ਨਵੀ ਦਿੱਲੀ – ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ਨੂੰ ਜਲ ਛਕਾ ਕੇ ਜਥੇਦਾਰ ਅਕਾਲ ਤਖ਼ਤ ਨੇ ਖਤਮ ਕਰਨ ਦੀ ਸ਼ੁਰੂਆਤ ਕਰ ਦਿਤੀ ਹੈ ਤੇ ਅੱਜ ਭਾਈ ਗੁਰਮੀਤ ਸਿੰਘ ਦੇ ਬੁੜੈਲ ਜੇਲ੍ਹ ਤੋਂ ਰਿਹਾਅ ਹੋਣ ਤੋ ਬਾਅਦ ਲਖਵਿੰਦਰ ਸਿੰਘ ਤੇ ਸ਼ਮਸ਼ੇਰ ਸਿੰਘ ਵੀ ਕੱਲ (ਵੀਰਵਾਰ) ਨੂੰ ਰਿਹਾਅ ਹੋ ਜਾਣਗੇ ਤੇ ਹੁਣ ਵੀਰਵਾਰ ਨੂੰ ਭਾਈ ਗੁਰਬਖਸ਼ ਸਿੰਘ ਖਾਲਸਾ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਉਪਰੰਤ ਆਪਣੀ ਭੁੱਖ ਹੜਤਾਲ ਖਤਮ ਕਰਨਗੇ।
ਇਸ ਗੱਲ ਦਾ ਦਾਅਵਾ ਦਿੱਲੀ ਸਿਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਦਿੱਲੀ ਕਮੇਟੀ ਵਲੋ ਇਸ ਮਸਲੇ ਦੇ ਹਲ ਲਈ ਭੇਜੇ ਗਏ ਵਫਦ ਦੇ ਜਥੇਦਾਰ ਅਵਤਾਰ ਸਿੰਘ ਹਿਤ ਨੇ ਕਰਦੇ ਹੋਇ ਕਿਹਾ ਕੀ ਇਸ ਤੋਂ ਪਹਿਲਾਂ ਭਾਈ ਖਾਲਸਾ ਨੂੰ ਮਨਾਉਣ ਲਈ ਜਥੇਦਾਰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਤੇ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਨਾਮਜ਼ਦ ਕਮੇਟੀ ਵਲੋਂ ਲਗਭਗ ਦੋ ਘੰਟੇ ਭਾਈ ਖਾਲਸਾ ਨੂੰ ਆਪਣੀ ਭੁੱਖ ਹੜਤਾਲ ਖਤਮ ਕਰਨ ਲਈ ਮੀਟਿੰਗ ਕੀਤੀ ਗਈ ਸੀ ਜਿਸ ਵਿਚ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਭੁੱਖ ਹੜਤਾਲ ਖੋਲਣ ਲਈ ਕਹਿੰਦਿਆਂ ਭਰੋਸਾ ਦਿਵਾਇਆ ਕਿ ਅੱਜ ਜਾਂ ਕੱਲ ਬੁੜੈਲ ਜੇਲ੍ਹ ਤੋਂ ਤਿਨਾਂ ਸਿੱਖਾਂ ਦੀ ਰਿਹਾਈ ਹੋ ਜਾਵੇਗੀ ਜਦਕਿ ਕਰਨਾਟਕ ਤੇ ਯੂਪੀ ਦੀ ਜੇਲ੍ਹ ਚੋਂ ਵੀ ਰਿਹਾਈ ਛੇਤੀ ਹੀ ਹੋ ਜਾਵੇਗੀ। ਪਹਿਲਾਂ ਤਾਂ ਜਥੇਦਾਰਾਂ ਤੇ ਕਮੇਟੀ ਮੈਂਬਰਾਂ ਵਲੋਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਭਾਈ ਖਾਲਸਾ ਟਸ ਤੋਂ ਮਸ ਨਹੀਂ ਹੋਏ। ਇਸ ਉਪਰੰਤ ਉਨ੍ਹਾਂ ਜਥੇਦਾਰ ਅਕਾਲ ਤਖ਼ਤ ਤੋਂ ਲਿਖਤ ਭਰੋਸਾ ਲਿਆ ਹੈ ਕਿ ਉਹ ਛੇਤੀ ਹੀ 6 ਸਿੱਖਾਂ ਦੀ ਪੇਰੋਲ ਉਪਰੰਤ ਪੱਕੀ ਰਿਹਾਈ ਕਰਾਉਣਗੇ। ਜਥੇਦਾਰ ਅਕਾਲ ਤਖ਼ਤ ਤੇ ਕੇਸਗੜ੍ਹ ਸਾਹਿਬ ਤੇ ਦਿੱਲੀ ਕਮੇਟੀ ਤੋਂ ਲਿਖਤ ਭਰੋਸਾ ਮਿਲਣ ਉਪਰੰਤ ਹੀ ਭਾਈ ਖਾਲਸਾ ਮੰਨੇ।
ਹਿਤ ਨੇ ਹੋਰ ਜਾਨਕਾਰੀ ਦਿੰਦੇ ਹੋਇ ਕਿਹਾ ਕੀ ਇਸ ਦੌਰਾਨ ਭਾਈ ਗੁਰਮੀਤ ਸਿੰਘ ਦੇ ਬੁੜੈਲ ਜੇਲ੍ਹ ਤੋਂ ਰਿਹਾਅ ਹੋ ਕੇ ਪਹੁੰਚਣ ਉਪਰੰਤ ਗੁਰਬਖਸ਼ ਸਿੰਘ ਖਾਲਸਾ ਨੇ ਉਨ੍ਹਾਂ ਨੂੰ ਨਾਲ ਲੈ ਕੇ ਗੱਲਬਾਤ ਕਰਦਿਆਂਉਹ੍ਨਾ ਦੀ ਰਿਹਾਈ ਤੇ ਖੁਸ਼ੀ ਪ੍ਰਗਟ ਕੀਤੀ। ਜਥੇਦਾਰਾਂ ਨਾਲ ਮੀਟਿੰਗ ਉਪਰੰਤ ਭਾਈ ਖਾਲਸਾ ਮੈਡੀਕਲ ਟਰੀਟਮੈਂਟ ਲਈ ਹੁਣ ਤਿਆਰ ਹੋ ਗਏ ਹਨ ਪਰ ਉਨ੍ਹਾਂ ਅਜੇ ਭੁੱਖ ਹੜਤਾਲ ਖਤਮ ਨਹੀਂ ਕੀਤੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਇਸ ਬਾਬਤ ਦਿੱਲੀ ਕਮੇਟੀ ਵਲੋਂ ਭਰੋਸਾ ਦਿਤਾ ਗਿਆ ਹੈ ਕਿ ਉਹ ਹਰ ਕਿਸਮ ਦੀ ਕਾਨੂੰਨੀ ਸਹਾਇਤਾ ਤੋਂ ਇਲਾਵਾ ਹੋਰ ਤੇ ਹੋਰ ਵਾਲੇ ਹੋਰ ਖਰਚੇ ਤੇ ਸਹਾਇਤਾ ਕਰੇਗੀ। ਦਿੱਲੀ ਕਮੇਟੀ ਦੇ ਇਸ ਵਫਦ ਵਿਚ ਧਰਮ ਪਰਚਾਰ ਮੁਖੀ ਪਰਮਜੀਤ ਸਿੰਘ ਰਾਣਾ ਤੇ ਗੁਰਮੀਤ ਸਿੰਘ ਬੋਬੀ ਵੀ ਮੋਜੂਦ ਸਨ !