ਫਤਹਿਗੜ੍ਹ ਸਾਹਿਬ – “ਜ਼ਾਬਰ, ਕਾਤਿਲ ਅਤੇ ਫਿਰਕੂ ਨਰਿੰਦਰ ਮੋਦੀ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਵੱਲੋਂ ਮੋਗੇ ਦੇ ਇਕੱਠ ਵਿਚ ਬੁਲਾਕੇ ਮੁਸਲਿਮ, ਸਿੱਖ ਅਤੇ ਹੋਰ ਘੱਟ ਗਿਣਤੀ ਕੌਮਾਂ ਦੇ ਮਨਾਂ ਅਤੇ ਆਤਮਾਵਾਂ ਨੂੰ ਡੁੰਘੀ ਠੇਸ ਪਹੁੰਚਾਉਣ ਦੇ ਕੀਤੇ ਜਾ ਰਹੇ ਅਮਲਾਂ ਨੂੰ ਕੌਮ ਅਤੇ ਮਨੁੱਖਤਾ ਵਿਰੋਧੀ ਕਰਾਰ ਦਿੰਦੇ ਹੋਏ, ਪੰਜਾਬ ਸੂਬੇ ਨਾਲ ਸੰਬੰਧਤ ਕਾਂਗਰਸ, ਭਾਜਪਾ ਅਤੇ ਬਾਦਲ ਦਲ ਵਿਰੋਧੀ ਰਾਜਸੀ, ਧਾਰਮਿਕ, ਸਮਾਜਿਕ ਸੰਗਠਨਾਂ ਅਤੇ ਹੋਰ ਹਮ ਖਿਆਲ ਜਮਾਤਾਂ ਨੂੰ ਨਾਲ ਲੈਕੇ 21 ਦਸੰਬਰ ਨੂੰ ਜਾਲਮ ਮੋਦੀ ਅਤੇ ਬਾਦਲਾਂ ਦੇ ਸਵਾਰਥੀ ਅਮਲਾਂ ਦਾ ਜੋਰਦਾਰ ਵਿਰੋਧ ਕੀਤਾ ਜਾਵੇਗਾ । ਇਸ ਵਿਰੋਧ ਦੇ ਢੰਗ ਤਰੀਕੇ ਕੀ ਹੋਣਗੇ, ਇਸਦਾ ਫੈਸਲਾ 30 ਨਵੰਬਰ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸ੍ਰੀ ਸਰਦਯਾਦਵ ਦੀ ਅਗਵਾਈ ਹੇਠ ਹੋ ਰਹੇ ਮੋਦੀ ਵਿਰੋਧੀ ਐਕਸ਼ਨ ਮੰਚ ਦੇ ਸੈਮੀਨਰ ਵਿਚ ਸਮੁੱਚੀਆਂ ਜਥੇਬੰਦੀਆਂ ਦੀ ਹਾਜ਼ਰੀ ਵਿਚ ਕੀਤਾ ਜਾਵੇਗਾ ।”
ਇਹ ਫੈਸਲਾ ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੀ.ਏ.ਸੀ, ਕੋਮੀ ਕਾਰਜਕਾਰਨੀ ਮੈਂਬਰਾਂ, ਜਿ਼ਲ੍ਹਾ ਜਥੇਦਾਰਾਂ ਦੀ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਸ. ਸਿਮਰਨਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਇਕ ਸੰਜ਼ੀਦਾਂ ਮੀਟਿੰਗ ਵਿਚ ਸਰਬਸੰਮਤੀ ਨਾਲ ਕੀਤਾ ਗਿਆ । ਇਹ ਜਾਣਕਾਰੀ ਪਾਰਟੀ ਦੇ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ ਨੇ ਸਮੁੱਚੀ ਪ੍ਰੈਸ ਨੂੰ ਅਤੇ ਮੀਡੀਏ ਨੂੰ ਪ੍ਰੈਸ ਰਲੀਜ ਰਾਹੀ ਦਿੱਤੀ । ਇਸ ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ 2014 ਵਿਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਦੀਆਂ 13 ਸੀਟਾਂ ਉਤੇ ਹੀ ਯੋਗ ਉਮੀਦਵਾਰ ਖੜ੍ਹੇ ਕੀਤੇ ਜਾਣਗੇ । ਇਹਨਾਂ ਉਮੀਦਵਾਰਾਂ ਦੀ ਚੋਣ ਕਰਨ ਅਤੇ ਪਾਰਟੀ ਦੇ ਅਹੁਦੇਦਾਰਾਂ, ਵਰਕਰਾਂ ਅਤੇ ਹਮਦਰਦਾਂ ਨੂੰ ਚੋਣਾਂ ਦੀ ਤਿਆਰੀ ਲਈ ਜਿੰਮੇਵਾਰੀਆਂ ਦੇਣ ਹਿੱਤ ਹਰ ਚੋਣ ਪਾਰਲੀਮੈਟ ਚੋਣ ਹਲਕੇ ਵਿਚ ਵੱਡੀਆਂ ਰੈਲੀਆਂ ਕਰਕੇ ਜਿਥੇ ਪਾਰਟੀ ਦੀ ਮਨੁੱਖਤਾ ਅਤੇ ਸਮਾਜ ਪੱਖੀ ਸੋਚ ਦਾ ਪ੍ਰਚਾਰ ਕੀਤਾ ਜਾਵੇਗਾ, ਉਥੇ ਇਹਨਾਂ ਇਕੱਠਾ ਵਿਚ ਜ਼ਾਇਜਾ ਵੀ ਲਿਆ ਜਾਵੇਗਾ । ਚੋਣ ਹਲਕਿਆਂ ਦੀ ਜਿੰਮੇਵਾਰੀ ਦਿੰਦੇ ਹੋਏ ਸੰਗਰੂਰ ਪਾਰਲੀਮੈਂਟ ਸ. ਬਹਾਦਰ ਸਿੰਘ ਭਸੌੜ ਮੈਂਬਰ ਕੌਮੀ ਕਾਰਜਕਾਰਨੀ, ਫਿਰੋਜਪੁਰ, ਖਡੂਰ ਸਾਹਿਬ ਅਤੇ ਗੁਰਦਾਸਪੁਰ ਦੀ ਜਿੰਮੇਵਾਰੀ ਭਾਈ ਧਿਆਨ ਸਿੰਘ ਮੰਡ, ਫਤਹਿਗੜ੍ਹ ਸਾਹਿਬ ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾਂ, ਪਟਿਆਲਾ ਅਤੇ ਲੁਧਿਆਣਾ ਪ੍ਰੌ. ਮਹਿੰਦਰਪਾਲ ਸਿੰਘ, ਆਨੰਦਪੁਰ ਸਾਹਿਬ ਸ. ਜਸਵੰਤ ਸਿੰਘ ਮਾਨ, ਬਠਿੰਡਾ ਅਤੇ ਫਰੀਦਕੋਟ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਹੁਸਿਆਰਪੁਰ ਮਾਸਟਰ ਕਰਨੈਲ ਸਿੰਘ ਨਾਰੀਕੇ, ਅੰਮ੍ਰਿਤਸਰ ਬਾਬਾ ਸੁਰਿੰਦਰ ਹਰੀ ਸਿੰਘ ਸਰਾਏਨਾਗਾ ਨੂੰ ਸੋਪੀ ਗਈ ਹੈ ਅਤੇ ਜਲੰਧਰ ਚੋਣ ਹਲਕੇ ਦੀ ਜਿੰਮੇਵਾਰੀ ਕੁਝ ਦਿਨਾਂ ਬਾਅਦ ਐਲਾਨੀ ਜਾਵੇਗੀ ।
