ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵਲੋਂ ਪਾਂਡੀਚਿਰੀ ਵਿਖੇ ਤਜਵੀਜ਼ਸੁਦਾ ਗੁਰਦੁਆਰਾ ਸਹਿਬ ਨੂੰ ਕਮੇਟੀ ਵਲੋਂ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਸਮਾਜਸੇਵੀ ਦਵਿੰਦਰ ਪਾਲ ਸਿੰਘ ਪੱਪੂ ਦੀ ਬੇਨਤੀ ਪਰਵਾਨ ਕਰਦੇ ਹੋਏ ਚੈਕ ਜਾਰੀ ਕਰ ਦਿੱਤਾ ਹੈ। ਉੱਕਤ ਚੈਕ ਨੂੰ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ ਦੀ ਅਗਵਾਈ ਹੇਠ ਗਏ ਵਫਦ ਨੇ ਪਾਂਡੀਚਿਰੀ ਦੇ ਉਪਰਾਜਪਾਲ ਵਰਿੰਦਰ ਕਟਾਰੀਆਂ ਨੂੰ ਸਿਰੋਪਾ ਦੇਣ ਤੋਂ ਬਾਅਦ ਸੌਂਪਦੇ ਹੋਏ ਖੂਸ਼ੀ ਪ੍ਰਗਟਾਈ ਕਿ ਬੜੀ ਜੱਦੋ-ਜਹਿਦ ਤੋਂ ਬਾਅਦ ਇਹ ਗੁਰੂਘਰ ਹੋਂਦ ਵਿਚ ਆਉਣ ਜਾ ਰਿਹਾ ਹੈ। ਇਸ ਵਫਦ ਵਿਚ ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ, ਬਿਲਡਿੰਗ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਭੋਗਲ, ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਕਮੇਟੀ ਮੈਂਬਰ ਗੁਰਦੇਵ ਸਿੰਘ ਭੌਲਾ, ਹਰਵਿੰਦਰ ਸਿੰਘ ਕੇ.ਪੀ., ਪਰਮਜੀਤ ਸਿੰਘ ਚੰਢੋਕ, ਰਵਿੰਦਰ ਸਿੰਘ ਲਵਲੀ, ਸਮਰਦੀਪ ਸਿੰਘ ਸੰਨੀ, ਸਾਬਕਾ ਸਾਂਸਦ ਚਰਨਜੀਤ ਸਿੰਘ ਚੰਨੀ ਤੇ ਅਜਾਇਬ ਸਿੰਘ ਮੌਜੂਦ ਸਨ। ਇਸ ਮੌਕੇ ਸਮਾਜ ਸੇਵੀ ਦਵਿੰਦਰ ਪਾਲ ਸਿੰਘ ਪੱਪੂ ਨੇ ਦਿੱਲੀ ਕਮੇਟੀ ਦੀ ਸ਼ਲਾਘਾ ਕਰਦੇ ਹੋਏ ਉੱਕਤ ਚੈਕ ਜਾਰੀ ਕਰਨ ਲਈ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਧੰਨਵਾਦ ਪ੍ਰਗਟਾਇਆ।
ਪਾਂਡੀਚਿਰੀ ਵਿਖੇ ਬਣਨ ਵਾਲੇ ਗੁਰਦੁਆਰਾ ਸਾਹਿਬ ਨੂੰ ਦਿੱਲੀ ਕਮੇਟੀ ਨੇ ਦਿੱਤਾ 10 ਲੱਖ ਰੁਪਏ
This entry was posted in ਭਾਰਤ.