ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਦਿੱਲੀ ਇਕਾਈ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੇਲੇ 1984 ਸਿੱਖ ਕਤਲੇਆਮ ਦੇ ਪਿੜਤ ਪਰਿਵਾਰਾ ਦੀ ਸਾਰ ਲੈਣ ਦੇ ਕੀਤੇ ਗਏ ਵਾਅਦੇ ਨੂੰ ਨਿਭਾਉਂਦੇ ਹੋਏ ਅੱਜ ਦਿੱਲੀ ਕਮੇਟੀ ਵਲੋਂ ਪਹਿਲੇ ਪੜਾਵ ਵਿਚ 200 ਵਿਧਵਾਵਾਂ ਨੂੰ 1000 ਰੁਪਏ ਮਾਸਿਕ ਪੈਂਸ਼ਨ ਦੇ ਰੂਪ ਵਿਚ ਚੈਕ ਦੇਣ ਦੀ ਮੁਹਿੰਮ ਦਾ ਆਗਾਜ਼ ਕੀਤਾ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਮੀਤ ਪ੍ਰਧਾਨ ਤਨਵੰਤ ਸਿੰਘ, ਮੁੱਖ ਸਲਾਹਕਾਰ ਕੁਲਮੋਹਨ ਸਿੰਘ ਅਤੇ ਇਸ ਮੁਹਿੰਮ ਦੇ ਕੋਰਡਿਨੇਟਰ ਚਮਨ ਸਿੰਘ ਸ਼ਾਹਪੁਰਾ ਨੇ ਪਿੜਤ ਪਰਿਵਾਰਾ ਦੀ ਬੀਬੀਆਂ ਨੂੰ ਚੈਕ ਸੌਂਪਦੇ ਹੋਏ ਦਾਅਵਾ ਕੀਤਾ ਕਿ ਇਸ ਪੈਂਸ਼ਨ ਤੋਂ ਇਲਾਵਾ ਰਾਸ਼ਨ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਬੱਚਿਆਂ ਨੂੰ ਵੀ ਫ੍ਰੀ ਸਿਖਿਆਂ ਵੀ ਕਮੇਟੀ ਵਲੋਂ ਦਿੱਤੀ ਜਾ ਰਹੀ ਹੈ ਤੇ ਲੋੜਵੰਦ ਪਿੜਤ ਪਰਿਵਾਰਾ ਵਲੋਂ ਵੱਡੇ ਪੱਧਰ ਤੇ ਖੂਦ ਪਹੁੰਚ ਕਰਕੇ ਇਸ ਸਕੀਮ ਦਾ ਫਾਇਦਾ ਲੈਣ ਦੀ ਹੋੜ ਲੱਗੀ ਹੋਈ ਹੈ।
1984 ਦੀ ਵਿਧਵਾਵਾਂ ਨੂੰ ਮਾਸਿਕ ਪੈਂਸ਼ਨ ਦੇਣ ਦੀ ਸਕੀਮ ਦਿੱਲੀ ਕਮੇਟੀ ਨੇ ਸ਼ੁਰੂ ਕੀਤੀ
This entry was posted in ਭਾਰਤ.