ਮੋਦੀ ਵਿਰੋਧੀ ਦਫ਼ਤਰ ਦਾ ਉਦਘਾਟਨ 27 ਨਵੰਬਰ ਨੂੰ ਮੋਗਾ ਵਿਖੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਮੁੱਚੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਨਾਲ ਲੈਦੇ ਹੋਏ ਸਵੇਰੇ 11:00 ਵਜੇ ਕਰਨਗੇ । ਇਸ ਦਫ਼ਤਰ ਦੀ ਸਮੁੱਚੀ ਜਿੰਮੇਵਾਰੀ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨਿਭਾਉਣਗੇ । ਜਦੋਕਿ ਦੂਜੀਆਂ ਹਮਖਿਆਲ ਜਥੇਬੰਦੀਆਂ ਜਿਵੇ ਦਮਦਮੀ ਟਕਸਾਲ, ਸੰਤ ਸਮਾਜ, ਸਿੱਖ ਸਟੂਡੈਟਸ਼ ਫੈਡਰੇਸ਼ਨਾਂ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ (ਅੰਮ੍ਰਿਤਸਰ), ਪੀਪਲਜ਼ ਪਾਰਟੀ ਦੇ ਸ. ਮਨਪ੍ਰੀਤ ਸਿੰਘ ਬਾਦਲ, ਦਲ ਖਾਲਸਾ, ਖਾਲਸਾ ਐਕਸ਼ਨ ਕਮੇਟੀ, ਭਿੰਡਰਾਵਾਲਾ ਟਾਈਗਰ ਫੋਰਸ, ਕੌਮੀ ਪਾਰਟੀਆਂ ਜਨਤਾ ਦਲ, ਬੀ.ਐਸ.ਪੀ, ਸੀ.ਪੀ.ਆਈ, ਸੀ.ਪੀ.ਐਮ ਆਦਿ ਕਾਂਗਰਸ, ਭਾਜਪਾ, ਬਾਦਲ ਅਤੇ ਮੋਦੀ ਵਿਰੋਧੀ ਪਾਰਟੀਆਂ ਅਤੇ ਸੰਗਠਨਾਂ ਨਾਲ ਭਾਈ ਧਿਆਨ ਸਿੰਘ ਮੰਡ ਸੀਨੀਅਰ ਮੀਤ ਪ੍ਰਧਾਨ ਤਾਲਮੇਲ ਕਰਨਗੇ । ਚਿੰਤਕ ਬੁੱਧੀਜੀਵੀ ਲੇਖਕ ਸ. ਗੁਰਦੀਪ ਸਿੰਘ ਬਠਿੰਡਾ ਅਤੇ ਖ਼ਾਲਸਾ ਐਕਸ਼ਨ ਕਮੇਟੀ ਦੇ ਭਾਈ ਮੋਹਕਮ ਸਿੰਘ ਮੋਦੀ ਵਿਰੋਧੀ ਐਕਸ਼ਨ ਪ੍ਰੋਗਰਾਮ ਨੂੰ ਕੱਲ੍ਹ ਸ. ਮਾਨ ਨੂੰ ਮਿਲਕੇ ਪੂਰੀ ਸਹਿਮਤੀ ਦੇ ਗਏ ਹਨ ਅਤੇ ਕੌਮੀ ਪਾਰਟੀਆਂ ਅਤੇ ਹੋਰ ਸੰਗਠਨਾਂ ਨਾਲ ਤਾਲਮੇਲ ਲਈ ਪੂਰਾ ਸਹਿਯੋਗ ਦੇਣਗੇ । ਹਾਊਸ ਨੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖ ਕੌਮ ਦੇ ਬਿਨ੍ਹਾਂ ‘ਤੇ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਿੱਖ ਅਤੇ ਮੁਸਲਿਮ ਕੌਮ ਦੇ ਕਾਤਲ ਸ੍ਰੀ ਮੋਦੀ ਨੂੰ ਪੰਜਾਬ ਵਿਚ ਬੁਲਾਕੇ ਇਥੋ ਦੇ ਮਾਹੌਲ ਨੂੰ ਬਿਲਕੁਲ ਵਿਸਫੋਟਿਕ ਨਾ ਬਣਾਉਣ ਤਾ ਬਿਹਤਰ ਹੋਵੇਗਾ । ਕਿਉਕਿ ਮੋਦੀ ਨੇ ਮੁਸਲਿਮ ਕੌਮ ਦਾ ਕਤਲੇਆਮ ਕਰਨ ਦੇ ਨਾਲ-ਨਾਲ ਗੁਜਰਾਤ ਵਿਚ 60 ਹਜ਼ਾਰ ਸਿੱਖਾਂ ਨੂੰ ਉਥੋ ਬੇਦਖਲ ਕਰ ਦਿੱਤਾ ਹੈ ਅਤੇ ਸਿੱਖਾਂ ਉਤੇ ਹਮਲੇ ਹੋ ਰਹੇ ਹਨ । ਅਡਵਾਨੀ, ਮੋਦੀ ਆਦਿ ਜ਼ਾਲਮਾ ਅਤੇ ਕਾਤਲਾਂ ਦੇ ਆਉਣ ਨਾਲ ਸਿੱਖ ਮੁਸਲਿਮ ਅਤੇ ਘੱਟ ਗਿਣਤੀ ਕੌਮਾਂ ਦੇ ਮਨਾਂ ਨੂੰ ਅਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਦੀ ਹੈ । ਅਡਵਾਨੀ ਵੱਲੋਂ ਲਿਖੀ ਕਿਤਾਬ “ਮਾਈ ਕੰਟਰੀ ਮਾਈ ਲਾਇਫ” ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ “ਭਸਮਾਸੂਰ” ਕਹਿਕੇ ਅਤੇ ਬਲਿਊ ਸਟਾਰ ਹਮਲੇ ਦੀ ਪ੍ਰਸ਼ੰਸ਼ਾਂ ਕੀਤੀ ਹੈ । ਇਸ ਲਈ ਸ. ਬਾਦਲ ਇਸ ਕੀਤੇ ਗਏ ਮਨੁੱਖਤਾ ਤੇ ਕੌਮ ਵਿਰੋਧੀ ਫੈਸਲੇ ਨੂੰ ਫੌਰੀ ਰੱਦ ਕਰਨ ।
ਸ. ਟਿਵਾਣਾ ਨੇ ਮੀਟਿੰਗ ਦੇ ਇਕ ਹੋਰ ਹੋਏ ਮਹੱਤਵਪੂਰਨ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪਾਰਟੀ ਦੇ ਜਥੇਬੰਧਕ ਢਾਂਚੇ ਨੂੰ ਵਿਧਾਨ ਅਨੁਸਾਰ ਮਜ਼ਬੂਤ ਕਰਨ ਅਤੇ ਪਾਰਟੀ ਦੀ ਸੋਚ ਨੂੰ ਹਰ ਕੌਮ, ਧਰਮ ਅਤੇ ਵਿਦੇਸ਼ਾਂ ਵਿਚ ਪਹੁੰਚਾਉਣ ਹਿੱਤ ਡੈਲੀਗੇਟਸ਼ ਦੀ ਭਰਤੀ ਮੁਹਿੰਮ ਜੋਰ-ਸੋਰ ਨਾਲ ਸੁਰੂ ਕਰ ਦਿੱਤੀ ਗਈ ਹੈ । ਪਾਰਟੀ ਦੇ ਜਰਨਲ ਹਾਊਸ ਦੇ ਕੁੱਲ੍ਹ ਡੈਲੀਗੇਟਸ਼ 