ਲੁਧਿਆਣਾ : ਪੀ.ਏ.ਯੂ. ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਅਤੇ ਪੀ.ਏ.ਯੂ. ਸੁਪਰਵਾਈਜ਼ਰੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ’ਤੇ ਅੱਜ ਪੈਨਸ਼ਨ ਅਤੇ ਬਕਾਏ ਨਾ ਮਿਲਣ ਦੇ ਰੋਸ ਵਜੋਂ ਥਾਪਰ ਹਾਲ ਸਾਹਮਣੇ ਵਿਸ਼ਾਲ ਰੋਸ ਧਰਨਾ ਲਾਇਆ ਗਿਆ। ਇਸ ਰੋਸ ਧਰਨੇ ਦੀ ਪ੍ਰਧਾਨਗੀ ਜਿਲਾ ਰਾਮ ਬਾਂਸਲ ਅਤੇ ਸ੍ਰੀ ਜਸਵੰਤ ਸਿੰਘ ਨੇ ਸਾਂਝੇਤੌਰ ’ਤੇ ਕੀਤੀ। ਜਿਸ ਵਿਚ ਪੀ.ਏ.ਯੂ. ਦੇ ਸੇਵਾ ਮੁਕਤ ਕਰਮਚਾਰੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਧਰਨੇ ਸਮੇਂ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਜਿਲਾ ਰਾਮ ਬਾਂਸਲ, ਡੀ.ਪੀ. ਮੌੜ ਚੇਅਰਮੈਨ ਅਤੇ ਜਨਰਲਸਕੱਤਰ ਸਤੀਸ਼ ਸੂਦਨੇ ਕਿਹਾ ਕਿ ਹਿੰਦੋਸਤਾਨ ਦੀ ਅੰਨਦਾਤਾ ਏਸ਼ੀਆ ਦੀ ਪ੍ਰਮੁੱਖ ਖੇਤੀਬਾੜੀ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਨੇ ਅੱਜ ਭਿਖਾਰੀ ਬਣਾ ਦਿੱਤਾ ਹੈ। ਉਨ੍ਹਾਂ ਅੱਗੇ ਆਖਿਆ ਕਿ 1 ਜਨਵਰੀ 2006 ਤੋਂ ਸੋਧੇ ਸਕੇਲਾਂ ਦਾ ਬਕਇਆ, ਸੋਧੀ ਪੈਨਸ਼ਨ ਦਾ ਬਕਾਇਆ, ਗਰੈਚੁਟੀ ਦਾ ਬਕਾਇਆ ਆਦਿ ਪੀ.ਏ.ਯੂ. ਦੇ ਸੇਵਾ ਮੁਕਤ ਮੁਲਾਜ਼ਮਾਂ ਨੂੰ ਪਿਛਲੇ ਤਿੰਨਸਾਲਾਂ ਤੋਂ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਭਾਵੇਂ ਕਿ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਆਪਣੇ ਬਜਟ ਭਾਸ਼ਣ ਦੌਰਾਨ ਪਹਿਰਾ ਨੰ. 35 ਉ¤ਤੇ ਇਹ ਕਿਹਾ ਸੀ ਕਿ ਪੀ.ਏ.ਯੂ. ਨੂੰ ਪੇਕਮਿਸ਼ਨ ਵੱਲੋਂ ਐਲਾਨੇ ਬਕਾਇਆ ਦਾ ਭੁਗਤਾਨ 2013-2014 ਦੀ ਪਹਿਲੀ ਤਿਮਾਹੀ ਦੌਰਾਨ ਕਰ ਦਿੱਤਾ ਜਾਵੇਗਾ ਪ੍ਰੰਤੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਦਾ ਇਕ ਹੋਰ ਮਹੀਨਾ ਲੰਘ ਜਾਣ ਦੇ ਬਾਜਵੂਦ ਵੀ ਹਾਲੇ ਤੱਕ ਬਕਾਏ ਨਹੀਂ ਦਿੱਤੇ। ਜਦੋਂ ਕਿ ਪੀ.ਏ.ਯੂ. ਨੂੰ ਮਿਲਣ ਵਾਲੀ 64 ਕਰੋੜ ਰੁਪਏ ਦੇ ਬਕਾਇਆ ਦੀ ਰਾਸ਼ੀ ਨੂੰ ਪ੍ਰਮੁੱਖ ਵਿੱਤ ਸਕੱਤਰ ਵਲੋਂ ਪ੍ਰਵਾਨਗੀ ਵੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਹਰ ਰੋਜ਼ ਵਿਕਾਸ ਦੇ ਨਾਮ ਤੇ ਰੱਖੇ ਜਾਂਦੇ ਨੀਂਹ ਪੱਥਰ ਅਤੇ ਲੁਧਿਆਣਾ ਦੇ ਵਿਕਾਸ ਲਈ ਉ¤ਪ ਮੁੱਖ ਮੰਤਰੀ ਵਲੋਂ 700 ਕਰੋੜ ਰੁਪਏ ਦਾ ਵਾਅਦਾ ਵੀ ਇਸੇ ਤਰ੍ਹਾਂ ਦਾ ਇਕ ਧੋਖਾ ਹੈ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਆਪਣੇ ਮੁਲਾਜ਼ਮਾਂ ਅਤੇ ਸੇਵਾ ਮੁਕਤ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹ, ਪੈਨਸ਼ਨ ਅਤੇ ਬਕਾਏ ਨਹੀਂ ਦੇ ਸਕਦੀ ਉਹਦੇ ਵਲੋਂ ਵਿਕਾਸ ਦੀਆਂ ਗੱਲਾਂ ਲੋਕਾਂ ਨਾਲ ਧੋਖੇ ਤੋਂ ਇਲਾਵਾ ਹੋਰ ਕੁਝ ਨਹੀਂ।
ਰੈਲੀ ਨੂੰ ਸੰਬੋਧਨ ਕਰਦਿਆਂ ਕਾਮਰੇਡ ਜੁਗਿੰਦਰ ਰਾਮ, ਚਰਨਜੀਤ ਸਿੰਘ ਗਰੇਵਾਲ, ਟੇਕ ਸਿੰਘ, ਤਿਲਕ ਸਿੰਘ ਸਾਂਘੜਾ, ਸਤਪਾਲ ਸ਼ਰਮਾ, ਅਜੀਤ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਪਿਛਲੇ ਤਿੰਨ ਸਾਲਾਂ ਤੋਂ ਪੈਂਡਿੰਗ ਪਏ ਬਕਾਏ ਤੁਰੰਤ ਨਾ ਦਿੱਤੇ ਗਏ ਅਤੇ ਪੈਨਸ਼ਨ ਦਾ ਭੁਗਤਾਨ ਹਰ ਮਹੀਨੇ ਸਮੇਂ ਸਿਰ ਨਾ ਕੀਤਾ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਰੈਲੀ ਨੂੰ ਹੋਰਨਾਂ ਤੋਂ ਇਲਾਵਾ ਗੁਰਮੁਖ ਸਿੰਘ, ਆਰ.ਐਸ. ਰੰਗੀਲਾ, ਬੀਰਬਲ, ਲਾਭ ਸਿੰਘ, ਹਰਬਿੰਦਰ ਸਿੰਘ ਅਰੋੜਾ, ਜੱਗਾ ਸਿੰਘ, ਅਮਰ ਸਿੰਘ ਸੇਖੋਂਅਤੇ ਸੁਖਜਿੰਦਰ ਸਿੰਘ ਸੇਖੋਂ ਆਦਿ ਨੇ ਵੀ ਸੰਬੋਧਨ ਕੀਤਾ।