ਚੰਡੀਗੜ੍ਹ- ਪੰਜਾਬ ਪੁਲਿਸ ਨੇ ਪ੍ਰਸਿਧ ਪੰਜਾਬੀ ਗਾਇਕ ਨਸ਼ੱਤਰ ਗਿੱਲ ਨੂੰ ਬਲਾਤਕਾਰ ਦੇ ਅਰੋਪ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ 26 ਸਾਲਾ ਪੀੜਿਤਾ ਨੇ 13 ਜੂਨ ਨੂੰ ਲੁਧਿਆਣਾ ਦੇ ਇੱਕ ਥਾਣੇ ਵਿੱਚ ਕੇਸ ਦਰਜ਼ ਕਰਵਾਇਆ ਸੀ।
ਪੀੜਤ ਔਰਤ ਦਾ ਆਰੋਪ ਹੈ ਕਿ ਉਹ ਇੱਕ ਆਰਕੈਸਟਰਾ ਵਿੱਚ ਡਾਂਸਰ ਸੀ ਅਤੇ ਨਸ਼ੱਤਰ ਨੇ ਉਸ ਨੂੰ ਪੰਜਾਬੀ ਫਿਲਮਾਂ ਵਿੱਚ ਹੀਰੋਇਨ ਦਾ ਰੋਲ ਦਿਵਾਉਣ ਦਾ ਝਾਂਸਾ ਦਿੱਤਾ ਸੀ।ਰੇਪ ਦੀ ਸਿ਼ਕਾਰ ਔਰਤ ਵੱਲੋਂ ਸਿ਼ਕਾਇਤ ਮਿਲਣ ਦੇ ਬਾਅਦ ਪੰਜ ਮਹੀਨੇ ਤੱਕ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਗਾਇਕ ਨਸ਼ੱਤਰ ਸਮੇਤ ਚਾਰ ਲੋਕਾਂ ਦੇ ਖਿਲਾਫ਼ ਰੇਪ ਦਾ ਮਾਮਲਾ ਦਰਜ ਕੀਤਾ ਸੀ।
ਨਸ਼ੱਤਰ ਗਿੱਲ ਨੇ ਪੀੜਿਤਾ ਨਾਲ ਇੱਕ ਫੈਸ਼ਨ ਸ਼ੋਅ ਦੌਰਾਨ ਮੁਲਾਕਾਤ ਕੀਤੀ ਸੀ ਅਤੇ ਵੀਡੀਓ ਐਲਬਮ ਵਿੱਚ ਮਾਡਲਿੰਗ ਦੇ ਬਹਾਨੇ ਆਪਣਾ ਫੋਨ ਨੰਬਰ ਦਿੱਤਾ ਸੀ। ਉਸ ਤੋਂ ਕੁਝ ਦੇਰ ਬਾਅਦ ਹੀ ਨਸ਼ੱਤਰ ਨੇ ਉਸ ਨੂੰ ਫੋਟੋਸ਼ੂਟ ਦੇ ਬਹਾਨੇ ਚੰਡੀਗੜ੍ਹ ਦੇ ਇੱਕ ਹੋਟਲ ਵਿੱਚ ਬੁਲਾਇਆ ਅਤੇ ਆਰੋਪੀ ਨੇ ਕੋਲਡ ਡਰਿੰਕ ਦੇ ਬਹਾਨੇ ਉਸ ਵਿੱਚ ਨਸ਼ੀਲਾ ਪਦਾਰਥ ਮਿਲਾ ਦਿੱਤਾ।ਬੇਹੋਸ਼ੀ ਦੀ ਹਾਲਤ ਵਿੱਚ ਨਸ਼ੱਤਰ ਨੇ ਪੀੜਤਾ ਨਾਲ ਰੇਪ ਕੀਤਾ ਅਤੇ ਉਸ ਦੀ ਵੀਡੀਓ ਕਲਿਪ ਵੀ ਬਣਵਾ ਲਈ। ਵੀਡੀਓ ਕਲਿਪ ਦਾ ਡਰ ਵਿਖਾ ਕੇ ਆਰੋਪੀ ਨੇ ਕਈ ਵਾਰ ਉਸ ਨਾਲ ਬਲਾਤਕਾਰ ਕੀਤਾ।