800 ਹੋਣਗੇ ਅਤੇ ਜਰਨਲ ਕਾਊਸਿਲ ਜਿਸ ਵਿਚ ਸਭ ਵਰਗਾ ਵਿਦਿਆ, ਵਪਾਰ, ਸਿਵਲ ਜਾਂ ਫ਼ੌਜ ਦੇ ਸਾਬਕਾ ਅਫ਼ਸਰ, ਬੁੱਧੀਜੀਵੀ ਆਦਿ ਵਿਚੋ 300 ਡੈਲੀਗੇਟਸ਼ ਬਣਾਏ ਜਾਣਗੇ ਜੋ ਰਾਜ ਸਭਾ ਦੀ ਤਰ੍ਹਾਂ ਅਹਿਮ ਜਿੰਮੇਵਾਰੀ ਨਿਭਾਉਣਗੇ । ਟੋਟਲ ਡੈਲੀਗੇਟਸ 1100 ਹੋਣਗੇ । ਹਰ ਡੈਲੀਗੇਟਸ਼ ਦੀ ਫ਼ੀਸ 1000 ਰੁਪਏ ਸਲਾਨਾ ਅਤੇ ਜੋ ਡੈਲੀਗੇਟਸ਼ ਅੱਗੇ 100 ਮੈਂਬਰ ਬਣਾਉਣਗੇ ਉਹਨਾ ਦੀ ਮੈਂਬਰਸਿਪ ਫ਼ੀਸ 100 ਰੁਪਏ ਹੋਵੇਗੀ ਅਤੇ ਇਹ ਭਰਤੀ 10 ਦਸੰਬਰ 2013 ਤੱਕ ਮੁਕੰਮਲ ਕਰਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਡੈਲੀਗੇਟ ਸੈਸ਼ਨ 14 ਦਸੰਬਰ 2013 ਨੂੰ ਸਵੇਰੇ 11:00 ਵਜੇ ਗੁਰੂ ਨਾਨਕ ਐਡੋਟੋਰੀਅਮ ਸਾਹਮਣੇ ਬੱਸ ਸਟੈਂਡ ਸ੍ਰੀ ਅੰਮ੍ਰਿਤਸਰ ਵਿਖੇ ਹੋਵੇਗਾ । ਜਿਸ ਵਿਚ ਸਮੁੱਚੀ ਚੋਣ ਅਤੇ ਜਥੇਬੰਧਕ ਢਾਂਚੇ ਦਾ ਐਲਾਨ ਕਰਨ ਦੇ ਨਾਲ-ਨਾਲ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਵੀ ਐਲਾਨ ਕੀਤਾ ਜਾਵੇਗਾ ।
ਅੱਜ ਦੇ ਇਕੱਠ ਵਿਚ ਸ. ਸਿਮਰਨਜੀਤ ਸਿੰਘ ਮਾਨ ਤੋ ਇਲਾਵਾ ਭਾਈ ਧਿਆਨ ਸਿੰਘ ਮੰਡ, ਜਥੇਦਾਰ ਭਾਗ ਸਿੰਘ ਸੁਰਤਾਪੁਰ, ਸ. ਜਸਵੰਤ ਸਿੰਘ ਮਾਨ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੌ. ਮਹਿੰਦਰਪਾਲ ਸਿੰਘ, ਇਕਬਾਲ ਸਿੰਘ ਟਿਵਾਣਾ, ਰਣਜੀਤ ਸਿੰਘ ਚੀਮਾਂ, ਹਰਬੀਰ ਸਿੰਘ ਸੰਧੂ, ਗੁਰਜੰਟ ਸਿੰਘ ਕੱਟੂ, ਸ. ਭਗਵੰਤ ਸਿੰਘ ਓਮਾਨ, (ਜਸਪਾਲ ਸਿੰਘ ਮਾਨ ਸਰਪ੍ਰਸਤ, ਪ੍ਰੋ. ਅਜੀਤ ਸਿੰਘ ਕਾਹਲੋ ਪ੍ਰਧਾਨ ਹਰਿਆਣਾ, ਸ. ਅਵਤਾਰ ਸਿੰਘ ਐਰਵਾ, ਪਲਵਿੰਦਰ ਸਿੰਘ ਬੇਦੀ ਜਰਨਲ ਸਕੱਤਰ) ਹਰਿਆਣੇ ਦੇ ਅਹੁਦੇਦਾਰ, ਸੁਰਜੀਤ ਸਿੰਘ ਕਾਲਾਬੂਲਾ ਮੈਂਬਰ ਐਸ.