ਫਰਾਂਸ, (ਸੁਖਵੀਰ ਸਿੰਘ ਸੰਧੂ)-ਇਥੇ ਦੇ ਈਵਲੀਨ ਇਲਾਕੇ ਦੇ ਜੰਗਲਾਂ ਵਿੱਚ ਜਦੋਂ ਇੱਕ 62 ਸਾਲ ਦਾ ਸ਼ਿਕਾਰੀ ਹਿਰਨ ਦਾ ਸ਼ਿਕਾਰ ਕਰਨ ਗਿਆ ਤਾਂ ਜੰਗਲ ਵਿੱਚ ਉਸ ਦਾ ਸਾਹਮਣਾ ਇੱਕ 200 ਕਿੱਲੋ ਭਾਰ ਦੇ ਬਾਰਾਂ ਸਿੰਗੇ ਨਾਲ ਹੋ ਗਿਆ।ਬਾਰਾਂ ਸਿੰਗੇ ਨੇ ਉਸ ਆਦਮੀ ਨੂੰ ਵੇਖਦੇ ਸਾਰ ਹੀ ਜ਼ੋਰਦਾਰ ਟੱਕਰ ਮਾਰੀ। ਜਬਰਦਸਤ ਟੱਕਰ ਨਾਲ ਉਸ ਆਦਮੀ ਦਾ ਚੂਲਾ ਟੁੱਟ ਗਿਆ ਤੇ ਬਾਹਾਂ ਉਪਰ ਵੀ ਗੰਭੀਰ ਸੱਟਾਂ ਲੱਗੀਆਂ ਹਨ।ਉਸ ਆਦਮੀ ਨੂੰ ਪੈਰਿਸ ਦੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।