੀ ਆਪਣੇ ਆਪ ਨੂੰ ਪਾਕਿ ਸਾਫ ਦੱਸ ਰਹੇ ਹਨ ਅਤੇ ਇਸ ਦੇ ਉਲਟ ਕੁਦਰਤੀ ਅਤੇ ਕੁਦਰਤੀ ਸੋਮਿਆਂ ਦਾ ਸਨਮਾਨ ਕਰਨ ਵਾਲੇ ਲੋਕਾਂ ਦਾ ਪੇਡੂੰ ਅਤੇ ਅਣਪੜ ਕਹਿਕੇ ਮਖੌਲ ਉਡਾਇਆ ਜਾਂਦਾ ਹੈ। ਸਮਾਜ ਦੇ ਵਿੱਚ ਮੀਡੀਆਂ ਵਰਗੇ ਪਰਚਾਰ ਸਾਧਨ ਨੂੰ ਵਰਤਣ ਵਾਲੇ ਲੋਕ ਉੱਚ ਕਲਾਸ ਦੇ ਹਨ ਜਿੰਹਨਾਂ ਨੂੰ ਆਪਣੇ ਆਪ ਤੋਂ ਬਿਨਾਂ ਕੋਈ ਪਾਕਿ ਸਾਫ ਹੀ ਦਿਖਾਈ ਨਹੀਂ ਦਿੰਦਾ।
ਕਿਸਾਨ ਵਰਗ ਸਮੁੱਚੇ ਸਮਾਜ ਦਾ ਸਭ ਤੋਂ ਵੱਡਾ ਰੁਜਗਾਰ ਦਾਤਾ ਹੈ। ਵਿੱਦਿਆਂ ਦੇ ਵਿੱਚ 90% ਵਿਦਿਆਰਥੀ ਆਪਣੀ ਆਰਥਿਕਤਾ ਦੀ ਲੁੱਟ ਕਰਵਾ ਕੇ ਜਦ ਵਾਪਸ ਪਰਤਦੇ ਹਨ ਤਦ ਉਹਨਾਂ ਨੂੰ ਖੇਤੀਬਾੜੀ ਦਾ ਧੰਦਾ ਹੀ ਪਨਾਹ ਦਿੰਦਾਂ ਹੈ। ਦੂਸਰੇ ਪਾਸੇ ਸਮਾਜ ਦੇ ਵਿੱਚ ਜੇ ਕੋਈ ਉਸਾਰੀ ਜਾਂ ਉਤਪਾਦਨ ਕਰਨ ਵਾਲੇ ਅਦਾਰੇ ਖੜੇ ਹੁੰਦੇ ਹਨ ਉਹਨਾਂ ਵਿੱਚੋਂ ਬਹੁਤੇ ਖੇਤੀਬਾੜੀ ਦੇ ਕਾਰਨ ਹੀ ਪੈਦਾ ਹੁੰਦੇ ਹਨ ਅਤੇ ਇਹਨਾਂ ਵਿੱਚ ਮਜਦੂਰੀ ਕਰਕੇ ਜਿੰਦਗੀ ਜਿਉਂਣ ਵਾਲੇ ਮਜਦੂਰ ਵੀ ਕੁਦਰਤ ਦਾ ਧੰਨਵਾਦ ਕਰਨ ਵੇਲੇ ਕਿਸਾਨੀ ਵਰਗ ਨੂੰ ਭੁੱਲ ਜਾਂਦੇ ਹਨ ਅਤੇ ਅਮੀਰਾਂ ਦੇ ਗੁਣ ਗਾਉਂਦੇਂ ਹਨ। ਸਰਕਾਰੀ ਬਾਬੂਆਂ ਦੇ ਸਰਕਾਰੀ ਅੰਕੜੇਂ ਦੇਸ ਦੀ ਜੀ ਡੀ ਪੀ ਵਿੱਚ ਕਿਸਾਨ ਦਾ ਹਿੱਸਾ ਭਾਵੇਂ ਹਰ ਸਾਲ ਘੱਟ ਕਰੀ ਜਾਂਦੇ ਹਨ ਪਰ ਦੇਸ ਵਿੱਚ ਖੇਤੀਬਾੜੀ ਅਤੇ ਪੇਡੂੰ ਖੇਤਰ ਹੀ ਦੇਸ ਦੇ ਨਾਗਰਿਕਾਂ ਨੂੰ ਰੁਜਗਾਰ ਬਖਸਦਾ ਹੈ ਜਿਸ ਨਾਲ ਦੇਸ ਦੀ ਬਹੁਗਿਣਤੀ ਦਾ ਜੀਵਨ ਬਸਰ ਹੁੰਦਾਂ ਹੈ। ਸੋ ਕਿਸਾਨਾਂ ਅਤੇ ਰੱਬ ਦੇ ਟਿਕਾਣੇ ਪਿੰਡਾਂ ਅਤੇ ਪਿੰਡ ਵਾਲਿਆਂ ਨੂੰ ਬਦਨਾਮ ਕਰਨ ਤੋਂ ਪਹਿਲਾਂ ਇੱਕ ਵਾਰ ਜਰੂਰ ਸੋਚਣਾਂ ਬਣਦਾ ਹੈ ਕਿ ਇਹ ਲੋਕ ਉਨੇਂ ਮਾੜੇ ਨਹੀਂ ਹਨ ਜਿੰਨੇਂ ਬਣਾਏ ਜਾ ਰਹੇ ਹਨ।