ਜੀ.ਪੀ.ਸੀ, ਰਜਿੰਦਰ ਸਿੰਘ ਛੰਨਾ, ਮੇਘ ਸਿੰਘ ਸੰਘਾਲੀ, ਰਣਜੀਤ ਸਿੰਘ ਸੰਤੋਖਗੜ੍ਹ, ਜਰਨੈਲ ਸਿੰਘ ਸਖੀਰਾ, ਬਲਕਾਰ ਸਿੰਘ ਭੁੱਲਰ, ਰਜਿੰਦਰ ਸਿੰਘ ਫ਼ੌਜੀ, ਬਲਦੇਵ ਸਿੰਘ ਗਗੜਾ, ਹਰਮਹੇਸਇੰਦਰ ਸਿੰਘ, ਗੁਰਦੀਪ ਸਿੰਘ ਫੱਗੂਵਾਲ ਸਾਰੇ ਮੈਂਬਰ ਕੌਮੀ ਕਾਰਜਕਾਰਨੀ ਕਮੇਟੀ, ਸਰੂਪ ਸਿੰਘ ਸੰਧਾ ਜਿ਼ਲ੍ਹਾ ਪ੍ਰਧਾਨ ਪਟਿਆਲਾ ਦਿਹਾਤੀ, ਹਰਭਜਨ ਸਿੰਘ ਕਸ਼ਮੀਰੀ ਸ਼ਹਿਰੀ ਪ੍ਰਧਾਨ ਪਟਿਆਲਾ, ਸਿੰਗਾਰਾਂ ਸਿੰਘ ਬਡਲਾ ਫਤਿਹਗੜ੍ਹ ਸਾਹਿਬ, ਅਵਤਾਰ ਸਿੰਘ ਖੱਖ ਹੁਸਿਆਰਪੁਰ, ਹਰਜੀਤ ਸਿੰਘ ਸੰਜੂਮਾ ਸੰਗਰੂਰ, ਜਸਵੀਰ ਸਿੰਘ ਭੁੱਲਰ ਫਿਰੋਜਪੁਰ, ਇਕਬਾਲ ਸਿੰਘ ਬਰੀਵਾਲਾ ਮੁਕਤਸਰ, ਕਰਮ ਸਿੰਘ ਭੋਈਆ ਤਰਨਤਾਰਨ, ਅਮਰੀਕ ਸਿੰਘ ਨੰਗਲ ਅੰਮ੍ਰਿਤਸਰ, ਹਰਪਾਲ ਸਿੰਘ ਕੁੱਸਾ ਮੋਗਾ, ਤਰਲੋਕ ਸਿੰਘ ਡੱਲ੍ਹਾ ਜਗਰਾਓ, ਦਵਿੰਦਰ ਸਿੰਘ ਖਾਨਖਾਨਾਂ ਨਵਾਂ ਸ਼ਹਿਰ, ਕੁਲਦੀਪ ਸਿੰਘ ਭਾਗੋਵਾਲ ਮੋਹਾਲੀ, ਗੁਰਬਚਨ ਸਿੰਘ ਪਵਾਰ ਗੁਰਦਾਸਪੁਰ, ਗੁਰਬਿੰਦਰ ਸਿੰਘ ਜੌਲੀ ਬਟਾਲਾ, ਬਲਵਿੰਦਰ ਸਿੰਘ ਮਡੇਰ ਮਾਨਸਾ, ਮਨਜੀਤ ਸਿੰਘ ਰੇਰੂ ਜਲੰਧਰ, ਗਿਆਨੀ ਕਸ਼ਮੀਰ ਸਿੰਘ ਲਖਨਕਲਾ ਕਪੂਰਥਲਾ, ਫੌਜਾ ਸਿੰਘ ਐਕਟਿੰਗ ਪ੍ਰੈਜੀਡੈਟ ਰੋਪੜ, ਗੁਰਨੈਬ ਸਿੰਘ ਨੈਬੀ ਯੂਥ ਪ੍ਰਧਾਨ ਸੰਗਰੂਰ, ਧਰਮ ਸਿੰਘ ਕਲੌੜ, ਸਵਰਨ ਸਿੰਘ ਫਾਟਕ ਮਾਜਰੀ ਆਦਿ ਆਗੂਆਂ ਨੇ ਸਮੂਲੀਅਤ ਕੀਤੀ । ਸਟੇਜ ਸਕੱਤਰ ਦੀ ਜਿੰਮੇਵਾਰੀ ਪਾਰਟੀ ਦੇ ਮੁੱਖ ਬਲਾਰੇ ਸ. ਇਕਬਾਲ ਸਿੰਘ ਟਿਵਾਣਾ ਨੇ ਨਿਭਾਈ ।