ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਪੀ.ਏ..ਯੂ. ਇੰਪਲਾਈਜ ਯੂਨੀਅਨ (ਮਾਨਤਾ ਪ੍ਰਾਪਤ) ਦਾ ਜਨਰਲ ਅਜਲਾਸ ਪਾਲ ਆਡੀਟੋਰਿਅਮ ਵਿਖੇ 11.00 ਵਜੇ ਯੂਨੀਅਨ ਦੇ ਪ੍ਰਧਾਨ ਸ: ਪਰਮਜੀਤ ਸਿੰਘ ਗਿਲ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਵਿੱਚ ਕ੍ਰਿਕਟ ਦੀ ਟੀਮ ਦੇ 25 ਨਵੰਬਰ ਤੋਂ 5 ਦਸੰਬਰ ਤੱਕ ਰੁਝੇਵੇਂ ਅਤੇ ਫੀਲਡ ਵਿੱਚ ਬਿਜਾਈਆਂ ਤੇ ਵਾਡੀਆਂ ਦੇ ਰੁਝੇਵੇਂ ਹੋਣ ਕਰਕੇ ਜਨਵਰੀ, 2014 ਵਿਚ ਕਰਵਾਉਣ ਦਾ ਫੈਸਲਾ ਨਿਖਰਵੀਂ ਬਹੁ ਸੰਮਤੀ ਨਾਲ ਹੋਇਆ। ਮੁਲਾਜਮਾਂ ਨੂੰ ਪਹਿਲਾਂ 30 ਨਵੰਬਰ ਨੂੰ ਯੂਨੀਅਨ ਨਾਲ ਸੰਬੰਧਤ ਗਰੁਪਾਂ ਦੀ ਇਕ ਮੀਟਿੰਗ ਕੀਤੀ ਸੀ ਜਿਸ ਵਿੱਚ 10 ਹਾਜ਼ਰ ਗਰੱਪਾਂ ਵਿੱਚੋਂ 8 ਗਰੁੱਪਾਂ ਨੇ ਯੂਨੀਅਨ ਦੀ ਐਕਜੈਕਟਿਵ ਨੂੰ ਚੋਣਾਂ ਦਸੰਬਰ ਦੀ ਥਾਂ ਜਨਵਰੀ ਵਿੱਚ ਕਰਵਾਉਣ ਲਈ ਲਿਖਤੀ ਬੇਨਤੀ ਕੀਤੀ ਸੀ। ਅੱਜ ਜਨਰਲ ਅਜਲਾਸ ਵਿੱਚ ਪਾਲ ਆਡੀਟੋਰਿਅਮ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋੇਏ ਮੁਜਾਲਮਾਂ ਨੇ ਨਿਖਰਵੀਂ ਬਹੁ ਗਿਣਤੀ ਨਾਲ ਹੱਥ ਖੜੇ ਕਰਕੇ ਚੋਣਾਂ ਅੱਗੇ ਪਾਉਣ ਦੇ ਹੱਕ ਵਿੱਚ ਫਤਵਾ ਦੇ ਦਿੱਤਾ।
ਇਸੇ ਜਨਰਲ ਅਜਲਾਸ ਦੇ ਇਕੱਠ ਨੇ ਇਹ ਵੀ ਫੈਸਲਾ ਲਿਆ ਕਿ ਬਕਾਇਦਾ ਰੋਸ ਮਾਰਚ ਕੱਢਕੇ ਫਿਰੋਜ਼ਪੁਰ ਰੋਡ ਤੇ ਜਇਆ ਜਾਵੇ ਤੇ ਸਮੁੱਚੇ ਮੁਲਾਜਮ ਵੱਡੀ ਗਿਣਤੀ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਨਾਹਰੇ ਮਾਰਦੇ ਹੋਏ ਫਿਰੋਜ਼ਪੁਰ ਰੋਡ ਤੇ ਪਹੁੰਚੇ ਅਤੇ ਫਿਰ ਥਾਪਰ ਹਾਲ ਦੇ ਸਾਹਮਣੇ ਆ ਕੇ ਰੈਲੀ ਕੀਤੀ। ਚਲਦੀ ਹੋਈ ਰੈਲੀ ਵਿੱਚ ਕੰਪਟਰੋਲਰ, ਪੀ.