ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਸ਼ਨਿਚਰਵਾਰ ਦੁਪਹਿਰ ਨੂੰ ਰਮਲੀਲਾ ਮੈਦਾਨ ਵਿੱਚ ਦਿੱਲੀ ਦੇ ਸਤਵੇਂ ਮੁੱਖਮੰਤਰੀ ਦੇ ਅਹੁਦੇ ਦੀ ਸੌਂਹ ਚੁੱਕਣਗੇ।ਉਪ ਰਾਜਪਾਲ ਨਜੀਬ ਜੰਗ ਆਪ ਪਾਰਟੀ ਦੇ 6 ਹੋਰ ਵਿਧਾਇਕਾਂ ਨੂੰ ਵੀ ਸੌਂਹ ਚੁਕਵਾਉਣਗੇ।
ਰਾਸ਼ਟਰਪਤੀ ਪ੍ਰਣਬ ਮੁੱਖਰਜੀ ਨੇ ‘ਆਪ’ ਦੇ ਸਰਕਾਰ ਬਣਾਉਣ ਸਬੰਧੀ ਉਪ ਰਾਜਪਾਲ ਦੁਆਰਾ ਭੇਜੇ ਗਏ ਪ੍ਰਸਤਾਵ ਨੂੰ ਮਨਜੂਰੀ ਦੇ ਕੇ ਗ੍ਰਹਿ ਵਿਭਾਗ ਨੂੰ ਭੇਜ ਦਿੱਤਾ ਸੀ। ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਤੋਂ ਮਿਲੀ ਮਨਜੂਰੀ ਬੁੱਧਵਾਰ ਸਵੇਰੇ ਉਪ ਰਾਜਪਾਲ ਨੂੰ ਭੇਜੀ।ਇਸ ਤੋਂ ਬਾਅਦ ਦਿੱਲੀ ਦੇ ਮੁੱਖ ਸਕੱਤਰ ਡੀਐਮ ਸਪੋਲੀਆ ਅਤੇ ਕੇਜਰੀਵਾਲ ਨੇ ਗੱਲਬਾਤ ਕਰਕੇ ਸੌਂਹ ਚੁੱਕਣ ਦੀ ਤਾਰੀਖ 28 ਦਿਸੰਬਰ ਤੈਅ ਕੀਤੀ।
ਕੇਜਰੀਵਾਲ ਤੋਂ ਇਲਾਵਾ ਸੌਰਭ ਭਾਰਦਵਾਜ, ਮਨੀਸ਼ ਸਿਸੌਦੀਆ, ਸੋਮਨਾਥ ਭਾਰਤੀ, ਗਿਰੀਸ਼ ਸੋਨੀ,ਸਤੇਂਦਰ ਜੈਨ ਅਤੇ ਰਾਖੀ ਬਿੜਲਾ ਨੂੰ ਮੰਤਰੀ ਪਦ ਦੀ ਸੌਂਹ ਚੁਕਾਈ ਜਾਵੇਗੀ।ਰਾਮਲੀਲਾ ਗਰਾਊਂਡ ਵਿੱਚ ਸੌਂਹ ਚੁੱਕ ਸਮਾਗਮ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ।