ਲੁਧਿਆਣਾ – ਲੁਧਿਆਣਾ ਯੂਥ ਦਲ, ਸਰਬੱਤ ਖਾਲਸਾ ਲਹਿਰ,ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਅਤੇ ਸਮੂਹ ਸਿੱਖ ਪੰਥ ਤੇ ਜੱਥੇਬੰਦੀਆਂ ਵੱਲੋਂ ਜਿਲ੍ਹਾ ਯੋਜਨਾ ਬੋਰ ਡੇ ਚੇਅਰਮੈਨ ਅਤੇ ਸਾਬਕਾ ਮੰਤਰੀ ਪੰਜਾਬ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਰਾਹੀ ਪੰਜਾਬ ਦੇ ਮੁੱਖ ਮੰਤਰੀ ਸ.ਪਰਕਾਸ ਸਿੰਘ ਬਾਦਲ ਅਤੇ ਡਿਪਟੀ ਕਮਿਸ਼ਨਰ ਨੂੰ ਇੱਕ ਮੈਮੋਰੰਡਮ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਵੱਲੋਂ ਜਿਸ ਤਰ੍ਹਾ ਹਰ ਵਰਗ ਦੇ ਗੁਰੁ ਪੀਰਾਂ, ਮਹਾਂਪੁਰਖਾਂ ਨੂੰ ਵਿਸ਼ੇਸ ਸਨਮਾਨ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾ ਦੇ ਦਿਵਸ ਰਾਜ ਪੱਧਰ ਤੇ ਮਨਾਏ ਜਾਂਦੇ ਹਨ ਅਤੇ ਹਰ ਵਾਰ ਮਹਾਂਰਿਸ਼ੀ ਬਾਲਮੀਕ ਜਯੰਤੀ ਅਤੇ ਮਹਾਤਮਗਾ ਗਾਂਧੀ ਜਯੰਤੀ ਤੇ ਸਰਕਾਰ ਅਤੇ ਪ੍ਰਸਾਸਨ ਵੱਲੋਂ ਵਿਸ਼ੇਸ ਤੌਰ ਤੇ ਹਦਾਇਤਾਂ ਜਾਰੀ ਕਰਕੇ ਸ਼ਾਰਾਬ ਅਤੇ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ ਉਸੇ ਤਰਜ ਤੇ ਜਗਤ ਗੁਰੁ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ ਦਿਹਾੜੇ 17 ਨਵੰਬਰ ਨੂੰ ਵੀ ਸਮੂਹ ਪੰਜਾਬ ਅੰਦਰ ਸਾਰਾਬ ਅਤੇ ਮੀਟ ਮਾਸ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਜਾਣ ਤਾਂ ਜੋ ਪ੍ਰਕਾਸ ਦਿਹਾੜੇ ਦੀ ਪਵਿੱਤਰਤਾ ਕਾਇਮ ਰਹਿ ਸਕੇ ।ਇਸ ਮੌਕੇ ਲੁਧਿਆਣਾ ਯੂਥ ਦਲ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਹਸਨਪੁਰੀ, ਜਨ: ਸਕੱਤਰ ਅਬਰਿੰਦਰ ਸਿੰਘ ਰੌਕਵੈਲ, ਅਮਰਿੰਦਰ ਸਿੰਘ ਗਹੀਰ, ਗੁਰਦੀਪ ਸਿੰਘ ਰਾਜੂ, ਬਲਵਿੰਦਰ ਸਿੰਘ ਕੁਲਾਰ, ਦਿਹਾਤੀ ਪ੍ਰਧਾਨ ਜਗਰੂਪ ਸਿੰਘ ਹਸਨਪੁਰ, ਅਰਵਿੰਦਰ ਸਿੰਘ ਲੋਟੇ, ਅਨਮੋਲ ਬਾਵਾ, ਕੁਲਦੀਪ ਸਿੰਘ,ਇਕਬਾਲ ਸਿੰਘ ਸੋਂਦ, ਅਮਨ ਸੋਹਲ, ਡਾ.ਤਰਸੇਮ ਸਿੰਘ, ਸਰਬਜੀਤ ਸਿੰਘ ਸੋਨੂੰ, ਸਰਬੱਤ ਖਾਲਸਾ ਲਹਿਰ ਤੋਂ ਪ੍ਰਧਾਨ ਬਲਜੀਤ ਸਿੰਘ ਕਾਲਾ ਨੰਗਲ, ਪ੍ਰਿਤਪਾਲ ਸਿੰਘ ਮੁਕੰਦਪੁਰ, ਪਰਮਿੰਦਰ ਸਿੰਘ ਨਿਹੰਗਸਿੰਘ, ਪਰਦੀਪ ਸਿੰਘ,ਮਨਜੀਤ ਸਿੰਘ ਡੀਸੀ, ਕਰਮਜੀਤ ਸਿੰਘ ਧੰਜਲ, ਪਰਮਿੰਦਰ ਸਿੰਘ ਮੰਟਾ, ਰਾਜਿੰਦਰ ਸਿੰਘ ਰਾਜੂ, ਗੁਰਇਕਬਾਲ ਸਿੰਘ, ਹਰਦੀਪ ਸਿੰਘ ਹਨੀ, ਇਟਰਨੈਸਨਲ ਸਿੱਖ ਆਰਗੇਨਾਈਜੇਸ਼ਨ ਤੋਂ ਸੁਖਜਿੰਦਰ ਸਿੰਘ ਜੌੜਾ, ਸੁਖਵਿੰਦਰ ਸਿੰਘ ਖਾਲਸਾ, ਕਯਸ਼ਪ ਰਾਜਪੂਤ ਮਾਹਾ ਸਭਾ ਤੋਂ ਚੇਅਰਮੈਨ ਨਿਰਮਲ ਸਿੰਘ ਐਸ.ਐਸ, ਪ੍ਰਧਾਨ ਬਲਦੇਵ ਸਿੰਘ ਦੋਸਾਂਝ ਤੋਂ ਇਲਾਵਾ ਹੋਰ ਆਗੂ ਵੀ ਮੌਜੂਦ ਸਨ। ਇਸ ਮੌਕੇ ਪੰਜਾਬ ਦੇ ਸਮੂਹ ਨਿਵਾਸੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੇਵਾ ਸੁਸਾਇਟੀਆਂ, ਸਿੰਘ ਸਭਾਵਾਂ ਨੂੰ ਬੇਨਤੀ ਕੀਤੀ ਗਈ ਕਿ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਆਪੋ-ਅਪਣੇ ਇਲਾਕੇ ਵਿੱਚ ਵੱਧ ਤੋਂ ਵੱਧ ਪ੍ਰਚਾਰ ਅਤੇ ਮੀਟ ਸਾਰਾਬ ਦੀਆਂ ਦੁਕਾਨਾ ਬੰਦ ਕਰਵਾਈਆ ਜਾਣ।