ਪਣਜੀ- ਨਰੇਂਦਰ ਮੋਦੀ ਦੀ ਗੋਆ ਵਿੱਚ ਹੋ ਰਹੀ ਰੈਲੀ ਦਾ ਬੱਸ ਮਾਲਿਕਾਂ ਦੀ ਸੱਭ ਤੋਂ ਵੱਡੀ ਐਸੋਸੀਏਸ਼ਨ ਨੇ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਐਸੋਸੀਏਸ਼ਨ ਨੇ ਕਿਹਾ ਹੈ ਕਿ 12 ਜਨਵਰੀ ਨੂੰ ਹੋ ਰਹੀ ਰੈਲੀ ਦੌਰਾਨ ਉਨ੍ਹਾਂ ਦੀਆਂ ਬੱਸਾਂ ਲੋਕਾਂ ਨੂੰ ਲਿਜਾਣ ਦਾ ਕੰਮ ਨਹੀਂ ਕਰਨਗੀਆਂ।
ਆਲ ਗੋਆ ਆਨਰਸ ਐਸੋਸੀਏਸ਼ਨ ਦੇ ਮੁੱਖ ਸਕੱਤਰ ਸੁਦੀਪ ਤਮਨਕਰ ਨੇ ਦੱਸਿਆ ਕਿ ਇਹ ਫੈਸਲਾ ਐਸੋਸੀਏਸ਼ਨ ਦੀ ਪ੍ਰਬੰਧਕ ਈਕਾਈ ਦੀ ਬੈਠਕ ਵਿੱਚ ਲਿਆ ਗਿਆ ਹੈ। ਰਾਜ ਦੇ 1000 ਦੇ ਕਰੀਬ ਵਾਹਣ ਇਸ ਦੇ ਅਧੀਨ ਹਨ। ਤਮਨਕਰ ਦਾ ਕਹਿਣਾ ਹੈ ਕਿ ਭਾਜਪਾ ਦੇ ਫੈਸਲੇ ੳੈਨ੍ਹਾਂ ਲਈ ਸਹੀ ਨਹੀਂ ਰਹੇ। ਪਿੱਛਲੇ ਸਾਲ ਗੋਆ ਸਰਕਾਰ ਦੁਆਰਾ ਪੈਟਰੌਲ ਤੋਂ ਵੈਟ ਹਟਾ ਦੇਣ ਕਰਕੇ ਲੋਕ ਬੱਸ ਦੀ ਜਗ੍ਹਾ ਦੋ ਪਹੀਆ ਵਾਹਣ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਨੇ ਬੱਸ ਡਰਾਈਵਰਾਂ ਨੂੰ ਵਿਭਾਗ ਵੱਲੋਂ ਪਰੇਸ਼ਾਨ ਕਰਨ ਦਾ ਵੀ ਆਰੋਪ ਲਗਾਇਆ ਹੈ। ਮੁੱਖਮੰਤਰੀ ਪਾਰੇਕਰ ਨੇ ਮੋਦੀ ਦੀ ਰੈਲੀ ਵਿੱਚ ਡੇਢ ਲੱਖ ਲੋਕਾਂ ਦੇ ਸ਼ਾਮਿਲ ਹੋਣ ਦਾ ਦਾਅਵਾ ਕੀਤਾ ਹੈ