ਨਵੀਂ ਦਿੱਲੀ : ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ 15 ਨਵੰਬਰ ਤੋਂ 28 ਨਵੰਬਰ ਤੱਕ ਲਗਾਈ ਗਈ ਸਿੱਖ ਸਾਹਿਤ ਅਤੇ ਚਿਤੱਰ ਪ੍ਰਦਰਸ਼ਨੀ ਦਾ ਉੱਦਘਾਟਨ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਕਰਦੇ ਹੋਏ ਆਸ ਪ੍ਰਗਟਾਈ ਕਿ ਕੌਮ ਦੇ ਸ਼੍ਰੋਮਣੀ ਅਦਾਰੇ, ਦਮਦਮੀ ਟਕਸਾਲ, ਪੰਜਾਬ ਐਂਡ ਸਿੰਧ ਬੈਂਕ, ਮਿਸ਼ਨਰੀ ਕਾਲੇਜ ਅਤੇ ਹੋਰ ਗੁਰਮਤਿ ਅਦਾਰਿਆਂ ਵਲੋਂ ਇਸ ਪ੍ਰਦਰਸ਼ਨੀ ਵਿਚ ਭਾਗ ਲੈਣ ਨਾਲ ਜਿੱਥੇ ਦਿੱਲੀ ਦੀ ਸੰਗਤ ਨੂੰ ਦੇਸ਼ ਵਿਦੇਸ਼ ਵਿਚ ਸਿੱਖ ਧਰਮ ਵਾਸਤੇ ਕਾਰਜ ਕਰ ਰਹੀਆਂ ਸੰਸਥਾਵਾਂ ਬਾਰੇ ਇਕ ਸਥਾਨ ਤੇ ਜਾਣਕਾਰੀ ਮਿਲ ਪਾਏਗੀ।
ਇਥੇ ਜਿਕਰਯੋਗ ਹੈ ਕਿ ਇਸ ਪ੍ਰਦਰਸ਼ਨੀ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਅਦਾਰਿਆਂ ਦੇ ਇਲਾਵਾ ਸਿੱਖ ਮਿਸ਼ਨਰੀ ਕਾਲਿਜ, ਪੰਜਾਬੀ ਯੁਨਿਵਰਸਿਟੀ, ਗੁਰਮਤਿ ਪ੍ਰਕਾਸ਼ਨ, ਭਾਸ਼ਾ ਵਿਭਾਗ, ਨੈਸ਼ਨਲ ਬੁਕ ਟ੍ਰਸਟ, ਹੇਮਕੁੰਟ ਪ੍ਰੈਸ, ਭਾਈ ਵੀਰ ਸਿੰਘ ਸਾਹਿਤ ਸਦਨ, ਸਿੱਖ ਫਾਉਂਡੇਸ਼ਨ, ਬਿਬੇਕ ਟ੍ਰਸਟ, ਨਾਦ ਪ੍ਰਕਾਸ਼ਨ, ਸੁਕ੍ਰਿਤ ਲੁਧਿਆਣਾ, ਗੁਰਮਤਿ ਪ੍ਰਚਾਰ ਸਭਾ, ਖਾਲਸਾ ਮਿਸ਼ਨ, ਪ੍ਰਭੂ ਆਸਰਾ, ਬਾਬਾ ਦੀਪ ਸਿੰਘ ਐਜੂਕੇਸ਼ਨ ਸੋਸਾਇਟੀ, ਪਿੰਗਲਵਾੜਾ, ਗੁਰੁ ਤੇਗ ਬਹਾਦਰ ਐਜੂਕੇਸ਼ਨ ਸੋਸਾਇਟੀ ਸਣੇ 86 ਸਟਾਲ ਲਗੇ ਹੋਏ ਹਨ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ, ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਬਿਲਡਿੰਗ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਭੋਗਲ, ਮੈਂਬਰ ਹਰਵਿੰਦਰ ਸਿੰਘ ਕੇ.ਪੀ., ਹਰਦੇਵ ਸਿੰਘ ਧਨੋਆ ਤੇ ਰਵੇਲ ਸਿੰਘ ਮੌਜੂਦ ਸਨ।