ਨਵੀਂ ਦਿੱਲੀ- ਸੀਬੀਆਈ ਦੀ ਸਪੈਸ਼ਲ ਕੋਰਟ ਨੇ ਆਰੂਸ਼ੀ- ਹੇਮਰਾਜ ਮਰਡਰ ਕੇਸ ਵਿੱਚ ਆਪਣਾ ਫੈਸਲਾ ਸੁਣਾਉਂਦੇ ਹੋਏ ਆਰੂਸ਼ੀ ਦੇ ਡੈਂਟਿਸਟ ਪਿਤਾ ਰਾਜੇਸ਼ ਤਲਵਾਰ ਅਤੇ ਮਾਤਾ ਨੂਪੂਰ ਤਲਵਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਨੂਪੂਰ ਵੀ ਡੈਂਟਿਸਟ ਹੈ। ਕੋਰਟ ਦੇ ਫੈਸਲੇ ਤੋਂ ਬਾਅਦ ਤਲਵਾਰ ਪਤੀ-ਪਤਨੀ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।ਇਸ ਮਾਮਲੇ ਵਿੱਚ ਸਜ਼ਾ ਬਾਅਦ ਵਿੱਚ ਸੁਣਾਈ ਜਾਵੇਗੀ।
ਸਪੈਸ਼ਲ ਸੀਬੀਆਈ ਜੱਜ ਸਿ਼ਆਮ ਲਾਲ ਨੇ ਆਰੂਸ਼ੀ ਦੇ ਮਾਤਾ-ਪਿਤਾ ਤੇ ਹੱਤਿਆ ਕਰਨ ਅਤੇ ਸਬੂਤ ਮਿਟਾਉਣ ਕਰਕੇ ਇੰਡੀਅਨ ਪੀਨਲ ਕੋਡ ਦੀ ਧਾਰਾ 302 ਅਤੇ 201 ਦੇ ਤਹਿਤ ਦੋਸ਼ੀ ਮੰਨਿਆ। ਕੋਰਟ ਨੇ ਰਾਜੇਸ਼ ਤਲਵਾਰ ਵੱਲੋਂ ਝੂਠੀ ਐਫ਼ਆਈਆਰ ਦਰਜ ਕਰਵਾਉਣ ਕਰਕੇ ਉਸ ਨੂੰ ਧਾਰਾ 203 ਦੇ ਤਹਿਤ ਵੀ ਦੋਸ਼ੀ ਕਰਾਰ ਦਿੱਤਾ । ਕੋਰਟ ਦੇ ਇਸ ਫੈਸਲੇ ਨੂੰ ਸੁਣਦਿਆਂ ਹੀ ਤਲਵਾਰ ਪਤੀ-ਪਤਨੀ ਨੇ ਰੋਂਦਿਆਂ ਹੋਇਆਂ ਕਿਹਾ ਕਿ ਉਹ ਹਾਰ ਨਹੀਂ ਮੰਨਣਗੇ ਅਤੇ ਇਨਸਾਫ਼ ਦੇ ਲਈ ਆਪਣਾ ਸੰਘਰਸ਼ ਜਾਰੀ ਰੱਖਣਗੇ। ਊਨ੍ਹਾਂ ਨੇ ਕਿਹਾ ਕਿ ਉਹ ਇਸ ਫੈਸਲੇ ਦੇ ਖਿਲਾਫ਼ ਹਾਈਕੋਰਟ ਵਿੱਚ ਅਪੀਲ ਕਰਨਗੇ।