ਨਵੀਂ ਦਿੱਲੀ : ਕਾਂਗਰਸ ਵਲੋਂ ਦਿੱਲੀ ਵਿਧਾਨਸਭਾ ਚੋਣਾ ਵਿਚ 1984 ਸਿੱਖ ਕੱਤਲੇਆਮ ਦੇ ਮੁੱਖ ਆਰੋਪੀ ਸਜੱਣ ਕੁਮਾਰ ਦੇ ਪੁੱਤਰ ਜਗਪ੍ਰਵੇਸ਼ ਕੁਮਾਰ ਨੂੰ ਸੰਗਮ ਵਿਹਾਰ ਤੋਂ ਟਿਕਟ ਦੇਣ ਨੂੰ ਦੰਗਾ ਪੀੜਤਾਂ ਦੇ ਜਖਮਾ ਤੇ ਲੂਣ ਛਿੜਕਣ ਅਤੇ ਇਨਸਾਫ ਨੂੰ ਲੀਹੋ ਲਾਉਣ ਵਾਲੀ ਕਾਰਗੁਜਾਰੀ ਕਰਾਰ ਦਿੰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਾਅਵਾ ਕੀਤਾ ਕਿ 29 ਸਾਲ ਬਾਅਦ ਵੀ ਇਨਸਾਫ ਦੀ ਤਲਾਸ਼ ਕਰ ਰਹੀ ਸਿੱਖ ਕੌਮ ਦੇ ਹੌਂਸਲੇ ਨੂੰ ਢਾਹ ਲਾਉਣ ਵਾਸਤੇ ਕਾਂਗਰਸ ਨੇ ਇਹ ਗਿਣੀ ਮਿਥੀ ਸਾਜਿਸ਼ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਸਰਕਾਰੀ ਛੱਤਰੀ ਹੇਠ ਸੁਰਖਿਆ ਦੇਣ ਵਾਲੀ ਕਾਂਗਰਸ ਸਰਕਾਰ ਨਹੀਂ ਚਾਹੁੰਦੀ ਕਿ ਸੱਜਣ ਕੁਮਾਰ ਜਾਂ ਉਸ ਦੇ ਪਰਿਵਾਰ ਤੇ ਕੋਈ ਸੇਕ ਆਏ ਕਿਉਂਕਿ ਅਗਰ ਸੱਜਣ ਕੁਮਾਰ ਨੂੰ ਕੋਈ ਅਦਾਲਤ 84 ਮਸਲੇ ਤੇ ਦੋਸ਼ੀ ਕਰਾਰ ਦਿੰਦੀ ਹੈ ਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਆਪਨੇ ਨੂੰ ਫਸਦਾ ਵੇਖ ਕੇ ਸੱਜਣ ਕੁਮਾਰ ਉਸ ਵੇਲੇ ਪ੍ਰਧਾਨਮੰਤਰੀ ਦੇ ਘਰ ਬੈਠ ਕੇ ਸਾਜਿਸ਼ ਕਰਨ ਵਾਲੇ ਲੋਕਾਂ ਦੇ ਨਾਂ ਨਾ ਲੈ ਲਵੇ। ਅਕਾਲੀ ਦਲ ਵਲੋਂ 2009 ਵਿਚ ਸੱਜਣ ਅਤੇ ਟਾਈਟਲਰ ਦੀ ਲੋਕ ਸਭਾ ਟਿਕਟਾਂ ਸੜਕਾਂ ਤੇ ਮੋਰਚਾ ਲਗਾ ਕੇ ਕਟਾਉਣ ਦਾ ਦਾਅਵਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਬੇਸ਼ਕ ਅਸੀ ਸੱਜਣ ਦੀ ਟਿਕਟ ਕਟਵਾਉਣ ਵਿਚ ਕਾਮਯਾਬ ਰਹੇ ਸੀ, ਪਰ ਕਾਂਗਰਸ ਪਾਰਟੀ ਨੇ ਪਹਿਲੇ ਉਸਦੇ ਭਰਾ ਤੇ ਹੁਣ ਉਸ ਦੇ ਪੁੱਤਰ ਨੂੰ ਟਿਕਟ ਦੇ ਕੇ 84 ਪੀੜਤਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਦਿੱਤਾ ਹੈ। ਉਨ੍ਹਾਂ ਖਦਸਾ ਪ੍ਰਗਟਾਇਆ ਕਿ ਕਾਂਗਰਸ ਦੀ ਜਾਂਚ ੲੇਜੰਸੀਆ ਤੇ ਪ੍ਰਭਾਵ ਪਾਉਣ ਦੀ ਇਹ ਇਕ ਕੋਸ਼ਿਸ਼ ਹੋਵੇ ਕਿ ਸੱਜਣ ਦੀ ਸਿਆਸੀ ਤਾਕਤ ਹਾਲੇ ਤਕ ਮੌਜੂਦ ਹੈ।