ਏ.ਯੂ. ਨੇ ਪ੍ਰਧਾਨ ਸ: ਪਰਮਜੀਤ ਸਿੰਘ ਗਿੱਲ ਅਤੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੂੰ ਬੁਲਾ ਕੇ ਆਖਿਆ ਕਿ ਅੱਜ ਸ਼ਾਮ ਤੱਕ ਤਨਖਾਹ ਦੇ ਚੈਕ ਜਾਰੀ ਕਰ ਦਿੱਤੇ ਜਾਣਗੇ।
ਯਾਦ ਰਹੇ ਪੀ.ਏ.ਯੂ., ਲੁਧਿਆਣਾ ਦੇ ਮੁਲਾਜਮਾਂ ਨੂੰ ਅਕਤੂਬਰ ਮਹੀਨੇ 17 ਤਰੀਕ ਨੂੰ ਤਨਖਾਹ ਅਤੇ ਪੈਨਸ਼ਨ ਮਿਲੀ ਸੀ, ਦੁਸਹਿਰਾ ਅਤੇ ਈਦ ਦਾ ਤਿਉਹਾਰ ਲੰਘ ਗਿਆ ਸੀ ਇਸ ਵਾਰ ਫੇਰ 11 ਤਰੀਕ ਹੋ ਗਈ ਹੈ ।ਹੁਣ ਫੇਰ ਪੀ.ਏ.ਯੂ. ਇੰਪਲਾਈਜ ਯੂਨਅਿਨ (ਮਾਨਤਾ ਪ੍ਰਾਪਤ) ਦੀ ਅਗਵਾਈ ਹੇਠ ਮੁਲਾਜਮਾਂ ਨੂੰ ਸ਼ੰਘਰਸ਼ ਲੜਨਾ ਪੈ ਰਿਹਾ ਹੈ। ਆਮ ਤੌਰ ਤੇ ਪ੍ਰਬੰਧਕ ਅਤੇ ਸਰਕਾਰਾਂ ਮੁਲਾਜਮਾਂ ਨੂੰ ਦਿਵਾਲੀ ਮੋਕੇ ਬੋਨਸ ਅਤੇ ਤੋਹਫੇ ਦਿਆ ਕਰਦੇ ਹਨ ਪਰੰਤੂ ਪੀ. ਏ. ਯੂ. ਦੇ ਮੁਲਾਜ਼ਮਾਂ ਨੂੰ ਇਸ ਤਿਉਹਾਰਾਂ ਦੇ ਸੀਜਨ ਵਿੱਚ ਤਨਖਾਹ ਨਹੀ ਦਿੱਤੀ ਗਈ। ਤਨਖਾਹ ਲੇਟ ਹੋਣ ਕਾਰਨ ਪੰਜਾਬ ਸਰਕਾਰ ਵੱਲੋਂ ਮਹੀਨੇਵਾਰ ਮਿਲਣ ਵਾਲੀ ਗਰਾਂਟ ਦਾ ਲੇਟ ਹੋਣਾ ਹੈ। ਪੰਜਾਬ ਸਰਕਾਰ ਗਰਾਂਟ ਵਾਰ ਵਾਰ ਲੇਟ ਕਰ ਰਹੀ ਹੈ। ਪਿਛਲੇ ਮਹੀਨੇ ਵੀ ਮੁਲਾਜ਼ਮਾਂ ਅਤੇ ਪੈਂਸ਼ਨਰ ਸਾਥੀਆਂ ਨੂੰ ਰੋਸ ਰੈਲੀਆਂ ਕਰਨੀਆਂ ਪਈਆ ਸੀ।
ਯਾਦ ਰਹੇ ਕਿ ਮੁਲਾਜਮਾਂ ਨੂੰ ਦੀਵਾਲੀ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਦਿਤੀ 8% ਮਹਿੰਗਾਈ ਭੱਤੇ ਦੀ ਕਿਸ਼ਤ ਵੀ ਨਹੀ ਮਿਲੀ ਇਸੇ ਤਰਾਂ ਸੋਧੇ ਸਕੇਲਾਂ ਦੇ ਬਕਾਏ ਦੀ ਗਰਾਂਟ ਲੰਬੇ ਸਮੇਂ ਤੋਂ ਲੰਬਿਤ ਹੈ। ਸੋ ਪੀ. ਏ. ਯੂ. ਲੁਧਿਆਣਾ ਦੇ ਸਮੁੱਚੇ ਮਲਾਜਮਾਂ ਵਿੱਚ ਭਾਰੀ ਰੋਸ ਪਇਆ ਜਾ ਰਿਹਾ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਪ੍ਰਧਾਨ ਸ: ਪਰਮਜੀਤ ਸਿੰਘ ਗਿੱਲ, ਜਨਰਲ ਸਕੱਤਰ ਡ: ਗੁਲਜਾਰ ਸਿੰਘ ਪੰਧੇਰ, ਗੁਰਮੇਲ ਸਿੰਘ ਤੁੰਗ, ਮਨਮੋਹਨ ਸਿੰਘ, ਸਾਬਕਾ ਜਨਰਲ ਸਕੱਤਰ ਅਮ੍ਰਿਤਪਾਲ, ਲਾਲ ਬਹਾਦੁਰ ਯਾਦਵ ਨੇ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾ ਵਿੱਚ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਹੁਣ ਆਰ ਪਾਰ ਦੀ ਲੜਾਈ ਲੜੀ ਜਾਵੇਗੀ। ਯੂਨੀਅਨ ਦੇ ਸੀ. ਮੀਤ ਪ੍ਰਧਾਨ ਸਾਥੀ ਬਲਦੇਵ ਸਿੰਘ ਵਾਲੀਆ ਨੇ ਸੰਬੋਧਨ ਕਰਦਿਆਂ ਆਖਿਆ ਕਿ ਜੇਕਰ ਤਨਖਾਹ ਏਰੀਅਰ ਅਤੇ ਡੀ.ਏ. ਦੀ ਮੰਗ ਨਾ ਮੰਨੀ ਗਈ ਤਾਂ ਪੀ. ਏ. ਯੂ. ਦੇ ਮੁਲਾਜਮ ਪੀ. ਏ. ਯੂ. ਇੰਪਲਾਈਜ ਯੂਨੀਅਨ ਦੀ ਅਗਵਾਈ ਵਿੱਚ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹਨ, ਸੋ ਕੋਈ ਵੀ ਕੁਰਬਾਨੀ ਕਰਕੇ ਪੰਜਾਬ ਸਰਕਾਰ ਦੀਆਂ ਮੁਲਾਜਮ ਵਿਰੋਧੀ ਨੀਤੀਆਂ ਖਿਲਾਫ਼ ਸ਼ੰਘਰਸ਼ ਲੜਿਆ ਜਾਵੇ।
ਅੱਜ ਦੀ ਰੈਲੀ ਅਤੇ ਜਨਰਲ ਬਾਡੀ ਮੀਟਿੰਗ ਵਿੱਚ ਬਾਰ ਬਾਰ ਬੁਲਾਰਿਆਂ ਨੇ ਇਸ ਗੱਲ ਦੀ ਮੰਗ ਕੀਤੀ ਕਿ ਸੋਧੇ ਸਕੇਲਾਂ ਦੇ ਬਕਾਏ ਦੀ ਗਰਾਂਟ ਜਲਦੀ ਤੋਂ ਜਲਦੀ ਦਿਤੀ ਜਾਵੇ ਅਤੇ ਨਾਲ ਹੀ ਪੰਜਾਬ ਸਰਕਾਰ ਵੱਲੋੰ 8% ਮਹਿੰਗਾਈ ਭੱਤੇ ਦੀ ਕਿਸ਼ਤ ਤਨਖਾਹ ਨਾਲ ਲਾਈ ਜਾਵੇ ਨਹੀਂ ਤਾਂ ਮੁਲਾਜਮ ਸੰਘਰਸ਼ ਦਾ ਕੋਈ ਸਖਤ ਤਰੀਕਾ ਅਪਣਾਉਣ ਲਈ ਮਜਬੂਰ ਹੋਣਗੇ।