ਲੁਧਿਆਣਾ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ 6 ਮੈਂਬਰਾਂ ਨੇ ਯੂਨੀਵਰਸਿਟੀ ਦੇ ਪੁਰਾਣੇ ਅਤੇ ਨਵੇਂ ਬਾਗਾਂ ਦਾ ਵਿਸ਼ੇਸ਼ ਤੌਰ ਤੇ ਦੌਰਾ ਕੀਤਾ । ਇਸ ਦੌਰੇ ਦਾ ਮੁੱਖ ਮੰਤਵ ਬਾਗਬਾਨੀ ਦੇ ਖੇਤਰ ਵਿਚ ਹੋ ਰਹੇ ਖੋਜ ਕਾਰਜਾਂ ਤੋਂ ਜਾਣੂ ਹੋਣਾ ਸੀ । ਡਾ. ਜੀ.ਐਸ. ਨੰਦਾ, ਯੂਨੀਵਰਸਿਟੀ ਦੇ ਸਾਬਕਾ ਨਿਰਦੇਸ਼ਕ ਖੋਜ, ਯੂਨੀਵਰਸਿਟੀ ਦੇ ਸਾਬਕਾ ਨਿਰਦੇਸ਼ਕ ਪਸਾਰ ਸਿ¤ਖਿਆ ਡਾ. ਜਸਪਿੰਦਰ ਸਿੰਘ ਕੁਲਾਰ, ਅਗਾਂਹਵਧੂ ਕਿਸਾਨ ਸ. ਹਰਦੇਵ ਸਿੰਘ ਰਿਆੜ, ਉਘੇ ਫਲ ਉਤਪਾਦਕ ਸ. ਕੇ. ਐਸ. ਆਹਲੂਵਾਲੀਆਂ, ਉਘੇ ਆਲੂ ਉਤਪਾਦਕ ਸ. ਜੰਗ ਬਹਾਦਰ ਸਿੰਘ ਸਾਂਘਾ, ਅਤੇ ਸਰਦਾਰਨੀ ਕਰਮਜੀਤ ਕੌਰ ਦਾਨੇਵਾਲੀਆਂ ਨੇ ਯੂਨੀਵਰਸਿਟੀ ਦਾ ਦੌਰਾ ਕੀਤਾ । ਇਨ੍ਹਾਂ ਮੈਬਰਾਂ ਨੇ ਬੋਰਡ ਦੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋ ਅਤੇ ਯੂਨੀਵਰਸਿਟੀ ਦੇ ਉਚ ਅਧਿਕਾਰੀਆਂ ਤੋਂ ਇਲਾਵਾ ਕੌਮੀ ਬਾਗਬਾਨੀ ਮਿਸ਼ਨ ਦੇ ਨਿਰਦੇਸ਼ਕ ਡਾ. ਗੁਰਕੰਵਲ ਸਿੰਘ ਨਾਲ ਵਿਸ਼ੇਸ਼ ਵਿਚਾਰ ਚਰਚਾ ਕੀਤੀ ।
ਮੈਂਬਰਾਂ ਨੂੰ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਜਾਣਕਾਰੀ ਦਿੰਦਿਆ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਸਤਬੀਰ ਸਿੰਘ ਗੋਸਲ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਫ਼ਲਾਂ ਦੀ ਰਕਬਾ ਵਧਾਉਣ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਕਿੰਨੂ ਦੀ ਬਿਨਾਂ ਬੀਜ ਤੋਂ ਕਿਸਮ ਨੂੰ ਯੂਨੀਵਰਸਿਟੀ ਦੇ ਗੰਗੀਆ ਅਤੇ ਅਬੋਹਰ ਫਾਰਮ ਵਿਚ ਟੈਸਟ ਕੀਤਾ ਜਾ ਰਿਹਾ ਹੈ ।
ਮੈਂਬਰਾਂ ਦੀ ਦੋਹਾਂ ਬਾਗਾਂ ਵਿਚ ਫੇਰੀ ਦੌਰਾਨ ਯੂਨੀਵਰਸਿਟੀ ਦੇ ਬਾਗਬਾਨੀ ਵਿਭਾਗ ਦੇ ਮੁਖੀ ਡਾ. ਮਾਨਵਇੰਦਰ ਸਿੰਘ ਗਿੱਲ ਨੇ ਯੂਨੀਵਰਸਿਟੀ ਵੱਲੋਂ ਨਵੀਆਂ ਜਨਣ ਕ੍ਰਿਆਵਾਂ ਨਾਲ ਵੱਖ ਵੱਖ ਫ਼ਲਾਂ ਦੇ ਪੌਦੇ ਤਿਆਰ ਕਰਨਾ, ਪਪੀਤੇ ਦੀ ਸੁਰੱਖਿਅਤ ਪੈਦਾਵਾਰ, ਕਿਨੂੰ ਦੀ ਬੀਮਾਰੀ ਰਹਿਤ ਪਨੀਰੀ ਤਿਆਰ ਕਰਨਾ, ਡੇਜੀ ਕਿਸਮ ਦੀ ਵੱਖ ਵੱਖ ਪਿਊਂਦ ਤੇ ਕਾਰਗੁਜਾਰੀ ਤੋਂ ਇਲਾਵਾ ਅਨੇਕਾਂ ਨਵੀਨ ਤਕਨਾਲੌਜੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ । ਇਸ ਸਮੇਂ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਵਲੋਂ ਨਵੀਆਂ ਫ਼ਲਾਂ ਦੀਆਂ ਕਿਸਮਾਂ ਜਿਵੇਂ ਕਿ ਨਿੰਬੂ ਜਾਤੀ ਦੀ ਡੇਜ਼ੀ ਅਤੇ ਡਬਲਯੂ ਮਰਕਟ, ਪਪੀਤੇ ਦੀ ਰੈਡ ਲੇਡੀ 786, ਸ਼ਵੇਤਾ ਅਮਰੂਦ ਦੀ ਪੰਜਾਬ ਪਿੰਕ ਅਤੇ ਇਲਾਹਾਬਾਦ ਸਫੇਦਾ, ਅੰਜੀਰ ਦੀ ਬਰਾਊਨ ਟਰਕੀ ਅਤੇ ਗਰੇਪ ਫਰੂਟ ਦੀ ਸਟਾਰ ਰੂਬੀ ਅਤੇ ਰੈਡ ਬਲੱਸ਼ ਬਾਰੇ ਜਾਣਕਾਰੀ ਪ੍ਰਦਾਨ ਕੀਤੀ ।
ਇਸ ਸਮੇਂ ਬੋਰਡ ਦੇ ਮੈਂਬਰਾਂ ਵੱਲੋਂ ਵਿਭਾਗ ਦੇ ਸਾਇੰਸਦਾਨਾਂ ਨਾਲ ਯੂਨੀਵਰਸਿਟੀ ਦੀਆਂ ਕੀਤੀਆਂ ਸਿਫਾਰਸ਼ਾਂ ਬਾਰੇ ਵੀ ਵਿਚਾਰ ਚਰਚਾ ਕੀਤੀ ।