ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉੱਮੀਦਵਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਦਿੱਲੀ ਦੀ ਕਾਲਕਾ ਜੀ ਵਿਧਾਨ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪਰਚਾ ਗੁਰੂ ਮਹਾਰਾਜ ਜੀ ਦੇ ਚਰਨਾ ਵਿਚ ਅਰਦਾਸ ਕਰਾਉਣ ਤੋਂ ਬਾਅਦ ਦਾਖਲ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਨਿਗਮ ਪਾਰਸ਼ਦ ਚੰਦਰ ਪ੍ਰਕਾਸ਼ ਤੇ ਬੀਬੀ ਉਰਮੀਲਾ ਭਾਰਤੀ ਜਨਤਾ ਪਾਰਟੀ ਦੇ ਚਾਰਾਂ ਮੰਡਲਾ ਦੇ ਪ੍ਰਧਾਨ, ਇਲਾਕੇ ਦੀ ਸਮੂਹ ਸਿੰਘ ਸਭਾਵਾਂ ਦੇ ਪ੍ਰਧਾਨ, ਦੀਪਕ ਢੀਂਗਰਾ ਮੀਤ ਪ੍ਰਧਾਨ ਜ਼ਿਲਾ ਭਾਜਪਾ, ਅਕਾਲੀ ਆਗੂ ਪਰਮਜੀਤ ਸਿੰਘ ਚੰਢੋਕ, ਗੁਰਵਿੰਦਰ ਪਾਲ ਸਿੰਘ, ਹਰਚਰਨ ਸਿੰਘ ਗੁਲਸ਼ਨ ਤੇ ਹੋਰ ਪੱਤਵੰਤੇ ਸੱਜਨ ਮੌਜੂਦ ਸਨ। ਚੋਣ ਦਫਤਰ ਵਿਖੇ ਆਪਣਾ ਆਸ਼ੀਰਵਾਦ ਦੇਣ ਪੂੱਜੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਾਰਕੁੰਨਾ ਦੇ ਬੁਲੰਦ ਹੋਂਸਲੇ ਨੂੰ ਵੇਖ ਕੇ ਆਪਨੇ ਦਲ ਦੀ ਇਸ ਸੀਟ ਤੇ ਵੱਡੀ ਜਿੱਤ ਦਾ ਦਾਅਵਾ ਵੀ ਕੀਤਾ।